ਸੜਕੀ ਹਾਦਸੇ ‘ਚ 1 ਦੀ ਮੌਤ, 9 ਗੰਭੀਰ ਜਖ਼ਮੀ

Spread the love

ਸੰਦੌੜ 13 ਜੂਨ (ਬੋਪਾਰਾਏ): ਸਥਾਨਕ ਰਾਏਕੋਟ ਰੋਡ ਵਿਖੇ ਇੱਕ ਟਰਾਲੇ-ਛੋਟੇ ਹਾਥੀ ਦਰਮਿਆਨ ਹੋਈ ਟੱਕਰ ‘ਚ 1 ਦੀ ਮੌਤ ਅਤੇ 9 ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸੰਦੌੜ ਦੇ ਐਸ.ਐਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਰਾਏਕੋਟ ਸਾਈਡ ਤੋਂ ਮਾਲੇਰਕੋਟਲਾ ਨੂੰ ਆਉਂਦੇ ਛੋਟਾ ਜੋ ਕਿ ਟਰਾਲੇ ‘ਚ ਜਾ ਵੱਜਿਆ, ਜਿਸ ਕਾਰਨ ਛੋਟੇ ਹਾਥੀ ‘ਚ ਸਵਾਰ 10 ਦੇ ਕਰੀਬ ਲੋਕ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਥਾਨਕ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ‘ਚੋਂ 1 ਦੀ ਮੌਤ ਹੋ ਚੁੱਕੀ ਅਤੇ 9 ਦੀ ਹਾਲਤ ਨੂੰ ਦੇਖਦਿਆਂ ਪਟਿਆਲਾ ਰਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਛੋਟੇ ਹਾਥੀ ‘ਚ ਸਵਾਰ ਕੁਲਦੀਪ ਸਿੰਘ (65) ਦੀ ਮੌਤ ਹੋ ਚੁੱਕੀ ਹੈ ਅਤੇ ਬਲਜੀਤ (30), ਸਰਬਜੀਤ ਕੌਰ (25), ਅਰਵਿੰਦਰ ਸਿੰਘ (6), ਬਲਜੀਤ ਕੌਰ (30), ਹਰਵਿੰਦਰ ਸਿੰਘ (30), ਜਸ਼ਨਪ੍ਰੀਤ ਕੌਰ (6), ਅਰਸ਼ਦੀਪ ਸਿੰਘ (3), ਬਿੰਦਰ ਕੌਰ (25), ਤਰੁਣਪ੍ਰੀਤ ਸਿੰਘ (5) ਵਾਸੀ ਸਾਰੇ ਈਸਾਪੁਰ ਲੰਡਾ ਗੰਭੀਰ ਜਖ਼ਮੀ ਹਨ। ਥਾਣਾ ਸੰਦੌੜ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Related Posts

    ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪੁਰਾਣੀ ਸਬਜ਼ੀ ਮੰਡੀ ਅਤੇ ਡੀ.ਸੀ. ਨਿਵਾਸ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ ਗਏ   ਗੈਰ-ਕਾਨੂੰਨੀ ਕੈਨੋਪੀਆਂ, ਸ਼ੈੱਡ ਅਤੇ ਅਸਥਾਈ ਢਾਂਚੇ ਕੀਤੇ ਗਏ ਢਾਹ; ਕਬਜ਼ਾਕਾਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

    Spread the love

    Spread the love ਅੰਮ੍ਰਿਤਸਰ, 10 ਜੁਲਾਈ (  ਮਨਜੀਤ ਸਿੰਘ ਸ਼ੇਰਗਿੱਲ ) ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ ਵਧੀਕ ਨਗਰ ਕਮਿਸ਼ਨਰ ਡਾ. ਜੈ ਇੰਦਰ ਸਿੰਘ…

    ਮੈਡੀਕਲ ਸਟੋਰ ਦੀ ਆੜ ‘ਚ ਚੱਲ ਰਿਹਾ ਸੀ ਨਸ਼ਿਆਂ ਦਾ ਧੰਦਾ ਮਾਛੀਵਾੜਾ ਪੁਲਿਸ ਨੇ ਸਕਾਰਪੀਓ ਸਮੇਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ

    Spread the love

    Spread the love ਮਾਛੀਵਾੜਾ ਸਾਹਿਬ, 10 ਜੁਲਾਈ (ਸੁੱਚਾ ਬੰਗੜ)- ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ…

    Leave a Reply

    Your email address will not be published. Required fields are marked *