ਸ਼੍ਰੀ ਮੁਕਤਸਰ ਸਾਹਿਬ, 01 ਅਗਸਤ ()- ਤਿਉਹਾਰਾਂ ਦਾ ਸੀਜ਼ਨ ਆਉਣ ਦੌਰਾਨ ਜਿੱਥੇ ਵੱਖ-ਵੱਖ ਮਿਠਾਈਆਂ ਨੂੰ ਤਿਆਰ ਕਰਨ ਸਬੰਧੀ ਹਲਵਾਈਆਂ ਦਾ ਕਾਰੋਬਾਰ ਜ਼ੋਰਾਂ ’ਤੇ ਸ਼ੁਰੂ ਹੋ ਚੁੱਕਾ ਹੈ, ਉਥੇ ਹੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਮਿਲਾਵਟੀ ਤੇ ਘੱਟ ਕੁਆਲਟੀ ਦਾ ਪਨੀਰ ਤਿਆਰ ਕਰਨ ਦਾ ਕਾਰੋਬਾਰ ਹੋਣ ਦੇ ਵੀ ਚਰਚੇ ਜ਼ੋਰਾਂ ’ਤੇ ਹਨ। ਇਸ ਪਨੀਰ ਨੂੰ ਖਾਣ ਨਾਲ ਜਿੱਥੇ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ, ਉਥੇ ਹੀ ਵਪਾਰੀਆਂ ਦੀ ਚਾਂਦੀ ਹੁੰਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਸੂਬੇ ਭਰ ਵਿਚ ਸਿਹਤ ਵਿਭਾਗ ਵੱਲੋਂ ਪਨੀਰ ਦੇ ਲਏ ਗਏ ਨਮੂਨਿਆਂ ਦੀ ਜਾਂਚ ਕਰਨ ਵਿਚ ਵੱਡੀ ਮਾਤਰਾ ਦੌਰਾਨ ਮਿਲਾਵਟ ਖੋਰੀ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ’ਚ ਵੀ ਠੋਸ ਕਦਮ ਚੁੱਕਣ ਦੀ ਤੁਰੰਤ ਲੋੜ ਹੈ।
ਰੱਖੜੀ ਦੇ ਤਿਉਹਾਰ ਆਉਣ ਦੌਰਾਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਅਤੇ ਇਕ- ਦੂਸਰੇ ਨੂੰ ਉਪਹਾਰ ਦੇਣ ਸਬੰਧੀ ਡਿਮਾਂਡ ਜ਼ਿਆਦਾ ਵੱਧ ਜਾਂਦੀ ਹੈ। ਇਸ ਦੌਰਾਨ ਜਿੱਥੇ ਵੱਖ-ਵੱਖ ਦੁਕਾਨਦਾਰਾਂ (ਸਾਰੇ ਨਹੀਂ) ਵੱਲੋਂ ਘਟੀਆ ਮਟੀਰੀਅਲ ਨਾਲ ਖਾਣ-ਪੀਣ ਵਾਲੀਆਂ ਵਸਤੂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਪਿੰਡ ਰੁਪਾਣਾ, ਬਰੀਵਾਲਾ, ਲੱਖੇਵਾਲੀ ਮੰਡੀ, ਅਰਨੀਵਾਲਾ ਆਦਿ ਜੋ ਪਿੰਡ ਸ਼ਹਿਰ ਤੋਂ ਦੂਰ ਹਨ ’ਚ ਮਿਲਾਵਟੀ ਪਨੀਰ ਨੂੰ ਤਿਆਰ ਕਰਨ ਤੇ ਦੂਸਰੇ ਜ਼ਿਲਿਆਂ ਤੋਂ ਆਉਣ ਵਾਲੇ ਘੱਟ ਕੁਆਲਟੀ ਦੇ ਪਨੀਰ ਦੀ ਸਪਲਾਈ ਦਾ ਸਿਲਸਿਲਾ ਜਾਰੀ ਹੋਣ ਦੇ ਚਰਚੇ ਜ਼ੋਰਾਂ ’ਤੇ ਹਨ।
ਸੂਤਰਾਂ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਾਜ਼ਾਰ ਵਿਚ ਵਿਕਣ ਵਾਲਾ ਪਨੀਰ ਰਾਤ ਦੇ ਹਨੇਰੇ ਵਿਚ ਵਾਹਨਾਂ ਰਾਹੀਂ ਸਪਲਾਈ ਕਰ ਦਿੱਤਾ ਜਾਂਦਾ ਹੈ। ਜਿਸ ਦੀ ਵਰਤੋਂ ਬਾਅਦ ਵਿਚ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜਿਸ ਕਾਰਨ ਲੋਕ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਜਾਣਕਾਰੀ ਦੇ ਅਨੁਸਾਰ ਇਨ੍ਹਾਂ ਆਸਪਾਸ ਦੇ ਇਲਾਕੇ ਵਿਚ ਮਿਲਾਵਟੀ ਤੇ ਘੱਟ ਕੁਆਲਟੀ ਦੇ ਪਨੀਰ ਦੀ ਵਿਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੂਸਰੇ ਜ਼ਿਲੇ ਤੋਂ ਵਾਹਨਾਂ ਦੀ ਮਦਦ ਨਾਲ ਪਨੀਰ ਦੀ ਸਪਲਾਈ ਕੀਤੀ ਜਾਂਦੀ ਹੈ, ਜੋ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਉਪਰ ਪਹੁੰਚ ਜਾਂਦਾ ਹੈ। ਕੁਝ ਬੁੱਧੀਜੀਵੀ ਲੋਕਾਂ ਵਲੋਂ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ’ਚ ਪਸ਼ੂ ਧੰਨ ਦੀ ਕਮੀ ਦੇ ਨਾਲ ਨਾਲ ਦੁੱਧ ਦੀ ਬਹੁਤ ਜ਼ਿਆਦਾ ਘਾਟ ਹੈ, ਪਰ ਉਪਰੋਕਤ ਦੁਕਾਨਦਾਰਾਂ ਨੂੰ ਜਦੋਂ ਮਰਜ਼ੀ ਜਿਨ੍ਹੇ ਮਰਜ਼ੀ ਪਨੀਰ ਦਾ ਆਰਡਰ ਦੇ ਦਿਉ, ਤਾਂ ਤੁਹਾਨੂੰ ਕੁਝ ਹੀ ਘੰਟਿਆਂ ’ਚ ਪਨੀਰ ਤਿਆਰ ਕਰਕੇ ਦੇ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਪਨੀਰ ਦੀ ਕੁਆਲਟੀ ’ਤੇ ਸ਼ੱਕ ਜ਼ਾਹਿਰ ਹੁੰਦਾ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਦੇ ਕੁਝ ਸਮਾਜ ਸੇਵੀ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਜਿੱਥੇ ਘਟੀਆਂ ਕੁਆਲਟੀ ਦੇ ਪਨੀਰ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ, ਉਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਮਿਲਾਵਟਖੋਰੀ ਦੇ ਖਿਲਾਫ਼ ਠੋਸ ਕਦਮ ਚੁੱਕੇ ਜਾ ਰਹੇ ਹਨ। ਪਰ ਸਿਹਤ ਵਿਭਾਗ ਵੱਲੋਂ ਜਿਨ੍ਹਾਂ ਦੁਕਾਨਦਾਰਾਂ, ਡੇਅਰੀ ਚਾਲਕਾਂ ਦੇ ਸੈਂਪਲ ਇਕੱਤਰ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਮੀਡੀਆ ਰਾਹੀਂ ਜਨਤਕ ਨਹੀਂ ਕੀਤਾ ਜਾਂਦਾ ਤੇ ਜਦੋਂ ਤੱਕ ਰਿਪੋਰਟ ਆਉਂਦੀ ਹੈ ਉਦੋਂ ਤੱਕ ਉਕਤ ਦੁਕਾਨਦਾਰ ਉਹ ਸਮਾਨ ਵੇਚ ਚੁੱਕਾ ਹੁੰਦਾ ਹੈ।
ਕੀ ਕਹਿਣਾ ਡੀਐਚਓ ਡਾ. ਦਪਿੰਦਰ ਕੁਮਾਰ ਦਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਚਓ ਡਾ. ਦਪਿੰਦਰ ਕੁਮਾਰ ਨੇ ਦੱਸਿਆ ਉਨ੍ਹਾਂ ਦੀ ਟੀਮ ਵਲੋਂ ਲਗਾਤਾਰ ਜ਼ਿਲ੍ਹੇ ਅੰਦਰ ਖਾਣ ਪੀਣ ਵਾਲੀਆਂ ਵਸਤੂਆਂ ਤੇ ਪਨੀਰ ਦੇ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ ਤੇ ਪਿਛਲੇਂ ਸਮਿਆਂ ਦੌਰਾਨ ਜਿਲ੍ਹੇ ਵਿਚੋਂ (ਸਬ-ਸਟੈਂਟਡ) ਕੁਆਲਟੀ ਦਾ ਪਨੀਰ ਮਿਲਿਆ ਜਿਸ ਸਬੰਧੀ ਇਹ ਮਾਮਲਾ ਏਡੀਸੀ ਦੀ ਮਾਨਯੋਗ ਅਦਾਲਤ ਵਿੱਚ ਪਹੁੰਚ ਜਾਂਦਾ ਜਿਥੇ ਕਾਨੂੰਨੀ ਤੌਰ ’ਤੇ ਉਕਤ ਦੁਕਾਨਦਾਰਾਂ ਦੇ ਖਿਲਾਫ਼ ਕਾਰਵਾਈ ਕਰਦਿਆ ਜੁਰਮਾਨਾਂ ਕੀਤਾ ਜਾਂਦਾ ਹੈ।
ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼
Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…






