ਗੁਰਦੁਆਰਾ ਸਾਹਿਬ ਦੇ ਕਰਮਚਾਰੀ ਨੇ ਮਾਰੀ ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਨਾਲ ਲਗਭਗ ਇੱਕ ਲੱਖ ਰੁਪਏ ਦੀ ਠੱਗੀ

Spread the love

L ਪੁਲਿਸ ਪ੍ਰਸ਼ਾਸਨ ਤੇ ਐਸਜੀਪੀਸੀ ਤੋਂ ਇੰਸਾਫ ਦੁਆਉਣ ਦੀ ਮੰਗ
ਸ੍ਰੀ ਮੁਕਤਸਰ ਸਾਹਿਬ, 01 ਅਗਸਤ () – ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਇੱਕ ਕਰਮਚਾਰੀ ਵੱਲੋਂ ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਨਾਲ ਲਗਭਗ ਇੱਕ ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਵੱਲੋਂ ਐਸਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਕੋਲ ਇਸਦੀ ਸ਼ਿਕਾਇਤ ਕਰਕੇ ਇੰਸਾਫ ਦੁਆਉਣ ਦੀ ਮੰਗ ਕੀਤੀ ਗਈ ਹੈ। ਬਿਜਲੀ ਬੋਰਡ ਦੇ ਰਿਟਾਇਰਡ ਕਰਮਚਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਹਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਵਰਣਜੀਤ ਸਿੰਘ ਜੋੜਾ ਘਰ ਗੇਟ ਨੰਬਰ 1 ’ਤੇ ਡਿਉਟੀ ਦਿੰਦਾ ਸੀ। ਉਹ ਵੀ ਅਕਸਰ ਗੁਰਦੁਆਰਾ ਸਾਹਿਬ ਜਾਇਆ ਕਰਦਾ ਸੀ ਤੇ ਹਰਵਿੰਦਰ ਨਾਲ ਉਸਦੀ ਜਾਣ-ਪਛਾਣ ਹੋ ਗਈ ਤੇ ਉਸ ਨਾਲ ਜੋੜੇ ਸੇਵਾ ਕਰਾਉਣ ਲੱਗ ਪਿਆ। ਅਕਸਰ ਹੀ ਹਰਵਿੰਦਰ ਉਸ ਤੋਂ ਇਹ ਕਹਿ ਕੇ ਫੋਨ ਮੰਗ ਲੈਂਦਾ ਸੀ ਕਿ ਉਸਦੀ ਮਾਤਾ ਦੀ ਤਬੀਅਤ ਖਰਾਬ ਹੈ ਤੇ ਗੱਲ ਕਰਨੀ ਹੈ। ਹਰਭਜਨ ਸਿੰਘ ਨੇ ਦੱਸਿਆ ਕਿ ਉਸਨੂੰ ਪਤਾ ਨਹੀਂ ਲਗਾ ਕਿ ਵਾਰ-ਵਾਰ ਫੋਨ ਮੰਗ ਕੇ ਹਰਵਿੰਦਰ ਉਸਦੇ ਬੈਂਕ ਖਾਤੇ ਚੋਂ ਆਨਲਾਈਨ ਤਰੀਕੇ ਨਾਲ ਲਗਭਗ ਦੋ ਮਹੀਨਿਆਂ ਚ ਲੱਖ ਰੁਪਏ ਤੱਕ ਕੱਢ ਗਿਆ। ਉਸਦੇ ਖਾਤੇ ’ਚ ਬੇਟੀ ਦੇ ਰੁਪਏ ਜਮ੍ਹਾ ਸਨ ਜੋਕਿ ਤਲਾਕਸ਼ੁਦਾ ਹੈ। ਉਸਨੇ ਐਸਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਇੰਸਾਫ ਦੀ ਮੰਗ ਕੀਤੀ ਹੈ।
ਉਧੱਰ, ਜਦੋਂ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਕੋਲ 10 ਜੁਲਾਈ ਨੂੰ ਸ਼ਿਕਾਇਤ ਆਈ ਸੀ। ਉਨਾਂ ਉਕਤ ਕਰਮਚਾਰੀ ਤੇ ਉਸਦੀ ਮਾਤਾ ਨੂੰ ਬੁਲਾ ਕੇ ਜਾਣਕਾਰੀ ਲਈ ਤਾਂ ਉਸਨੇ ਮੰਨਿਆ ਕਿ ਉਸਨੇ ਹਰਭਜਨ ਦੇ ਰੁਪਏ ਦੇਣੇ ਹੈ ਤੇ ਛੇਤੀ ਰੁਪਏ ਵਾਪਿਸ ਕਰਨ ਦੀ ਗੱਲ ਕਹੀ ਪਰ 12 ਜੁਲਾਈ ਮਗਰੋਂ ਉਹ ਡਿਉਟੀ ਤੋਂ ਗਾਇਬ ਹੋ ਗਿਆ। ਇਸ ਤੇ ਉਨਾਂ ਤੁਰੰਤ ਪੁਲਿਸ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸੂਚਨਾ ਦਿੱਤੀ। ਇਸ ਮਗਰੋਂ 22 ਜੁਲਾਈ ਨੂੰ ਫਿਰ ਹਾਜ਼ਰ ਹੋਇਆ ਤੇ ਬਿਮਾਰ ਹੋਣ ਦੀ ਗੱਲ ਆਖ ਕੇ ਫਿਰ ਛੁੱਟੀ ਭਰ ਕੇ ਚਲਾ ਗਿਆ। ਇਸਦੀ ਐਸਜੀਪੀਸੀ ਵੱਲੋਂ ਵੀ ਵਿਭਾਗੀ ਕਾਰਵਾਈ ਲਈ ਜਾਂਚ ਹੋ ਰਹੀ ਹੈ। ਪੀੜ੍ਹਤ ਹਰਭਜਨ ਨੇ ਕਿਹਾ ਕਿ ਉਸ ਨਾਲ ਠੱਗੀ ਹੋਏ ਅੱਜ ਲਗਭਗ 20 ਤੋਂ 25 ਦਿਨ ਹੋ ਗਏ ਨੇ ਪਰ ਨਾ ਤਾਂ ਐਸਜੀਪੀਸੀ ਤੇ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਖਿਲਾਫ ਕੋਈ ਐਕਸ਼ਨ ਲਿਆ ਗਿਆ ਹੈ। ਉਸਨੇ ਐਸਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਤੋਂ ਇੰਸਾਫ ਦੀ ਮੰਗ ਕੀਤੀ ਹੈ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *