ਗਊ ਹੱਤਿਆ ਦੇ ਮਾਮਲੇ ਵਿੱਚ ਮਾਛੀਵਾੜਾ ਪੁਲਸਨੇ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

Spread the love

ਮਾਛੀਵਾੜਾ ਸਾਹਿਬ -13 ਅਪ੍ਰੈਲ (ਸੁੱਚਾ ਬੰਗੜ) ਮਾਛੀਵਾੜਾ ਸਾਹਿਬ ਨਜ਼ਦੀਕ ਪਿੰਡ ਪਵਾਤ ਦੇ ਜੰਗਲਾਂ ਵਿੱਚ ਰਾਤ ਬਰਾਤੇ ਗਊ ਹੱਤਿਆ ਦੇ ਮਾਮਲੇ ਫਿਰ ਸਾਹਮਣੇ ਆਉਣ ਲੱਗੇ ਹਨ। ਜ਼ਿਕਰ ਯੋਗ ਹੈ ਕਿ ਮਾਛੀਵਾੜਾ ਸਾਹਿਬ ਨਜ਼ਦੀਕ ਵਗਦੀ ਸਰਹੰਦ ਨਹਿਰ ਦੇ ਨਾਲ ਲੱਗਦੇ ਜੰਗਲਾਂ ਵਿੱਚ ਪਹਿਲਾਂ ਵੀ ਅਜਿਹੇ  ਮਾਮਲੇ ਸਾਹਮਣੇ ਆ ਚੁੱਕੇ ਹਨ। ਸੀਨੀਅਰ ਪੁਲਿਸ ਕਪਤਾਨ ਡਾਕਟਰ ਜੋਤੀ ਯਾਦਵ, ਐਸ.ਐਸ.ਪੀ. ਇਨਵੈਸਟੀਗੇਸ਼ਨ ਪਵਨਜੀਤ, ਡੀਐਸਪੀ ਸਮਰਾਲਾ ਤਰਲੋਚਨ ਸਿੰਘ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਥਾਣਾ ਮੁਖੀ ਸਮਰਾਲਾ ਪਵਿੱਤਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਨਾ ਦੱਸਿਆ ਕਿ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਬਾਸੀ ਜਲਾਲਪੁਰ ਬਹਾਦਰਗੜ ਥਾਣਾ ਸਦਰ ਪਟਿਆਲਾ ਨੇ ਪੁਲਿਸ ਵਾਲਾ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ  ਸੰਯੁਕਤ ਗਊ ਰਕਸ਼ਾ ਦਲ ਦਾ ਕੌਮੀ ਪ੍ਰਧਾਨ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖੁਫੀਆ ਸੂਚਨਾ ਮਿਲੀ ਕ ਸਰਹਿੰਦ ਨਹਿਰ ਕੋਲੋਂ ਨਜ਼ਦੀਕ ਬਣੇ ਸੰਘਣੇ ਜੰਗਲਾਂ ਵਿੱਚ ਗਊ ਹਤਿਆ ਕਰ ਰਹੇ ਹਨ ਜਿਨ੍ਹਾਂ ਦੇ ਨਾਮ ਬੱਛੂ ਪੁੱਤਰ ਅਬਦੁੱਲਾ,, ਰੈਮੂ ਪੁੱਤਰ ਅਬਦੁੱਲਾ ,ਮਹੰਦੂ ਪੁੱਤਰ ਜੁਮਨ, ਕਾਕਾ ਪੁੱਤਰ ਜੁਮਨ ਜੋ ਕਿ ਰਾੜਾ ਸਾਹਿਬ ਨਜ਼ਦੀਕ ਦੇ ਵਾਸੀ ਹਨ, ਜਦ ਕਿ ਯੂਸਫ ਨੂਰ ਮੁਹੰਮਦ ,ਬਸੀਹ ਪੁੱਤਰ ਯੂਸਫ, ਨਿਸ਼ਾਂਤ ਪੁੱਤਰ ਰਸੀਦੂ ਦੀਨ ਵਾਸੀ ਕਲਾਬ ਥਾਣਾ ਸ਼ਾਹਪੁਰ ਜਿਲਾ ਮੁਜੱਫਰਵਾਲ ਯੂ.ਪੀ. ਦੇ ਵਾਸੀ ਜੋ ਕਿ ਮੌਜੂਦਾ ਸਮੇਂ ਗੁਜਰਾਂ ਦਾ ਡੇਰਾ ਪਵਾਤ ਪੁੱਲ ਕੋਲ  ਰਹਿੰਦੇ ਹਨ। ਗੁਰਪਤ ਨੇ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਨਾਲ ਪਵਾਤ ਕੋਲ ਪੁੱਜਾ ਜਿੱਥੇ ਪੁਲਿਸ ਕਰਮੀ ਵੀ ਜਾਣਕਾਰੀ ਮਿਲਣ ਤੇ ਪਹੁੰਚ ਚੁੱਕੇ ਸਨ। ਤਾਂ ਪਵਾਤ ਪੁਲ ਨਹਿਰ ਤੋਂ ਤਕਰੀਬਨ ਦੂਸਰਾ ਮੀਟਰ ਅੰਦਰ ਸੱਜੇ ਪਾਸੇ ਜੰਗਲ ਵਿੱਚ ਜਾ ਕੇ ਦੇਖਦੇ ਹਨ ਕਿ ਉਪਰੋਕਤ ਵਿਅਕਤੀ ਜਿਨਾਂ ਦੇ ਹੱਥਾਂ ਵਿੱਚ ਛੁਰੀਆਂ ਕੁਹਾੜੀਆਂ ਤੇ ਦਾ ਆਦਿ ਹਥਿਆਰ ਫੜੇ ਹੋਏ ਸਨ ਲੋਕ ਅਤੇ ਉਹਨਾਂ ਤੋਂ ਬਿਨਾਂ ਹੋਰ ਵੀ ਪੰਜ ਛੇ ਵਿਅਕਤੀ ਮੌਜੂਦ ਸਨ ਜਿਨਾਂ ਕੋਲ ਗਊਆਂ ਦੀ ਵੱਡ ਟੋਕ ਕਰਨ ਲਈ ਤਿੱਖੇ ਹਥਿਆਰ ਸਨ।ਇਹ ਸਾਰੇ ਵਿਅਕਤੀ ਪੁਲਿਸ ਅਤੇ ਸਾਨੂੰ ਦੇਖ਼ ਕੇ ਉਥੋਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਉੱਥੇ ਮੌਕੇ ਤੇ ਗਊਆਂ ਦਾ ਵੱਟਿਆ ਹੋਇਆ ਮਾਸ ਖਿਲ ਰਿਹਾ ਪਿਆ ਸੀ, ਜਦਕਿ ਹੋਰ ਸਮਾਨ ਇਕ ਫਰਜੀ ਖੰਡਾ ਮੋਟਰਸਾਈਕਲ ਮਾਸਟਰ ਹੋਣ ਵਾਲਾ ਜੁਗਾੜੂ ਰੇੜਾ ਪਲਾਸਟਿਕ ਦੇ ਨਵੇਂ ਲੁਫਾਫੇ ਕੁਹਾੜੀ ਛੁਰੀ ਅਤੇ ਹੋਰ ਵੀ ਤੇ ਧਾਰ ਪਹਾੜੀਆਂ ਛੁਰੀਆਂ ਦਾ ਆਦ ਹਥਿਆਰ ਪਏ ਸਨ ਜੋ ਨੌਵਾਂ ਦੀ ਵੱਢ ਟੁੱਕ ਲਈ ਵਰਤੇ ਜਾਂਦੇ ਸਨ ਉਹ ਛੱਡ ਕੇ ਉਥੋਂ ਭੱਜ ਗਏ। ਇੱਕ ਪਾਸੇ ਗਊਆਂ ਦੀਆਂ ਵੱਡੀਆਂ ਹੋਈਆਂ ਲੱਤਾਂ ਵੀ ਪਈਆਂ ਸਨ।ਜਿਸ ਤੇ ਪੁਲਿਸ ਨੇ ਮੁਕਦਮਾ ਦਰਜ ਕਰਦੇ ਹੋਏ ਪੁਛਗਿੱਛ ਉਪਰੰਤ ਕਰਨ ਉਪਰੰਤ ਅਜੂਬ ਪੁੱਤਰ ਨਵਾਬਦੀਨ, ਸਲੀਮ ਪੁੱਤਰ ਨਵਾਬਦੀਨ, ਸਬੀਰ ਪੁੱਤਰ ਹਸਨ ਖਾਨ ,ਯੂਸਫ ਪੁੱਤਰ ਨੂਰ ਮੁਹੰਮਦ, ਬਸੀਰ ਪੁੱਤਰ ਨੂਰ ਮੁਹੰਮਦ ,ਵਾਸੀ ਪਵਾਤ  ਨੂੰ ਪੁੱਛਗਿੱਛ ਉਪਰੰਤ ਗਿਰਫਤਾਰ ਕੀਤਾ ਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ  ਲਈ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ। ਗਿਰਫਤਾਰ ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *