ਫਾਇਰ ਬ੍ਰਿਗੇਡ ਫਿਰੋਜ਼ਪੁਰ ਅਮਲੇ ਦਾ ਕਾਰਾ,ਫਾਇਰ ਬ੍ਰਿਗੇਡ ਗੱਡੀ ਨੂੰ ਮੋਟਰਸਾਈਕਲ ਦਾ ਨੰਬਰ ਲਗਾ ਕੇ ਸ਼ੰਸ਼ੋਪੰਜ ਚ ਪਾ ਦਿੱਤਾ ਸ਼ਹਿਰ ਨਿਵਾਸੀ ਸਾਰਾ।

Spread the love
ਫਿਰੋਜ਼ਪੁਰ 13 ਅਪ੍ਰੈਲ (ਅਸ਼ੋਕ ਭਾਰਦਵਾਜ) ਫਾਇਰ ਬ੍ਰਿਗੇਡ ਵਿਭਾਗ ਫਿਰੋਜ਼ਪੁਰ ਜੋ ਕਿ ਅਖਬਾਰਾਂ ਦੀਆਂ ਸੁਰਖੀਆਂ ਚ ਛਾਇਆ ਚੱਲ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਨਾਕਾਮੀ ਇਸ ਵਿਭਾਗ ਦੀ ਅਕਸਰ ਹੀ ਸਾਹਮਣੇ ਆਉਦੀ ਰਹਿੰਦੀ ਹੈ ਪਰ ਜੋ ਹੁਣ ਨਾਕਾਮੀ ਨਿਕਲ ਕਿ ਬਾਹਰ ਆਈ ਹੈ ਉਸ ਨਕਾਮੀ ਨੇ ਸੋਚਣ ਲਈ ਹੀ ਮਜਬੂਰ ਕਰ ਦਿੱਤਾ ਹੈ। ਫਾਇਰ ਬ੍ਰਿਗੇਡ ਫਿਰੋਜ਼ਪੁਰ ਸ਼ਹਿਰ ਦੇ ਅਜੀਬੋ ਗਰੀਬ ਕਾਰੇ ਨੇ ਸ਼ਹਿਰ ਵਾਸੀ ਨੂੰ ਸ਼ੰਸ਼ੋਪੰਜ ਪਾ ਕੇ ਰੱਖ ਦਿੱਤਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਦਫਤਰ ਚ ਹੀ ਫਾਇਰ ਬ੍ਰਿਗੇਡ ਵਿਭਾਗ ਦਾ ਦਫਤਰ ਵੀ ਸਥਿਤ ਹੈ ਇਥੇ ਫਾਇਰ ਬ੍ਰਿਗੇਡ ਦੀ ਗੱਡੀ ਜਿਸ ਤੇ ਰਜਿਸਟ੍ਰੇਸ਼ਨ ਨੰਬਰ PB-65-AG-1291 ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆ ਹਨ ਜੋ ਕਿ ਹਾਈ ਸਕਿਉਰਟੀ ਨੰਬਰ ਪਲੇਟਾਂ ਨਹੀ ਹਨ ਇਸ ਨੂੰ ਉਜਾਗਰ ਕਰਨ ਲਈ ਸਾਡੇ ਆਦਾਰੇ ਵਲੋ ਪਹਿਲਾਂ ਵੀ ਖਬਰ ਨਸ਼ਰ ਕੀਤੀ ਗਈ ਸੀ।ਪਰ ਇਸ ਗੱਡੀ ਤੇ ਲੱਗੀਆਂ ਨੰਬਰ ਪਲੇਟਾਂ ਦੀ ਜਦੋ ਈ ਪਰਿਵਾਹਨ ਦੀ ਵੈਬ ਸਾਈਟ ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਨੰਬਰ ਪਲੇਟਾਂ ਕਿਸੇ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਟਰਾਂਸਪੋਰਟ ਵਿਭਾਗ ਦੇ ਨਾਲ ਨਾਲ ਟ੍ਰੈਫਿਕ ਪੁਲਿਸ ਫਿਰੋਜ਼ਪੁਰ ਲਈ ਬਹੁਤ ਵੱਡੀ ਚੁਣੋਤੀ ਹੋ ਗਈ। ਇਸ ਨੂੰ ਵਿਭਾਗ ਦੀ ਕੋਤਾਹੀ ਸਮਝਿਆ ਜਾਵੇ ਜਾ ਫਿਰ ਲਾਪ੍ਰਵਾਹੀ ਜੇਕਰ ਕਿਹਾ ਜਾਵੇ ਫਾਇਰ ਬ੍ਰਿਗੇਡ ਵਿਭਾਗ ਪੰਜਾਬ  ਅਜਿਹੀਆ ਨੰਬਰ ਪਲੇਟਾਂ ਲਗਾ ਕੇ ਚੋਰੀ ਸ਼ੁਦਾ ਵ੍ਹੀਕਲਾ ਨੂੰ ਬੜਾਵਾ ਦੇ ਰਿਹਾ ਹੈ ਤਾਂ ਇਸ ਚ,ਕੋਈ ਅੱਤਕਥਨੀ ਨਹੀ ਹੋਵੇਗੀ। ਹੁਣ ਸਵਾਲ ਇਹ ਹੈ ਕਿ ਅਜਿਹਾ ਕੋਤਾਹੀ ਵਾਲਾ ਕੰਮ ਕਿਸਦੀ ਮਿਲੀਭੁਗਤ ਤੇ ਚੱਲ ਰਿਹਾ ਹੈ ਤੇ ਇਸ ਫਾਇਰ ਬ੍ਰਿਗੇਡ ਗੱਡੀ ਦਾ ਰਜਿਸਟ੍ਰੇਸ਼ਨ ਹੈ ਜਾਂ ਨਹੀ ਜੇਕਰ ਹੈ ਤਾਂ ਉਹ ਨੰਬਰ ਕਿਸ ਨੂੰ ਲਗਾਇਆ ਗਿਆ ਹੈ।ਕੀ ਕਹਿਣਾ ਹੈ ਫਾਇਰ ਸੇਫਟੀ ਅਫਸਰ ਫਤਿਹ ਸਿੰਘ ਹੁਰਾਂ ਦਾ ।ਜਦੋ ਫਾਇਰ ਸੇਫਟੀ ਅਫਸਰ ਫਤਿਹ ਸਿੰਘ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਨੂੰਨ ਮੁਤਾਬਕ ਹੈ ਤਾਂ ਗਲਤ ਹੀ ਹੈ ਪਰ ਇਸ ਮਾਮਲੇ ਸੰਬੰਧੀ ਉਚ ਅਧਿਕਾਰੀਆਂ ਨੂੰ ਪਹਿਲਾਂ ਤੋ ਹੀ ਜਾਣੂ ਕਰਵਾਇਆ ਗਿਆ ਮੈ ਇਸ ਮਾਮਲੇ ਸੰਬੰਧੀ ਬਹੁਤ ਵਾਰ ਵਿਭਾਗ ਨੂੰ ਲਿਖ ਕੇ ਦੇ ਚੁੱਕਾ ਹਾਂ।ਕੀ ਕਹਿਣਾ ਸਬ ਫਾਇਰ ਅਫਸਰ ਸੁਖਵਿੰਦਰ ਸਿੰਘ ਦਾ।ਇਸ ਬਾਬਤ ਜਦੋ ਸਬ ਫਾਇਰ ਅਫਸਰ ਸੁਖਵਿੰਦਰ ਸਿੰਘ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈ ਹਜੇ ਥੋੜੇ ਦਿਨ ਪਹਿਲਾਂ ਹੀ ਇਥੇ ਡਿਊਟੀ ਜੁਆਇੰਨ ਕੀਤੀ ਹੈ। ਸੋ ਇਹ ਮਾਮਲਾ ਤੁਹਾਡੇ ਦੁਆਰਾ ਹੀ ਮੇਰੇ ਧਿਆਨ ਚ ਲਿਆਂਦਾ ਗਿਆ ਹੈ ਸੋ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।ਕੀ ਕਹਿਣਾ ਜਿਲਾ ਟ੍ਰੈਫਿਕ ਇੰਚਾਰਜ ਫਿਰੋਜ਼ਪੁਰ ਦਾ।ਇਸ ਬਾਬਤ ਜਦੋ ਜਿਲਾ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਟ੍ਰੈਫਿਕ ਰੂਲਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਵਿਭਾਗ ਦੇ ਕਰਮਚਾਰੀਆਂ/ਅਧਿਕਾਰਆਂ ਨੂੰ ਬਖਸ਼ਿਆ ਨਹੀ ਜਾਵੇਗਾ ਸੋ ਇਹ ਮਾਮਲਾ ਤੁਹਾਡੇ ਦੁਆਰਾ ਮੇਰੇ ਧਿਆਨ ਚ ਲਿਆਂਦਾ ਗਿਆ ਹੈਸੋ ਇਸ ਚ ਕੁਤਾਹੀ ਵਰਤਣ ਵਾਲੇ ਉਪਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਜਦੋ ਇਸ ਬਾਬਤ ਏ ਆਰ ਟੀ ਉ ਰਾਕੇਸ਼ ਬਾਂਸਲ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੀ ਕੋਤਾਹੀ ਵਰਤਣ ਵਾਲੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਾਂ ਫਿਰ ਪਹਿਲਾਂ ਦੀ ਤਰਾ ਇਸ ਮਾਮਲੇ ਨੂੰ ਠੰਡੇ ਬਸਤੇ ਪਾ ਦਿੱਤਾ ਜਾਵੇਗਾ।
  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *