ਚੋਰਾ ਨੇ ਬਾਹਰ ਖੜੀ ਕਾਰ ਦੇ ਚਾਰੇ ਚੱਕੇ ਚੋਰੀ ਕਰ ਕਾਰ ਨੂੰ ਕੀਤਾ ਇੱਟਾਂ ਤੇ ਖੜਾ

Spread the love
ਜਗਰਾਉਂ, 29 ਨਵੰਬਰ (ਜਸਵਿੰਦਰ ਸਿੰਘ ਡਾਂਗੀਆ)ਜਗਰਾਉਂ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੀ ਦਿਨੀ ਪੂਰੇ ਬੁਲੰਦ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਚੋਰਾਂ ਵੱਲੋਂ ਮੰਡੀ ਵਿੱਚ ਇੱਕ ਇਨੋਵਾ ਕਾਰ ਦੇ ਚਾਰੇ ਚੱਕੇ ਚੋਰੀ ਕਰ ਲਏ ਸਨ ਅੱਜ ਦੁਬਾਰਾ ਫੇਰ ਡਾਲਾ ਅਗਵਾੜ ਵਿਖੇ ਪਾਣੀ ਵਾਲੀ ਟੈਂਕੀ ਦੀ ਜਗ੍ਹਾ ਬਣੀ ਨਵੀਂ ਬਣੀ ਪਾਰਕ ਕੋਲ ਖੜੀ ਆਈ 20 ਕਾਰ ਦੇ ਚਾਰੇ ਚੱਕੇ ਚੋਰੀ ਕਰਕੇ ਕਾਰ ਨੂੰ ਇੱਟਾਂ ਉੱਤੇ ਖੜਾ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਅਵਿਨਾਸ਼ ਨੇ ਦੱਸਿਆ ਕਿ ਉਸ ਦੀ ਗੱਡੀ ਪਹਿਲਾਂ ਵਿਸ਼ਵਕਰਮਾ ਭਵਨ ਗੁਰਦੁਆਰਾ ਸਾਹਿਬ ਕੋਲ ਖੜੀ ਕੀਤੀ ਜਾਂਦੀ ਸੀ ਪਰ ਅੱਜ ਵਿਸਕਰਮਾ ਭਵਨ ਗੁਰਦੁਆਰਾ ਸਾਹਿਬ ਬਾਹਰ ਜਗ੍ਹਾ ਨਾ ਹੋਣ ਕਰਕੇ ਆਪਣੀ ਗੱਡੀ ਅਗਵਾੜ ਵਿੱਚ ਪਾਣੀ ਵਾਲੀ ਟੈਂਕੀ ਦੀ ਜਗ੍ਹਾ ਤੇ ਨਵੀਂ ਬਣੀ ਪਾਰਕ ਕੋਲ ਰਾਤ ਨੂੰ ਖੜੀ ਕੀਤੀ ਸੀ। ਜਦੋਂ ਉਹ ਸਵੇਰੇ ਲਗਭਗ 4 ਵਜੇ ਦੇ ਕਰੀਬ ਕਿਤੇ ਗੱਡੀ ਲੈ ਕੇ ਜਾਣ ਲਈ ਪਹੁੰਚਿਆ ਤਾਂ ਉਹ ਇੱਕਦਮ ਹੈਰਾਨ ਹੋ ਗਿਆ ਕਿ ਗੱਡੀ ਦੇ ਚਾਰੇ ਚੱਕੇ ਗਾਇਬ ਹਨ ਅਤੇ ਗੱਡੀ ਇੱਟਾਂ ਤੇ ਖੜੀ ਕੀਤੀ ਹੋਈ ਹੈ। ਉਸਨੇ ਕਿਹਾ ਕਿ ਜਦੋਂ ਉਸ ਨੇ ਆਂਡ ਗਵਾਂਡ ਦੇ ਲੋਕਾਂ ਨੂੰ ਜਗਾ ਕੇ ਇਸ ਘਟਨਾ ਸਬੰਧੀ ਦੱਸਿਆ ਤਾਂ ਸਥਾਨਕ ਨਿਵਾਸੀਆਂ ਨੇ ਚੋਰਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਇਸ ਮੌਕੇ ਅਗਵਾੜ ਵਾਸੀ ਇਹ ਕੰਮ ਨਸ਼ੇੜੀਆਂ ਵੱਲੋਂ ਕੀਤਾ ਗਿਆ ਹੈ ਦੱਸ ਰਹੇ ਸਨ। ਇਸ ਮੌਕੇ ਡਾਲਾ ਅਗਵਾੜ ਨਿਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਦਿਨ ਦਿਹਾੜੇ ਇੱਕ
ਮੋਟਰਸਾਈਕਲ ਚੋਰੀ ਹੋ ਗਿਆ ਸੀ। ਅਗਵਾੜ ਵਾਸੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਵੀ ਅਗਵਾੜ ਵਿੱਚ ਰਾਤ ਨੂੰ ਕੋਈ ਗਸਤ ਨਹੀਂ ਕੀਤੀ ਜਾਂਦੀ ਜਿਸ ਨਾਲ ਆਏ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ।
  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *