ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ 

Spread the love
ਜਗਰਾਉਂ: 29 ਨਵੰਬਰ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਵੱਲੋਂ ਲੁੱਟਾਂ ਖੋਹਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਐਸ.ਪੀ. ਪਰਮਿੰਦਰ ਸਿੰਘ ਅਤੇ ਡੀ.ਐਸ.ਪੀ (ਡੀ) ਗੁਰ ਇਕਬਾਲ ਸਿੰਘ ਦੀ ਦਿਸ਼ਾ ਨਿਰਦੇਸ਼ ਹੇਠ ਐਸ.ਐਚ.ਓ.ਅਮਰਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ, ਏ.ਐਸ. ਆਈ. ਰਣਧੀਰ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ ਖੋਹਾਂ ਦੇ ਖਿਲਾਫ ਵੱਡੀ ਕਾਮਯਾਬੀ ਹੱਥ ਲੱਗੀ। ਬੀਤੇ ਦਿਨ ਰਾਤ 8 ਵਜੇ ਦੇ ਕਰੀਬ ਮੁਦਈ ਪਰਮਜੀਤ ਸਿੰਘ ਨੂੰ ਕੋਠੇ ਰਾਹਲਾਂ ਰੋਡ ਬੈਕਸਾਈਡ ਸਾਇੰਸ ਕਾਲਜ ਜਗਰਾਉਂ ਘੇਰ ਕੇ ਦਾਹ ਦਿਖਾ ਕੇ ਉਸ ਦੀ ਜੇਬ ਵਿੱਚੋਂ ਧੱਕੇ ਨਾਲ 500 ਰੁਪਏ ਅਤੇ ਉਸਦਾ ਆਧਾਰ ਕਾਰਡ ਖੋਲ ਲਿਆ ਸੀ। ਜਿਸ ਦੇ ਤਹਿਤ ਏਐਸਆਈ ਰਣਧੀਰ ਸਿੰਘ ਵੱਲੋਂ ਮੁਕਦਮਾ ਦਰਜ ਕਰਕੇ ਮੁਕੱਦਮੇ ਦੇ ਦੋਸ਼ੀਆਂ ਰਾਜਵੀਰ ਸਿੰਘ, ਮੰਗਾ ਸਿੰਘ ਅਤੇ ਗੁਰਪ੍ਰੀਤ ਸਿੰਘ ਉਕਤਾਨ ਨੂੰ ਏਰੀਆਂ ਥਾਣਾ ਵਿੱਚੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ, ਦੋਸ਼ੀਆਂ ਪਾਸੋਂ ਮੁਦਈ ਪਰਮਜੀਤ ਸਿੰਘ ਤੋਂ ਖੋਹ ਕੀਤੇ 500 ਰੁਪਏ, ਮਦਾਈ ਦਾ ਆਧਾਰ ਕਾਰਡ,ਖੋਹ ਕਰਨ ਸਮੇਂ ਵਰਤੇ ਗਏ ਮੋਟਰਸਾਈਕਲ ਅਤੇ ਹੋਰ ਸਮੇਂ ਵਰਤਿਆ ਗਿਆ ਦਾਲ ਲੋਹਾ ਬਰਾਮਦ ਕਰ ਲਏ ਹਨ। ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਦੋਸ਼ੀ ਰਾਜਵੀਰ ਸਿੰਘ ਤੇ ਥਾਣਾ ਡਿਵੀਜ਼ਨ ਲੁਧਿਆਣਾ ਵਿੱਚ ਮੁਕਦਮਾ ਦਰਜ ਹੈ ਜਿਸ ਵਿੱਚ ਰਾਜਵੀਰ ਸਿੰਘ ਪਾਸੋ ਚੋਰਸ਼ੁਧਾ 10 ਮੋਟਰਸਾਈਕਲ ਬਰਾਮਦ ਹੋਏ ਸਨ। ਪੁਲਿਸ ਵੱਲੋਂ ਮੁਢਲੀ ਪੁੱਛਗਿੱਛ
ਦੌਰਾਨ ਤਿੰਨੇ ਦੋਸ਼ੀਆਂ ਵੱਲੋਂ ਜਿਲਾ ਮੋਗਾ ਦੇ ਏਰੀਏ, ਜ਼ਿਲਾ ਫਿਰੋਜ਼ਪੁਰ ਦੇ ਜੀਰਾ ਅਤੇ ਹੋਰ ਏਰੀਏ ਵਿੱਚ ਕਈ ਲੁੱਟ ਖੋਹ ਦੀ ਵਾਰਦਾਤਾਂ ਕਰਨ ਬਾਰੇ ਮੰਨਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿੰਨਾ ਪਾਸੋਂ ਪੁੱਛ ਗਿਛ ਜਾ ਰਹੀ ਹੈ ਅਤੇ ਹੋਰ ਵੀ ਕਈ ਲੁੱਟ ਖੋਹ, ਚੋਰੀ ਦੀ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।

More News

Youtube

Facebook

Whatsapp

Home

 

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *