ਡਰਾ ਧਮਕਾ ਕੇ 1 ਮਹੀਨੇ ਤੱਕ ਨਬਾਲਿਗ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾਉਦਾ ਰਿਹਾ ਕਲਯੁੱਗੀ ਪਿਤਾ

Spread the love

ਸ਼੍ਰੀ ਮੁਕਤਸਰ ਸਾਹਿਬ, 17 ਜੁਲਾਈ ()-ਥਾਣਾ ਸਿਟੀ ਮੁਕਤਸਰ ਪੁਲਸ ਨੇ ਡਰਾ ਧਮਾਕੇ ਨਬਾਲਿਗ ਬੇਟੀ ਨਾਲ ਇੱਕ ਮਹੀਨੇ ਤੱਕ ਦੁਸ਼ਕਰਮ ਕਰਨ ਦੇ ਮਾਮਲੇ ਵਿੱਚ ਕਲਯੁੱਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਬਿਆਨਾਂ ਵਿੱਚ ਪੀੜ੍ਹਤ ਨਬਾਲਿਗਾ ਨੇ ਪੁਲਿਸ ਨੂੰ ਦੱਸਿਆ ਕਿ ਪਿਤਾ ਮਿਸਤਰੀ ਦਾ ਕੰਮ ਕਰਦਾ ਹੈ, ਜਦੋਂ ਕਿ ਉਸ ਦੀ ਮਾਂ ਇੱਕ ਨਿੱਜੀ ਫੈਕਟਰੀ ਵਿੱਚ ਰਾਤ ਦੇ ਸਮੇਂ ਕੰਮ ਕਰਦੀ ਹੇ। ਸ਼ਾਮ ਨੂੰ ਮਾਂ ਅਤੇ ਤਾਈ ਕੰਮ ’ਤੇ ਚਲੀ ਜਾਂਦੀ ਹੈ ਤਾਂ ਉਸ ਦਾ ਪਿਤਾ ਕੰਮ ਤੋੀ ਘਰ ਆਉਂਦਾ ਹੈ ਅ ਤੇ ਉਹ ਮੰਗਲਵਾਰ ਨੂੰ ਛੱਡ ਕੇ ਰੋਜ਼ ਸ਼ਰਾਬ ਪੀਂਦਾ ਹੈ। ਕਰੀਬ 1 ਮਹੀਨਾ ਪਹਿਲਾਂ ਜਦੋਂ ਉਸ ਦੀ ਮਾਂ ਅਤੇ ਤਾਈ ਸ਼ਾਮ ਨੂੰ ਫੈਕਟਰੀ ਵਿੱਚ ਕੰਮ ’ਤੇ ਗਈ ਤਾਂ ਪਿਛੇ ਤੋਂ ਪਿਤਾ ਘਰ ਆਇਆ। ਉਹ ਭਰਾ ਅਤੇ ਪਿਤਾ ਸੋ ਗਏ। ਰਾਤ ਵਿੱਚ ਪਿਤਾ ਨੇ ਗਲ਼ਤ ਹਰਕਤਾਂ ਕੀਤੀਆ, ਜਦੋ ਰੋਲਾ ਪਾਇਆ ਤਾਂ ਉਸ ਦਾ ਮੂੰਹ ਬੰਦ ਕਰ ਦਿੱਤਾ ਅਤੇ ਦੁਸ਼ਕਰਮ ਕੀਤਾ ਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਜਿਸ ਤੋਂ ਬਾਅਦ ਉਹ ਡਰ ਗਈ। ਬਾਅਦ ਵਿੱਚ ਪਿਤਾ ਰੋਜ਼ ਉਸ ਨਾਲ ਦੁਸ਼ਕਰਮ ਕਰਦਾ ਸੀ। 11 ਜੁਲਾਈ ਨੂੰ ਭਰਾ ਦਾ ਜਨਮ ਦਿਨ ਸੀ, ਜਨਮ ਦਿਨ ਮਨਾਉਣ ਦੇ ਬਾਅਦ ਉਸ ਦੀ ਮਾ ਅਤੇ ਤਾਈ ਦੋਵੇ ਘਰ ਵਿੱਚ ਸੀ। ਜਨਮ ਦਿਨ ਮਨਾਉਣ ਦੇ ਬਾਅਦ ਪਿਤਾ ਦੀ ਮਾਂ ਨਾਲ ਲੜਾਈ ਹੋ ਗਈ ਅਤੇ ਮਾਂ ਭੂਆ ਦੇ ਕੋਲ ਚਲੀ ਗਈ। ਤਾਹੀ ਦੇ ਵਾਰ ਵਾਰ ਪੁੱਛਣ ’ਤੇ ਪਿਤਾ ਦੀਆਂ ਗਲ਼ਤ ਹਰਕਤਾਂ ਦੇ ਬਾਰੇ ਵਿੱਚ ਦੱਸਿਆ, ਤਾਂ ਤਾਈ ਨੂੰ ਯਕੀਨ ਨਹੀਂ ਹੋਇਆ। ਫਿਰ ਜਦੋਂ ਉਹ ਸੋ ਰਹੇ ਸੀ ਤਾ ਪਿਤਾ ਨੇ ਫਿਰ ਤੋੀ ਉਸ ਦੇ ਨਾਲ ਦੁਸ਼ਕਰਮ ਕੀਤਾ। ਇਹ ਸਭ ਕੁਝ ਤਾਈ ਨੇ ਦੇਖ ਲਿਆ। ਇਹ ਸਭ ਕੁਝ ਦੇਖ ਕੇ ਉਹ ਬੇਹੋਸ਼ ਹੋ ਗਈ ਅਤੇ ਸਵੇਰੇ ਉੱਠਕੇ ਬਾਹਰ ਆਈ ਤਾਂ ਦੇਖਿਆ ਕਿ ਤਾਈ ਬਾਹਰ ਡਿੱਗੀ ਪਈ ਸੀ। ਜਦੋਂ ਤਾਈ ਨੂੰ ਉਠਾਇਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਦੇਖ ਲਿਆ ਹੈ। ਤਾਈ ਮਾਂ ਅਤੇ ਨਾਨੀ ਦੇ ਘਰ ਚਲੇ ਗਏ। ਉਥੇ ਮਾ ਨੂੰ ਬੁਲਾ ਕੇ ਘਟਨਾ ਦੇ ਬਾਰੇ ਵਿੱਚ ਦੱਸ ਦਿੰਤਾ। ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਬੁੱਧਵਾਰ ਨੂੰ ਪੁਲਿਸ ਨੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਉਧਰ ਥਾਣਾ ਸਿਅੀ ਐਸ ਐਚ ਚ ਜਸਕਰਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਪਿਤਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *