ਤਰਨਤਾਰਨ ਜਿਲਾ ਪੁਲਿਸ ਨੇ ਝਬਾਲ ਕਲਾਂ ਵਿੱਚ ਚਲਾਇਆ “ਕਾਸੋ ਅਪ੍ਰੇਸ਼ਨ” 

Spread the love
ਸਰਾਏ ਅਮਾਨਤ ਖਾਂ/ਝਬਾਲ,  ਜੂਨ (ਗੁਰਸ਼ਰਨ ਸਿੰਘ ਔਲਖ)-ਬੀਤੇ ਦਿਨੀਂ ਝਬਾਲ ਦੇ ਖੇਡ ਸਟੇਡੀਅਮ ਵਿੱਚ ਸ਼ਰੇਆਮ ਨਸ਼ੇ ਵੇਚਣ ਤੇ ਖ੍ਰੀਦਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਦ ਅੱਜ ਜਿਲਾ ਪੁਲਿਸ ਵਲੋਂ ਐਸ ਪੀ (ਸਿਟੀ) ਡਾਕਟਰ ਰਿਪੂਤਾਪਨ ਸਿੰਘ ਦੀ ਅਗਵਾਈ ਵਿੱਚ “ਕਾਸੋ” ਅਪ੍ਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਝਬਾਲ ਦੀਆਂ ਨਸ਼ਾ ਵੇਚਣ ਵਿੱਚ ਬਦਨਾਮ ਗਲੀਆਂ ਵਿੱਚ ਘਰਾਂ ਦੀ ਤਲਾਸ਼ੀ ਲਈ ਗਈ। ਇਸ “ਕਾਸੋ” ਅਪ੍ਰੇਸ਼ਨ ਦੀ ਭਿਣਕ ਲੱਗਦੇ ਨਸ਼ਾ ਤਸਕਰ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਘਰੋਂ ਰਫੂਚੱਕਰ ਹੋ ਗਏ। ਪੁਲਿਸ ਨੇ ਗਲੀਆਂ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਗਈ ਅਤੇ ਵਾਹਨਾਂ ਦੇ ਕਾਗਜਾਤ ਚੈੱਕ ਕੀਤੇ ਗਏ। ਇਸ ਮੌਕੇ ਐਸ ਪੀ (ਸਿਟੀ) ਡਾਕਟਰ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਝਬਾਲ ਦੇ ਖੇਡ ਸਟੇਡੀਅਮ ਵਿੱਚ ਇੱਕ ਨਸ਼ਾ ਤਸਕਰ ਵਲੋਂ ਨਸ਼ਾ ਵੇਚਣ ਤੇ ਖ੍ਰੀਦਣ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਪੰਜਾਬ ਸਰਕਾਰ ਵਲੋਂ ਜੋ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਇੱਥੇ ਸਰਚ ਚਲਾਇਆ ਗਿਆ ਹੈ।ਉਨਾਂ ਇਹ ਵੀ ਕਿਹਾ ਕਿ ਅੱਜ ਝਬਾਲ ਪੁਲਿਸ ਵਲੋਂ ਐਕਟਿਵਾ ਸਵਾਰ ਦੋ ਨੌਜੁਆਨਾਂ ਨੂੰ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਜਿੰਨਾਂ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਵਿਜੇਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵਜੋਂ ਕੀਤੀ ਗਈ। ਫੜੇ ਗਏ ਦੋਵਾਂ ਦੋਸ਼ੀਆਂ ਖਿਲਾਫ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।ਇਸ ਮੌਕੇ ਐਸ ਪੀ (ਸਿਟੀ) ਡਾਕਟਰ ਰਿਪੂਤਾਪਨ ਸਿੰਘ ਸੰਧੂ, ਡੀ ਐਸ ਪੀ (ਡੀ) ਗੁਰਵਿੰਦਰ ਸਿੰਘ ਨਾਗਰਾ, ਥਾਣਾ ਮੁੱਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ, ਐਸ ਆਈ ਜਸਪਾਲ ਸਿੰਘ, ਏ ਐਸ ਆਈ ਇੰਦਰਜੀਤ ਸਿੰਘ, ਏ ਐਸ ਆਈ ਸੁਖਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਜਿਲਾ ਪੁਲਿਸ ਦੇ ਮੁਲਾਜਮ ਅਤੇ ਲੇਡੀਜ ਮੁਲਾਜਮ ਹਾਜ਼ਰ ਸਨ।
ਫੋਟੋ ਨੰ.21/2- ਝਬਾਲ ਕਲਾਂ ਵਿੱਚ ਚਲਾਏ “ਕਾਸੋ ਅਪ੍ਰੇਸ਼ਨ” ਦੌਰਾਨ ਘਰਾਂ ਦੀ ਤਲਾਸ਼ੀ ਕਰਦੇ ਹੋਏ ਪੁਲਿਸ ਮੁਲਾਜ਼ਮ ਅਤੇ ਨਸ਼ਾ ਤਸਕਰ ਦੇ ਘਰ ਨੂੰ ਲੱਗਿਆ ਹੋਇਆ ਜਿੰਦਾ।
  • Related Posts

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    Leave a Reply

    Your email address will not be published. Required fields are marked *