ਫੋਰੈਸਟ ਵਿਭਾਗ ਵੱਲੋਂ ਗਿੱਦੜਬਾਹਾ ਦੇ ਰਜਵਾਹਾ ਰੋਡ ਤੇ ਨਾਜਾਇਜ਼ ਕਬਜ਼ੇ ਛੜਾਉਣ ਲਈ ਕਾਰਵਾਈ ਕੀਤੀ ਸ਼ੁਰੂ ਨੋਟਿਸ ਦੇ ਕੇ ਪਹਿਲਾਂ ਲੋਕਾਂ ਨੂੰ ਕੀਤਾ ਸੀ ਸੁਚੇਤ 

Spread the love
ਗਿੱਦੜਬਾਹਾ,  ਜੂਨ (ਲਖਵੀਰ ਸਿੰਘ ਧੂਲਕੋਟੀਆ)-ਅੱਜ ਫੋਰੈਸਟ ਵਿਭਾਗ ਵੱਲੋਂ ਗਿੱਦੜਬਾਹਾ ਦੇ ਰਜਵਾਹਾ ਰੋਡ ਤੇ ਵੱਖ ਵੱਖ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕੀਤੀ ਗਈ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਜਿਨਾਂ ਲੋਕਾਂ ਨੇ ਨਜਾਇਜ਼ ਕਬਜ਼ੇ ਆਪਣੇ ਘਰਾਂ ਜਾਂ ਦੁਕਾਨਾਂ ਦੇ ਬਾਹਰ ਕੀਤੇ ਸਨ ਉਹਨਾਂ ਨੂੰ ਸਬੰਧਤ ਵਿਭਾਗ ਵੱਲੋਂ ਨੋਟਿਸ ਦਿੱਤੇ ਗਏ ਸਨ ਉਸ ਨੋਟਿਸ ਵਿੱਚ ਵਿਭਾਗ ਵੱਲੋਂ ਲਿਖਿਆ ਗਿਆ ਕਿ ਫਾਰੈਸਟ ਕੰਜਰਵੇਸ਼ਨ ਐਕਟ 1980. ਇੰਡੀਅਨ ਐਕਟ 1980 ਐਕਟ 1927 ਦੀ ਉਲੰਘਣਾ ਦੇ ਸੰਬਧ ਵਿੱਚ ਆਪ ਨੂੰ ਇਸ ਪੱਤਰ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਨੋਟਿਫਿਕੇਸ਼ਨ ਨੰਬਰ 1122/ਐੱਫ.ਟੀ.-58/1195 ਮਿਤੀ 03-05-1958 ਰਾਹੀ ਸਾਰੀਆਂ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ ਅਤੇ ਡਰੇਨਾਂ ਦੇ ਨਾਲ ਲੱਗਦੀ ਜਗਾਂ ਪ੍ਰੋਟੈਕਟਡ ਫਾਰੈਸਟ ਘੋਸ਼ਿਤ ਕੀਤੀ ਗਈ ਹੈ। ਇਹਨਾਂ ਸੜਕਾਂ/ਨਹਿਰਾਂ ਤੇ ਫਾਰੈਸਟ ਕੰਜਰਵੇਸ਼ਨ ਐਕਟ 1980 ਤੇ ਇੰਡੀਅਨ ਫਾਰੈਸਟ 1927 ਲਾਗੂ ਹੁੰਦਾ ਹੈ। ਮਾਨਯੋਗ ਸੁਪਰੀਮ ਕੋਰਟ ਨੇ ਸਿਵਲ ਰਿਟ ਪਟੀਸ਼ਨ ਨੰ. 202 ਜਿਸ ਦਾ ਫੈਸਲਾ ਮਿਤੀ 12-12-1996 ਨੂੰ ਸੁਣਾਇਆ ਹੈ। ਜਿਸ ਰਾਹੀ ਸਾਰੇ ਭਾਰਤ ਵਿੱਚ ਕਿਸੇ ਵੀ ਨੋਟੀਫਾਈਡ ਫਾਰੈਸਟ ਏਰੀਏ ਵਿੱਚ ਬਿਨ੍ਹਾਂ ਪ੍ਰਵਾਨਗੀ ਲਏ ਗਏ ਨਾਨ ਫਾਰੈਸਟਰੀ ਕੰਮ, ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਤੁਹਾਡੇ ਵੱਲੋ ਗਿੱਦੜਬਾਹਾ ਦੇ ਰਜਵਾਹਾ ਰੋਡ ਤੇ ਸਟ ਰਿਪ ਵਿੱਚ ਜੋ ਕਿ ਨੋਟੀਫਾਈਡ ਪ੍ਰੋਟੈਕਟਿਡ ਨਾਨ ਫਾਰੈਸਟਰੀ ਕੰਮ ਕਰਵਾਏ ਜਾ ਰਹੇ ਹਨ ਅਤੇ ਸੜਕਾਂ/ਨਹਿਰਾਂ ਦੀ ਸਟਰਿਪ ਵਿੱਚ ਨਜਾਇਜ ਕਬਜਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਤੁਹਾਡੇ ਵੱਲੋ ਸਟਰਿਪ ਦੀ ਜਗ੍ਹਾਂ ਵਿੱਚ ਖੁਦਾਈ ਆਦਿ ਕਰਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਹੈ। ਇਸ ਤਰਾਂ ਇਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਤੇ ਫਾਰੈਸਟ ਐਕਟਾਂ ਦੀਆਂ ਵੱਖ-2 ਧਰਾਵਾਂ ਦੀ ਉਲੰਘਣਾ ਹੈ। ਇਸ ਲਈ ਆਪ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਵੱਲੋ ਨਾਨ ਫਾਰੈਸਟਰੀ ਕੰਮ ਕੀਤੇ ਜਾ ਰਹੇ ਹਨ ਉਹ ਤੁਰੰਤ ਬੰਦ ਕੀਤੇ ਜਾਣ ਜਾਂ ਫਾਰੈਸਟ ਕੰਜਰਵੇਸ਼ਨ ਐਕਟ 1980 ਤਹਿਤ ਅਗੇਤੀ ਮਨਜੂਰੀ ਲਈ ਜਾਵੇ। ਜੇਕਰ ਤੁਹਾਡੇ ਵੱਲੋ ਅਜਿਹਾ ਨਾ ਕੀਤਾ ਗਿਆ ਤਾਂ ਤੁਹਾਡੇ ਖਿਲਾਫ ਡੈਮਿਜ ਟੂ ਪਬਲਿਕ ਪ੍ਰਾਪਰਟੀ ਐਕਟ 1984, ਫਾਰੈਸਟ ਕੰਜਰਵੇਸ਼ਨ ਐਕਟ 1980 ਅਤੇ ਵਣ ਐਕਟ 1927 ਦੀਆਂ ਵੱਖ-2 ਧਰਾਵਾ ਤਹਿਤ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ। ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਹਨਾਂ ਐਕਟਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 6 ਮਹੀਨੇ ਤੋਂ ਲੈ ਕੇ 5 ਸਾਲ ਦੀ ਸਜਾ ਅਤੇ ਜੁਰਮਾਨਾ ਹੋ ਸਕਦਾ ਹੈ। ਜਿਸਦੇ ਨਿਕਲਣ ਵਾਲੇ ਸਿੱਟੇ ਦੇ ਆਪ ਜਿੰਮੇਵਾਰ ਹੋਵੋਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਜਸਪ੍ਰੀਤ ਕੌਰ ਇਨਚਾਰਜ ਵਣ ਰੇਂਜ ਆਫੀਸਰ ਨੇ ਦੱਸਿਆ ਕਿ ਸਾਡੇ ਵੱਲੋਂ ਅੱਜ ਗਿੱਦੜਬਾਹਾ ਦੇ ਰਜਬਾਹਾ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਇਸ ਸਬੰਧੀ ਅਸੀਂ ਸਾਰਿਆਂ ਨੂੰ ਪਹਿਲਾਂ ਹੀ ਨੋਟਿਸ ਰਾਹੀਂ ਜਾਣੂ ਕਰਵਾ ਦਿੱਤਾ ਸੀ ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋਕ ਆਪਣੇ ਆਪ ਹੀ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਹਟਾ ਲੈਣ ਉਹਨਾਂ ਕਿਹਾ ਕਿ ਕਬਜ਼ੇ ਹਟਾਉਣ ਤੱਕ ਸਾਡੀ ਕਾਰਵਾਈ ਜਾਰੀ ਰਹੇਗੀ।
  • Related Posts

    ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਸਮਰਾਲਾ ਤੇ ਖੰਨਾ ਦੇ ਪੁਲਿਸ ਥਾਣਿਆਂ ਦਾ ਅਚਨਚੇਤ ਨਿਰੀਖਣ ਹਾਜ਼ਰੀ, ਰਿਕਾਰਡ, ਸੁਰੱਖਿਆ ਪ੍ਰਬੰਧਾਂ ਅਤੇ ਐਮਰਜੈਂਸੀ ਤਿਆਰੀਆਂ ਦੀ ਕੀਤੀ ਸਮੀਖਿਆ, ਲੋਕ-ਕੇਂਦਰਿਤ ਪੁਲਿਸਿੰਗ ‘ਤੇ ਦਿੱਤਾ ਜ਼ੋਰ

    Spread the love

    Spread the love ਸਮਰਾਲਾ 12 ਜੁਲਾਈ (ਮੁਕੇਸ਼ ਵਰਮਾ)ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਦੇ ਉਦੇਸ਼ ਨਾਲ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐੱਸ.)…

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    Leave a Reply

    Your email address will not be published. Required fields are marked *