Ashok (26/7/26) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੈਡਮ ਜਯੋਤੀ ਯਾਦਵ ਬੈਂਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਜਗਦੀਸ਼ ਕੁਮਾਰ ਕਪਤਾਨ ਪੁਲਿਸ (ਹੈੱਡਕੁਆਟਰ), ਸ੍ਰੀ ਜਸਯਜੋਤ ਸਿੰਘ ਉਪ ਕਪਤਾਨ ਪੁਲਿਸ ਤਲਵੰਡੀ ਸਾਬੋ ਅਤੇ 51 ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਰਾਮਾਂ ਦੀ ਅਗਵਾਹੀ ਵਿੱਚ ਸ:ਬ: ਕੁਲਵਿੰਦਰ ਸਿੰਘ 1122/ਬਠਿੰਡਾ ਇੰਚਾਰਜ ਚੌਕੀ ਰਿਫਾਇਨਰੀ ਸਮੇਤ ਪੁਲਿਸ
ਪਾਰਟੀ ਦੇ ਥਾਂ ਹੱਦ ਪਿੰਡ ਬਾਘਾ ਤੋਂ 2 ਔਰਤਾਂ ਰਮਨਦੀਪ ਕੌਰ ਉਰਫ ਰਮਨ ਪੁੱਤਰੀ ਰੇਸ਼ਮ ਸਿੰਘ ਵਾਸੀ ਜੀਵਨ ਸਿੰਘ ਵਾਲਾ ਥਾਣਾ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਅਤੇ ਸੁਖਪਾਲ ਕੌਰ ਉਰਫ ਬੰਬੂ ਪੁੱਤਰੀ ਭੋਲਾ ਸਿੰਘ ਵਾਸੀ ਗਲੀ ਨੰਬਰ 19 ਕੋਠੀ ਵਾਲਾ ਰਾਹ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿਚ 20,790 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਡੋਡੇ ਬਰਾਮਦ ਕਰਵਾਏ। ਪੁਲਿਸ ਵੱਲੋਂ ਮੁਕੱਦਮਾ ਨੰਬਰ 153ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰਕੇ ਦੋਵੇਂ ਔਰਤਾਂ ਥਾਣਾ ਰਾਮਾਂ ਵਿਖੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜਿਹਨਾਂ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।





