ਵਾਤਾਵਰਣ ਸੰਭਾਲ ਲਈ ਵਿਸ਼ਾਲ ਰੁੱਖ ਲਗਾਓ ਮੁਹਿੰਮ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲਿਆ ਹਰਿਆਲੀ ਵਧਾਉਣ ਦਾ ਸੰਕਲਪ ਸਰਕਾਰੀ ਹਾਈ ਸਕੂਲ ਮਹਿਮਦਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਵਾਲ ਵਿਖੇ ਧਰਤ ਸੁਹਾਵੜੀ ਇਕੋ ਕਲੱਬ ਵੱਲੋਂ ਪੌਦੇ ਲਗਾਏ ਗਏ 

Spread the love
ਕਪੂਰਥਲਾ, 25 ਜੁਲਾਈ ( ਕੌੜਾ )- ਵਾਤਾਵਰਣ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ-ਭਰਿਆ ਭਵਿੱਖ ਦੇਣ ਦੇ ਉਦੇਸ਼ ਨਾਲ ਸਰਕਾਰੀ ਹਾਈ ਸਕੂਲ ਮਹਿਮਦਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਵਾਲ ਵਿਖੇ ਧਰਤ ਸੁਹਾਵੜੀ ਇਕੋ ਕਲੱਬ ਵੱਲੋਂ ਅੱਜ ਇੱਕ ਪ੍ਰਭਾਵਸ਼ਾਲੀ ਰੁੱਖ ਲਗਾਓ ਅਤੇ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਕੂਲ ਕੈਂਪਸ ਵਿੱਚ ਫੁੱਲਦਾਰ, ਫਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾ ਕੇ ਹਰਿਆਲੀ ਨੂੰ ਉਤਸ਼ਾਹਿਤ ਕੀਤਾ ਗਿਆ।ਪ੍ਰੋਗਰਾਮ ਦੀ ਅਗਵਾਈ ਕਰਦਿਆਂ ਸਕੂਲ ਇੰਚਾਰਜ ਅਤੇ ਸਾਇੰਸ ਮਾਸਟਰ ਹਰਵਿੰਦਰ ਸਿੰਘ ਅੱਲੂਵਾਲ ਨੇ ਕਿਹਾ ਕਿ ਵਧ ਰਹੀ ਗਲੋਬਲ ਵਾਰਮਿੰਗ, ਪ੍ਰਦੂਸ਼ਣ ਅਤੇ ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇੱਕ-ਇੱਕ ਗਮਲੇ ਸਮੇਤ ਪੌਦਾ ਭੇਟ ਕਰਦਿਆਂ ਅਪੀਲ ਕੀਤੀ ਕਿ ਉਹ ਘੱਟੋ-ਘੱਟ ਇੱਕ ਸਾਲ ਤੱਕ ਇਸ ਦੀ ਸੰਭਾਲ ਕਰਕੇ ਸਮਾਜ ਲਈ ਮਿਸਾਲ ਪੇਸ਼ ਕਰਨ।ਇਸ ਮੌਕੇ ਲਗਭਗ ਇੱਕ ਘੰਟੇ ਤੱਕ ਚੱਲੇ ਜਾਗਰੂਕਤਾ ਸੈਸ਼ਨ ਵਿੱਚ ਮੈਡਮ ਲਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਜੰਗਲ ਧਰਤੀ ਦੇ “ਫੇਫੜੇ” ਹਨ, ਜੋ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਧਰਤੀ ਦਾ ਤਾਪਮਾਨ ਸੰਤੁਲਿਤ ਰੱਖਦੇ ਹਨ। ਬੱਚਿਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਰੁੱਖ ਮਿੱਟੀ ਦੇ ਕਟਾਅ ਨੂੰ ਰੋਕਦੇ ਹਨ, ਹੜ੍ਹਾਂ ਅਤੇ ਤੇਜ਼ ਹਨੇਰੀਆਂ ਦੇ ਪ੍ਰਭਾਵ ਨੂੰ ਘਟਾਉਂਦੇ ਹਨ ਅਤੇ ਜੀਵ-ਜੰਤੂਆਂ ਲਈ ਕੁਦਰਤੀ ਆਵਾਸ ਮੁਹੱਈਆ ਕਰਦੇ ਹਨ।ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਹੱਥਾਂ ਨਾਲ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਇਸ ਦੇ ਨਾਲ ਹੀ ਸਕੂਲ ਪ੍ਰਬੰਧਨ ਨੇ ਹਰ ਕਲਾਸ ਰੂਮ ਵਿੱਚ ਦੋ ਇਨਡੋਰ ਪੌਦੇ ਰੱਖਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਦੀ ਦੇਖਭਾਲ ਕਲਾਸ ਇੰਚਾਰਜ ਅਤੇ ਵਿਦਿਆਰਥੀ ਸਾਂਝੇ ਤੌਰ ‘ਤੇ ਕਰਨਗੇ। ਇਸ ਉਪਰਾਲੇ ਦਾ ਮਕਸਦ ਬੱਚਿਆਂ ਵਿੱਚ ਕੁਦਰਤ ਪ੍ਰਤੀ ਪਿਆਰ ਅਤੇ ਵਾਤਾਵਰਣ ਸੰਭਾਲ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ।ਇਸ ਮੌਕੇ ਹਰਵਿੰਦਰ ਸਿੰਘ ਅਲੂਵਾਲ, ਮੈਡਮ ਸੁਮਨ ਸ਼ਰਮਾ, ਸ੍ਰੀ ਟੀਕਮ ਚੰਦ, ਸ੍ਰੀ ਮੁਹੰਮਦ ਆਸਿਮ, ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਵਾਲ ਦੇ ਇੰਚਾਰਜ ਮੈਡਮ ਲਖਵਿੰਦਰ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਅਮਨਪ੍ਰੀਤ ਕੌਰ ਅਤੇ ਮੈਡਮ ਕੈਲਾਸ਼ ਕੌਰ ਹਾਜ਼ਰ ਸਨ।ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ, ਉਨ੍ਹਾਂ ਦੀ ਨਿਯਮਿਤ ਸੰਭਾਲ ਕਰਨ ਅਤੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦਾ ਅਹਿਦ ਕੀਤਾ।
  • Related Posts

    ਬਾਈ ਵਿੱਕੀ ਮਿੱਡੂਖੇੜਾ ਜੀ ਦੇ ਜਨਮ ਦਿਨ ਮੌਕੇ ਹਰਿਆਲੀ ਨੂੰ ਸਮਰਪਿਤ ਹੋਵੇਗਾ ਵਿਸ਼ੇਸ਼ ਉਪਰਾਲਾ ਸੀਪਾ ਅਸਪਾਲ ਕਲਾਂ 

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 25 ਜੁਲਾਈ — 2026 =ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਈ ਵਿੱਕੀ ਮਿੱਡੂਖੇੜਾ ਜੀ ਦੇ ਜਨਮ ਦਿਨ ਮੌਕੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ…

    ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜਖਮੀ  ਜਾਨੀ ਨੁਕਸਾਨ ਦਾ ਬਚਾਅ 

    Spread the love

    Spread the loveਬਲਾਚੌਰ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਟੌਂਸਾ ਟੋਪਾਨ ਦੇ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸਬੰਧੀ…

    Leave a Reply

    Your email address will not be published. Required fields are marked *