ਬਰਨਾਲਾ ਪੁਲਿਸ ਨੂੰ ਮਿਲੀ ਸਫਲਤਾ ਲੁੱਟਾਂ ਖੋਹਾਂ ਕਰਨ ਵਾਲੇ ਕੀਤੇ ਕਾਬੂ

Spread the love

ਬਲਵਿੰਦਰ ਆਜ਼ਾਦ
ਬਰਨਾਲਾ 12 ਅਗਸਤ :- 
ਬਰਨਾਲਾ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ ਪਕੜ ਕੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ ਜੋ ਬਰਨਾਲਾ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਦੇ ਵਿੱਚ ਸਰਗਰਮ ਸਨ ਜ਼ਿਲ੍ਹਾ ਪੁਲਿਸ ਮੁਖੀ
 ਮੁਹੰਮਦ ਸਰਫਰਾਜ ਆਲਮ ਅਤੇ ਡੀ ਐਸ ਪੀ ਸਤਵੀਰ ਸਿੰਘ ਬੈਂਸ ਸਬ ਡਵੀਜਨ ਬਰਨਾਲਾ ਦੀ ਰਹਿਨੁਮਾਈ ਹੇਠਾਂ ਥਾਣਾ ਸਿਟੀ 02 ਬਰਨਾਲਾ ਦੀ ਪੁਲਿਸ ਵੱਲੋ ਲੁੱਟਾ ਖੋਹਾਂ ਦੀਆ ਵਾਰਦਾਤਾਂ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ। ਡੀਐਸਪੀ ਸਤਬੀਰ ਸਿੰਘ ਬੈਂਸ ਵੱਲੋਂ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੱਸਿਆ ਕਿ ਮਿਤੀ 08-08-2025 ਨੂੰ ਪੁਲਿਸ ਪਾਰਟੀ ਦੇ ਕਰਮਚਾਰੀਆਂ ਸਮੇਤ ਆਈ ਟੀ ਆਈ ਚੌਂਕ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਕਿਸੇ ਵਿਅਕਤੀ ਵਲੋਂ ਦਿੱਤੀ ਗਈ ਗੁਪਤ ਸੂਚਨਾ ਦੇ ਅਧਾਰ ਤੇ ਮੁਕੱਦਮਾ ਨੰਬਰ 364 ਮਿਤੀ 08-08-2025 ਅ/ਧ 304,111,112,317(2), 3(5), 341(2) BNS ਥਾਣਾ ਸਿਟੀ 2 ਬਰਨਾਲਾ ਵਿੱਚ ਹੇਠ ਲਿਖੇ ਦੋਸ਼ੀਆਂ ਬਰਖਿਲਾਫ  ਪਰਦੀਪ ਸਿੰਘ ਪੁੱਤਰ ਪ੍ਰੇਮ ਸਿੰਘ, ਸੁਖਵਿੰਦਰ ਸਿੰਘ ਪੁੱਤਰ ਦਾਰਾ ਸਿੰਘ, ਜਸਨਪ੍ਰੀਤ ਸਿੰਘ ਪੁੱਤਰ ਰੂਪ ਸਿੰਘ ਜੋ ਕਿ ਸਾਰੇ ਫਰਵਾਹੀ ਪਿੰਡ ਦੇ ਰਹਿਣ ਵਾਲੇ ਹਨ ਦੇ ਵਿਰੁੱਧ ਦਰਜ ਰਜਿਸਟਰ ਕਰਕੇ ਗਰਚਾ ਰੋਡ ਬਰਨਾਲਾ ਉੱਪਰ ਨਾਕਾ ਬੰਦੀ ਕਰਕੇ ਇੱਕ ਮੋਟਰਸਾਇਕਲ ਜਿਸਦੀਆ ਨੰਬਰ ਪਲੇਟਾਂ ਤੇ ਗਾਰਾ ਮਲਿਆ ਹੋਇਆ ਸੀ ਆਉਂਦਾ ਦੇਖਿਆ ਜਿਸ ਪਰ ਤਿੰਨ ਨੋਜਵਾਨ ਸਵਾਰ ਸਨ ਨੂੰ ਰੁਕਣ ਦਾ ਇਸ਼ਾਰਾ ਕੀਤਾ ,ਜੋ ਮੋਟਰਸਾਇਕਲ ਦੇ ਪਿੱਛੇ ਬੈਠਾ ਨੋਜਵਾਨ ਸੀ ਉਹ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਸੀ। ਮੋਟਰਸਾਇਕਲ ਸਵਾਰ ਦੋ ਨੋਜਵਾਨ ਜਿੰਨਾ ਵਿੱਚੋਂ ਮੋਟਰਸਾਇਕਲ ਚਾਲਕ ਦਾ ਨਾਮ ਪਰਦੀਪ ਸਿੰਘ ਅਤੇ ਪਿੱਛੇ ਬੈਠੇ ਨੋਜਵਾਨ ਸੁਖਵਿੰਦਰ ਸਿੰਘ ਉਕਤਾਨ ਨੂੰ ਕਾਬੂ ਕੀਤਾ। ਜਿੰਨਾ ਕੋਲੋਂ ਤੇਜ਼ ਧਾਰ ਮਾਰੂ ਹਥਿਆਰ ਇੱਕ ਕਿਰਪਾਨ ਅਤੇ ਸਟੀਲ ਦੀ ਰਾਡ ਬ੍ਰਾਮਦ ਹੋਈ। ਜਿਸ ਤੋ ਬਾਅਦ ਮਿਤੀ 10-08-2025 ਨੂੰ ਮੌਕੇ ਤੋਂ ਫਰਾਰ ਹੋਏ ਦੋਸ਼ੀ ਜਸਨਪ੍ਰੀਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਫਰਵਾਹੀ ਨੂੰ ਕਾਬੂ ਕੀਤਾ ਗਿਆ। ਦੋਰਾਨੇ ਪੁੱਛ ਗਿੱਛ ਦੋਸ਼ੀਆਂ ਵੱਲੋ ਕੀਤੀਆਂ ਗਈਆਂ ਪੰਜ ਲੁੱਟਾਂ ਖੋਹ ਦੀ ਵਾਰਦਾਤਾ ਦਾ ਖੁਲਾਸਾ ਕੀਤਾ ਗਿਆ। ਜਿੰਨਾ ਵਿੱਚੋ ਇੱਕ ਲੁੱਟ ਖੋਹ ਦੀ ਵਾਰਦਾਤ ਸਮੇਂ ਖੋਹਿਆ ਗਿਆ ਮੋਟਰਸਾਇਕਲ ਅਤੇ ਦੂਜੀ ਵਾਰਦਾਤ ਵਿੱਚ ਖੋਹ ਕੀਤਾ ਮੋਬਾਇਲ ਫੋਨ ਬ੍ਰਾਮਦ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਸ ਗਿਰੋਹ ਨੇ ਰਲ ਕੇ ਕਾਫੀ ਭੋਲੇ ਭਾਲੇ ਅਤੇ ਮਾਸੂਮ ਲੋਕਾਂ ਨੂੰ ਮਾਰੂ ਹਥਿਆਰ ਦਿਖਾਕੇ ਲੁੱਟਾ ਖੋਹਾਂ ਕੀਤੀਆ ਹਨ ਇਸ ਤੋਂ ਇਲਾਵਾ ਬੀਤੇ ਦਿਨੀ ਇਹਨਾਂ ਨੇ ਹੰਡਿਆਇਆਂ ਰੋਡ ਬਰਨਾਲਾ ਤੋਂ ਇੱਕ ਆਈਸਕਰੀਮ ਵੇਚਣ ਵਾਲੇ ਵਿਅਕਤੀ ਤੋਂ 1800 ਰੁਪਏ ਖੋਹੇ ਸਨ। ਇਹਨਾਂ ਲੁਟੇਰਿਆਂ ਨੇ ਖੁੱਡੀ ਰੋਡ ਤੋ ਵੀ ਰਾਹੀਗਾਰਾਂ ਪਾਸੋਂ 2000 ਹਜਾਰ ਰੁਪਏ ਅਤੇ ਇੱਕ ਮੋਬਾਇਲ ਫੋਨ ਖੋਹਿਆ ਹੈ। ਇਹਨਾਂ ਪਾਸੋਂ ਜੋ ਮੋਬਾਇਲ ਫੋਨ ਬ੍ਰਾਮਦ ਕਰਵਾਇਆ ਗਿਆ ਹੈ ਉਹ ਮੋਬਾਇਲ ਫੋਨ ਫਰਵਾਹੀ ਰੋਡ ਬਰਨਾਲਾ ਤੋਂ ਤਾਜਾ ਹੀ ਖੋਹਿਆ ਗਿਆ ਹੈ।ਇਹਨਾਂ ਵੱਲੋ ਧਨੋਲਾ ਓਵਰ ਬ੍ਰਿਜ ਕੋਲੋਂ ਵੀ ਇੱਕ ਮੋਬਾਇਲ ਫੋਨ ਖੋਹਿਆ  ਗਿਆ ਸੀ। ਫੜੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *