ਗੁਰੂਹਰਸਹਾਏ, 9 ਅਪ੍ਰੈਲ (ਪੰਜਾਬ ਦਾਂ ਖੁਲਾਸਾ) ਸਰਹੱਦ ਤੇ ਤਾਇਨਾਤ ਬੀਐਸਐਫ ਦੀ 160 ਬਟਾਲੀਅਨ ਦੀ ਅਧੀਨ ਚੈਕ ਪੋਸਟ ਰਾਣਾ ਪੰਜ ਗਰਾਈ ਦੇ ਏਰੀਏ ਅੰਦਰ (ਸੈਕਟਰ ਹੈੱਡ ਕੁਆਰਟਰ) ਬੀਐਸਐਫ ਅਤੇ ਪੰਜਾਬ ਪੁਲਸ ਨੇ ਸਰਹੱਦੀ ਪਿੰਡ ਰਾਣਾ ਪੰਜਗਰਾਈ ਵਿੱਚ ਧਨੀਆ ਦੀ ਖੇਤੀ ਦੀ ਆੜ ਵਿੱਚ ਅਫੀਮ ਦੀ ਖੇਤੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖੇਤ ਵਿੱਚੋਂ 5 ਕਿਲੋ ਅਫੀਮ ਦੇ ਪੌਦੇ ਬਰਾਮਦ ਕੀਤੇ ਗਏ ਹਨ। ਜਦੋਂ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਐਸਐਫ ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਜਰਨੈਲ ਸਿੰਘ ਨੇ ਆਪਣੇ ਖੇਤ ਵਿੱਚ ਧਨੀਏ ਦੀ ਆੜ ਹੇਠ ਅਫੀਮ ਦੇ ਪੌਦੇ ਲਗਾਏ ਹਨ, ਜਿਸਦੀ ਕਟਾਈ ਉਹ ਕਰਨ ਲਈ ਤਿਆਰ ਹੈ। ਪੁਲਸ ਅਤੇ ਬੀਐਸਐਫ ਨੇ ਛਾਪਾ ਮਾਰਿਆ। ਉੱਥੋਂ ਲਗਭਗ ਪੰਜ ਕਿਲੋਗ੍ਰਾਮ ਅਫੀਮ ਦੇ ਪੌਦੇ ਬਰਾਮਦ ਕੀਤੇ ਗਏ ਹਨ। ਦੋਸ਼ੀ ਨੂੰ ਉਥੋਂ ਅਫੀਮ ਦੇ ਪੌਦਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰੂਹਰਸਹਾਏ ਥਾਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।






