ਜਗਰਾਉਂ 11 ਅਪ੍ਰੈਲ (ਜਸਵਿੰਦਰ ਸਿੰਘ ਡਾਂਗੀਆ)ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ, ਐਸ, ਪੀ, ਡਾ.ਅੰਕਰ ਗੁਪਤਾ ਵੱਲੋਂ ਲੁੱਟਾਂ ਖੂਹਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਦਾਖਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ | ਸਬ-ਡਵੀਜਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਪਰ ਕਾਰਵਾਈ ਕਰਦੇ ਹੋਏ ਕਮਲਜੀਤ ਕੁਮਾਰ ਪੁੱਤਰ ਰਾਮ ਪਾਲ ਵਾਸੀ ਮੁਹੱਲਾ ਬ੍ਰਹਮਪੁਰੀ ਫਿਲੌਰ ਜਿਲਾ ਜਲੰਧਰ ਦੇ ਬਿਆਨ ਪਰ ਥਾਣਾ ਦਾਖਾ ਵਿਖੇ ਮੁਕਦਮਾ ਦਰਜ ਕੀਤਾ ਗਿਆ। ਕਮਲਜੀਤ ਕੁਮਾਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਸਕੂਟਰੀ ਪਰ ਸਵਾਰ ਹੋ ਕੇ ਜਾ ਰਿਹਾ ਸੀ ਲੁਧਿਆਣਾ ਫਿਰੋਜਪੁਰ ਜੀ.ਟੀ ਰੋਡ ਜਾਹਿਰ ਬਲੀ ਬੱਦੋਵਾਲ ਨਜਦੀਕ ਝਾੜੀਆ ਵਿੱਚੋ ਨਿਕਲ ਕੇ ਕੁਝ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਜਿੰਨਾ ਨੇ ਹਥਿਆਰ ਦਾ ਡਰਾਵਾ ਦੇ ਕੇ ਅਤੇ ਕੁੱਟਮਾਰ ਕਰਕੇ ਉਸ ਪਾਸੋਂ 4500 ਰੁਪਏ ਦੀ ਭਾਰਤੀ ਕਰੰਸੀ, ਸਕੂਟਰੀ ਅਤੇ ਮੋਬਾਇਲ ਫੋਨ ਸੈਮਸੰਗ ਖੋਹ ਲਏ ਜਾਣ ਦੀ ਰਿਪੋਰਟ ਥਾਣਾ ਦਾਖਾ ਵਿਖੇ ਦਰਜ ਕਰਵਾਈ ਜਿਸ ਦੇ ਆਧਾਰ ਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਦੀ ਟੀਮ ਸ.ਬ ਨਰਿੰਦਰ ਕੁਮਾਰ ਵੱਲੋ ਸਮੇਤ ਸਾਥੀਆਂ ਦੇ ਦੋਸ਼ੀਆਂ ਪਰ ਤੁਰੰਤ ਐਕਸਨ ਲੈਂਦੇ ਹੋਏ ਵਾਰਦਾਤ ਕਰਨ ਵਾਲਿਆਂ ਨੂੰ ਤੁਰੰਤ ਟਰੇਸ ਕਰਕੇ ਕੁਝ ਹੀ ਘੰਟਿਆਂ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ| ਕਾਬੂ ਕੀਤੇ ਗਏ ਵਿਅਕਤੀਆਂ ਨੇ ਆਪਣਾ ਨਾਮ ਸੁਖਮਨ ਸਿੰਘ ਉਰਫ ਸੁੱਖੂ , ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ। ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦਾ ਤੀਸਰਾ ਸਾਥੀ ਸਾਗਰ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ। ਡੀਐਸ ਪੀ ਖੋਸਾ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਦਰਜ ਹਨ| ਡੀਐਸਪੀ ਨੇ ਕਿਹਾ ਗ੍ਰਿਫਤਾਰ ਕੀਤੇ ਦੋਸੀਆਂ ਦਾ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਇਹਨਾਂ ਪਾਸੋਂ ਹੋਰ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਦੇ ਖੁਲਾਸੇ ਹੋਣ ਦੀ ਉਮੀਦ ਹੈ। ਡੀਐਸਪੀ ਵਰਿੰਦਰ ਸਿੰਘ ਖੋਸ਼ਾ ਨੇ ਅਜਿਹੇ ਮਾੜੇ ਵਿਰਤੀ ਵਾਲੇ ਵਿਆਕਤੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਣ, ਪੁਲਿਸ ਉਨਾਂ ਖਿਲਾਫ ਕਾਰਵਾਈ ਕਰਨ ਲਈ ਪੱਬਾਂ ਭਾਰ ਹੈ।






