ਭਗਵੰਤ ਮਾਨ ਸਰਕਾਰ ਨੇ ਨਸ਼ਾ ਤਸਕਰ ਜੇਲ੍ਹਾ ਵਿਚ ਡੱਕੇ, ਕਾਲੀ ਕਮਾਈ ਨਾਲ ਉਸਾਰੀਆਂ ਜਾਇਦਾਦਾ ਢਹਿ ਢੇਰੀ ਕੀਤੀਆ- ਦੀਪਕ ਸੋਨੀ

Spread the love
ਨੰਗਲ 24 ਜੁਲਾਈ (ਭਾਰਦਵਾਜ) ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ। ਸਮਾਜ ਦੇ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਇਸ ਅੰਦੋਲਨ ਨਾਲ ਜੁੜ ਕੇ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਮਾਨ ਸਰਕਾਰ ਨੇ ਵੱਡੇ ਮਗਰਮੱਛਾ ਨੂੰ ਕਾਬੂ ਕਰਕੇ ਨਸ਼ਾ ਤਸਕਰ ਜੇਲ੍ਹਾਂ ਵਿਚ ਡੱਕੇ ਹਨ।
     ਇਹ ਪ੍ਰਗਟਾਵਾ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ ਨੇ ਪਿੰਡ ਭਨੂਪਲੀ, ਟੱਪਰੀਆਂ ਨੰਗਲੀ, ਨੰਗਲੀ ਮਜਾਰਾ ਮੰਗਲੂਰ, ਨੰਗਲੀ, ਢਾਹੇ ਵਿਖੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਅਧੀਨ ਜੁੜੇ ਇਲਾਕਾ ਵਾਸੀਆਂ ਨੂੰ ਸਹੁੰ ਚੁਕਵਾਉਣ ਤੋ ਪਹਿਲਾ ਆਪਣੇ ਸੰਬੋਧਨ ਦੌਰਾਨ ਕਹੇ। ਉਨ੍ਹਾਂ ਨੇ ਨਾਲ ਹਿਤੇਸ਼ ਸ਼ਰਮਾ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ ਵੀ ਮੋਜੂਦ ਸਨ। ਦੋਂਵੇ ਆਗੂਆਂ ਨੇ ਦਾਅਵਾ ਕੀਤਾ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੂੰ 100 ਪ੍ਰਤੀਸ਼ਤ ਨਸ਼ਾ ਮੁਕਤ ਕਰਨ ਦਾ ਟੀਚਾ ਪੂਰਾ ਕਰਾਂਗੇ।
     ਉਨ੍ਹਾਂ ਕਿਹਾ ਕਿ ਅੱਜ ਨਸ਼ਾ ਤਸਕਰ ਘਰਾਂ ਨੂੰ ਜਿੰਦਰੇ ਮਾਰ ਕੇ ਫਰਾਰ ਹੋ ਰਹੇ ਹਨ। ਨਸ਼ਿਆ ਦੇ ਸੋਦਾਗਰ ਕਾਬੂ ਕਰਕੇ ਜੇਲ੍ਹਾਂ ਵਿਚ ਡੱਕੇ ਜਾ ਰਹੇ ਹਨ, ਉਨ੍ਹਾਂ ਦੀ ਕਾਲੀ ਕਮਾਈ ਨਾਲ ਉਸਾਰੇ ਮਹਿਲ ਢਹਿ ਢੇਰੀ ਹੋ ਰਹੇ ਹਨ, ਇਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ, ਜ਼ਿਨ੍ਹਾਂ ਦੇ ਨੌਜਵਾਂਨ ਪੁੱਤਰ ਇਸ ਦਲਦਲ ਵਿਚ ਇਨ੍ਹਾਂ ਗੈਰ ਸਮਾਜੀ ਅਨਸਰਾਂ ਵੱਲੋਂ ਫਸਾਏ ਗਏ ਸਨ। ਹੁਣ ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕ ਖੋਲ ਕੇ ਇਹ ਸਾਰੇ ਨੋਜਵਾਨਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਨਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਅੱਜ ਸਾਡੇ ਸੂਬੇ ਦੇ ਨੋਜਵਾਨ ਨਸ਼ੇ ਛੱਡ ਕੇ ਖੇਡਾਂ ਵੱਲ ਚੱਲ ਪਏ ਹਨ। ਖੇਡ ਮੈਦਾਨਾ ਵਿਚ ਰੋਣਕਾਂ ਪਰਤ ਰਹੀਆਂ ਹਨ। ਇਹ ਨਸ਼ਾ ਮੁਕਤ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੈ।     ਇਨ੍ਹਾਂ ਸਮਾਗਮਾਂ ਦੌਰਾਨ ਸਰਪੰਚ ਨੀਲਮ ਸੋਨੀ ਟੱਪਰੀਆਂ, ਸਰਪੰਚ ਪਰਮਜੀਤ ਸੁਹਾਣ ਮੰਗਲੂਰ, ਸਰਪੰਚ ਮਮਤਾ ਰਾਣੀ ਭਨੂਪਲੀ, ਐਸਐਚਓ ਦਾਨਿਸ਼ਵੀਰ ਸਿੰਘ, ਐਸਐਚਓ ਸਿਮਰਨਜੀਤ ਸਿੰਘ,ਰਾਹੁਲ ਸੋਨੀ,ਡਾ.ਨਿਸ਼ਚਲ ਸਿੰਘ, ਮਨੁੰ ਪੁਰੀ, ਬੂਥ ਇੰਚਾਰਜ ਜਸਵਿੰਦਰ ਸਿੰਘ, ਸੰਜੀਵ ਕੁਮਾਰ, ਜੁਗਲ ਸੋਨੀ, ਹਰਪ੍ਰੀਤ ਸੋਢੀ, ਕਸ਼ਮੀਰੋ ਦੇਵੀ, ਲਾਲਾ ਜੁਗਲ ਸੋਨੀ, ਲਾਲ ਵਿਜੇ ਕੁਮਾਰ ਸੋਨੀ, ਸੁਨੀਲ ਸੋਨੀ, ਸ਼ਾਮ ਸੋਨੀ, ਕਸ਼ਮੀਰ ਕੌਰ ਪੰਚ, ਕਰਨੈਲ ਪੰਚ, ਲੀਲਾ ਦੇਵੀ ਪੰਚ, ਸੀਮਾ ਦੇਵੀ ਪੰਚ, ਲਾਲ ਤੇਲੂ ਰਾਮ, ਸ਼ਾਮ ਲਾਲ ਸੋਨੀ, ਬਾਲ ਕ੍ਰਿਸ਼ਨ, ਜਗਮੋਹਨ ਨੱਡਾ, ਪਰਮਜੀਤ ਪੱਮੀ, ਖੁਸ਼ੀ ਰਾਮ ਭਨੂਪਲੀ, ਸਰਪੰਚ, ਪੰਚ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
  • Related Posts

    ਕਾਠਗੜ੍ਹ ਪੁਲਿਸ ਵੱਲੋਂ 30.75 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਗ੍ਰਿਫ਼ਤਾਰ

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ, 11 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) : ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ 30.75 ਗ੍ਰਾਮ ਹੈਰੋਇਨ…

    ਮੇਰੀ ਸਹਿਰ ਦੀ ਪ੍ਰਮੁੱਖ ਸਮੱਸਿਆ ਹੈ ਸਟੋਰੀ ਬਣਾ ਕੇ ਭੇਜੀ ਹੈ ਫਰੰਟ ਪੇਜ ਤੇ ਹਾਈਲਾਈਟ ਕਰਕੇ ਲਗਾ ਦਿਓ , ਨਾਲ ਹੀ ਫੋਟੋਆਂ

    Spread the love

    Spread the love– ਆਵਾਰਾ ਕੁੱਤਿਆਂ ਦਾ ਖੌਫ਼: ਬੱਚੇ, ਬਜ਼ੁਰਗ ਦਹਿਸ਼ਤ ਹੇਠ, ਨਗਰ ਕੌਂਸਲ ਦੀ ਚੁੱਪੀ ਬਣੀ ਵੱਡਾ ਸਵਾਲ – ਧਨੌਲਾ ਦੀ ਜਨਤਾ ਪੁੱਛਦੀ ਹੈ ਸਵਾਲ—ਆਖ਼ਿਰ ਕਦੋਂ ਮਿਲੇਗੀ ਆਵਾਰਾ ਪਸ਼ੂਆਂ ਅਤੇ…

    Leave a Reply

    Your email address will not be published. Required fields are marked *