ਅਫੀਮ ਸਮੇਤ ਇੱਕ ਵਿਅਕਤੀ ਕਾਬੂ

Spread the love
ਜਗਰਾਉਂ 24 ਜੁਲਾਈ (ਜਸਵਿੰਦਰ ਸਿੰਘ ਡਾਂਗੀਆ)ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ  ਅੰਕਰ ਗੁਪਤਾ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ  ਮੁਹਿੰਮ ਤਹਿਤ ਡੀਐਸਪੀ ਵਰਿੰਦਰ ਸਿੰਘ  ਖੋਸਾ ਸਬ ਡਵੀਜਨ ਦਾਖਾ ਦੀ ਨਿਗਰਾਨੀ ਹੇਠ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਵੱਲੋਂ ਮਿਤੀ 23.7.25 ਨੂੰ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਮੇਨ ਰੋਡ ਪੁਲ ਨਹਿਰ ਸੁਧਾਰ ਮੌਜੂਦ ਸੀ ਤਾਂ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਤਰਸ ਔਡੀਆ ਪੁੱਤਰ ਸੱਲਨ ਔਡੀਆ ਵਾਸੀ ਬੁਰੂਮਾਂ ਥਾਣਾ ਮੁਰਹੂ ਜਿਲਾ ਖੂੰਟੀ (ਝਾਰਖੰਡ) ਜਿਸਦੀ ਸੱਜੀ ਲੱਤ ਨੂੰ ਪੋਲੀਓ ਹੋਇਆ ਹੈ,ਜਿਸ ਨਾਲ ਇੱਕ ਰਾਜਨ ਨਾਮ ਦਾ ਵਿਅਕਤੀ ਹੈ ਜੋ ਵੀ ਝਾਰਖੰਡ ਦਾ ਰਹਿਣ ਵਾਲਾ ਹੈ,ਜੋ ਵੱਡੇ ਪੱਧਰ ਤੇ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਅਫੀਮ ਦੀ ਸਪਲਾਈ ਦੇਣ ਲਈ ਦਾਣਾ ਮੰਡੀ ਸੁਧਾਰ ਵਿੱਚ ਖੜੇ ਗਾਹਕਾਂ ਦੀ ਉਡੀਕ ਕਰ ਰਹੇ ਹਨ।ਜੇਕਰ ਹੁਣੇ ਹੀ ਦਾਣਾ ਮੰਡੀ ਸੁਧਾਰ ਰੇਡ ਕੀਤਾ ਜਾਵੇ ਤਾਂ ਪਤਰਸ ਅਤੇ ਰਾਜਨ ਨੂੰ ਅਫੀਮ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਤੇ ਦੌਰਾਨੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਪਤਰਸ ਔਡੀਆ ਨੂੰ 1 ਕਿੱਲੋ 11 ਗ੍ਰਾਮ ਅਫੀਮ ਸਮੇਤ ਲਿਫਾਫਾ ਅਤੇ ਜਾਮਾ ਤਲਾਸੀ ਦੌਰਾਨ ਉਸ ਪਾਸੋਂ ਮੋਬਾਇਲ ਫੋਨ ਤੇ 700 ਰੁਪਏ ਬ੍ਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ | ਉਸਦਾ ਦੂਸਰਾ ਸਾਥੀ ਦੇਸ਼ੀ ਰਾਜਨ ਵਾਸੀ ਝਾਰਖੰਡ ਦੀ ਗ੍ਰਿਫਤਾਰੀ ਬਾਕੀ ਹੈ। ਡੀਐਸ ਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਪਤਰਸ ਅੱਡੀਆ  ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ
  • Related Posts

    ਕਾਠਗੜ੍ਹ ਪੁਲਿਸ ਵੱਲੋਂ 30.75 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਗ੍ਰਿਫ਼ਤਾਰ

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ, 11 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) : ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ 30.75 ਗ੍ਰਾਮ ਹੈਰੋਇਨ…

    ਮੇਰੀ ਸਹਿਰ ਦੀ ਪ੍ਰਮੁੱਖ ਸਮੱਸਿਆ ਹੈ ਸਟੋਰੀ ਬਣਾ ਕੇ ਭੇਜੀ ਹੈ ਫਰੰਟ ਪੇਜ ਤੇ ਹਾਈਲਾਈਟ ਕਰਕੇ ਲਗਾ ਦਿਓ , ਨਾਲ ਹੀ ਫੋਟੋਆਂ

    Spread the love

    Spread the love– ਆਵਾਰਾ ਕੁੱਤਿਆਂ ਦਾ ਖੌਫ਼: ਬੱਚੇ, ਬਜ਼ੁਰਗ ਦਹਿਸ਼ਤ ਹੇਠ, ਨਗਰ ਕੌਂਸਲ ਦੀ ਚੁੱਪੀ ਬਣੀ ਵੱਡਾ ਸਵਾਲ – ਧਨੌਲਾ ਦੀ ਜਨਤਾ ਪੁੱਛਦੀ ਹੈ ਸਵਾਲ—ਆਖ਼ਿਰ ਕਦੋਂ ਮਿਲੇਗੀ ਆਵਾਰਾ ਪਸ਼ੂਆਂ ਅਤੇ…

    Leave a Reply

    Your email address will not be published. Required fields are marked *