ਸਕਾਰਪੀਉ ਅਤੇ ਜੁਗਾੜੂ ਵਾਹਨ ਦੀ ਭਿਆਨਕ ਟੱਕਰ ’ਚ ਵਾਲ ਵਾਲ ਬਚੇ ਦੋਨੋਂ ਚਾਲਕ

Spread the love

ਕੋਟਕਪੂਰਾ,  ਜੁਲਾਈ (ਟਿੰਕੂ ਕੁਮਾਰ) :- ਇਕ ਤੇਜ ਰਫਤਾਰ ਸਕਾਰਪੀਉ ਗੱਡੀ ਦੀ ਜੁਗਾੜੂ ਵਾਹਨ ਨਾਲ ਹੋਈ ਟੱਕਰ ਤੋਂ ਬਾਅਦ ਜੁਗਾੜੂ ਵਾਹਨ ਦੇ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲ ਸਿੰਘ ਨਾਮ ਦਾ ਨੋਜਵਾਨ ਜੁਗਾੜੂ ਵਾਹਨ ਲੈ ਕੇ ਜਾ ਰਿਹਾ ਸੀ ਤੇ ਹਾਦਸੇ ਤੋਂ ਬਾਅਦ ਉਹ ਉੱਛਲ ਕੇ ਅਚਾਨਕ ਕੱਚੀ ਥਾਂ ’ਤੇ ਡਿੱਗ ਪਿਆ, ਜਿਸ ਕਰਕੇ ਉਸ ਦੀ ਬੱਚਤ ਹੋ ਗਈ ਅਤੇ ਉਸ ਦਾ ਜੁਗਾੜੂ ਵਾਹਨ ਉੁਛਲ ਕੇ ਲਗਭਗ 200 ਮੀਟਰ ਅੱਗੇ ਜਾ ਕੇ ਡਿੱਗਿਆ। ਹਾਦਸੇ ਤੋਂ ਬਾਅਦ ਸਕਾਰਪੀਉ ਗੱਡੀ ਵੀ ਪਲਟ ਗਈ ਅਤੇ ਦੋਨੋ ਵਾਹਨ ਬੁਰੀ ਤਰਾਂ ਨੁਕਸਾਨੇ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਜੋਵਾਲਾ ਪਿੰਡ ਦਾ ਮੰਗਲ ਸਿੰਘ ਸਬਜ਼ੀਆਂ ਵੇਚਦਾ ਹੈ। ਉਹ ਫਰੀਦਕੋਟ ਤੋਂ ਸਬਜ਼ੀਆਂ ਖਰੀਦ ਕੇ ਆਪਣੇ ਪਿੰਡ ਰਾਜੋਵਾਲਾ ਵਾਪਸ ਆ ਰਿਹਾ ਸੀ, ਜਦੋਂ ਪਿੱਛੇ ਤੋਂ ਆ ਰਹੀ ਇੱਕ ਸਕਾਰਪੀਓ ਨੇ ਉਸ ਨੂੰ ਰਾਧਾ ਸਵਾਮੀ ਡੇਰੇ ਨੇੜੇ ਟੱਕਰ ਮਾਰ ਦਿੱਤੀ, ਟੱਕਰ ਐਨੀ ਜ਼ਬਰਦਸਤ ਸੀ ਕਿ ਉਸਦਾ ਬਚਣਾ ਮੁਸ਼ਕਿਲ ਸੀ ਪਰ ਇਹ ਕਹਾਵਤ ਅੱਜ ਸੱਚ ਸਾਬਤ ਹੋਈ ਕਿ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ’। ਉਨ੍ਹਾਂ ਕਿਹਾ ਕਿ ਟੱਕਰ ਤੋਂ ਮੰਗਲ ਸਿੰਘ ਉਛਲ ਕੇ ਸੜਕ ਦੇ ਕਿਨਾਰੇ ਕੱਚੀ ਥਾਂ ’ਤੇ ਡਿੱਗ ਗਿਆ, ਜਿਸ ਕਾਰਨ ਉਹ ਬਚ ਗਿਆ। ਇਸ ਹਾਦਸੇ ਵਿੱਚ ਸਕਾਰਪੀਓ ਚਾਲਕ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਜੁਗਾੜੂ ਵਾਹਨ ਅਤੇ ਗੱਡੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

  • Related Posts

    ਕੀਰਤਪੁਰ ਸਾਹਿਬ-ਮਨਾਲੀ ਹਾਈਵੇ ‘ਤੇ ਪੁਲਿਸ ਦਾ ਐਕਸ਼ਨ: ਤੇਜ਼ ਰਫ਼ਤਾਰ ਵਾਹਨਾਂ ਦੇ ਕੱਟੇ ਚਲਾਨ

    Spread the love

    Spread the love ਸ਼੍ਰੀ ਕੀਰਤਪੁਰ ਸਾਹਿਬ, 11ਜੁਲਾਈ (ਮਨਦੀਪ) ਜ਼ਿਲ੍ਹਾ ਪੁਲਿਸ ਰੂਪਨਗਰ ਅਤੇ ਸਥਾਨਕ ਪੁਲਿਸ ਕੀਰਤਪੁਰ ਸਾਹਿਬ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਸਾਂਝੀ ਮੁਹਿੰਮ ਚਲਾਈ ਗਈ। ਪੁਲਿਸ ਟੀਮਾਂ ਵੱਲੋਂ…

    ਕਾਠਗੜ੍ਹ ਪੁਲਿਸ ਵੱਲੋਂ 30.75 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਗ੍ਰਿਫ਼ਤਾਰ

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ, 11 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) : ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ 30.75 ਗ੍ਰਾਮ ਹੈਰੋਇਨ…

    Leave a Reply

    Your email address will not be published. Required fields are marked *