ਸਕੂਲ ਬੱਸ ਦੀ ਲਪੇਟ ‘ਚ ਆਇਆ 3 ਸਾਲਾ ਮਾਸੂਮ ਬੱਚਾ, ਮੌਕੇ ‘ਤੇ ਤੋੜਿਆ ਦਮ    ਭੈਣ ਨੂੰ ਬੱਸ ‘ਚ ਬਿਠਾਉਣ ਗਿਆ ਸੀ, ਡਰਾਈਵਰ ਬੱਸ ਭਜਾ ਕੇ ਲੈ ਗਿਆ, ਪੁਲਸ ਨੇ ਕੀਤੀ ਗ੍ਰਿਫਤਾਰੀ

Spread the love
ਮਾਛੀਵਾੜਾ ਸਾਹਿਬ,15 ਜੁਲਾਈ (ਸੁੱਚਾ ਬੰਗੜ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਪਿੰਡ ਸਾਲੂ ਭੈਣੀ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸਕੂਲ ਬੱਸ ਦੀ ਚਪੇਟ ‘ਚ ਆਉਣ ਕਾਰਨ 3 ਸਾਲ ਦੇ ਮਾਸੂਮ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸਮਰਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਾਲੂ ਭੈਣੀ ਦੇ ਰਹਿਣ ਵਾਲੇ ਹਰਮੇਸ਼ ਸਿੰਘ ਦੀ ਧੀ ਰਮਨਦੀਪ ਕੌਰ ਕੜਿਆਣਾ ਦੇ ਇੱਕ ਪ੍ਰਾਈਵੇਟ ਸਕੂਲ ‘ਚ ਪੜ੍ਹਦੀ ਹੈ। ਹਰ ਰੋਜ਼ ਵਾਂਗ ਅੱਜ ਵੀ ਰਮਨਦੀਪ ਦੀ ਮਾਂ ਅਮਨਦੀਪ ਕੌਰ ਉਸਨੂੰ ਸਕੂਲ ਬੱਸ ‘ਤੇ ਚੜ੍ਹਾਉਣ ਲਈ ਮੇਨ ਸੜਕ ‘ਤੇ ਗਈ ਸੀ। ਸਮਰਦੀਪ ਵੀ ਆਪਣੀ ਭੈਣ ਨੂੰ ਬੱਸ ‘ਚ ਬੈਠਾਉਣ ਲਈ ਮਾਂ ਨਾਲ ਚਲਾ ਗਿਆ ਸੀ।   ਜਦੋਂ ਸਕੂਲ ਬੱਸ ਆਈ ਤਾਂ ਰਮਨਦੀਪ ਨੂੰ ਬੱਸ ‘ਚ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਸਮਰਦੀਪ ਆਪਣੀ ਮਾਂ ਦਾ ਹੱਥ ਫੜ ਕੇ ਬੱਸ ਦੇ ਅੱਗੇ ਵਾਲੇ ਪਾਸਿਓਂ ਲੰਘ ਰਿਹਾ ਸੀ ਕਿ ਅਚਾਨਕ ਡਰਾਈਵਰ ਨੇ ਬੱਸ ਚਾਲੂ ਕਰ ਦਿੱਤੀ। ਇਸ ਦੌਰਾਨ ਸਮਰਦੀਪ ਬੱਸ ਦੇ ਪਹੀਏ ਥੱਲੇ ਆ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।  ਹਾਦਸਾ ਕਰਨ ਤੋਂ ਬਾਅਦ ਦੋਸ਼ੀ ਡਰਾਈਵਰ ਬੱਸ ਨੂੰ ਭਜਾ ਕੇ ਲੈ ਗਿਆ। ਪਰ ਪਿੰਡ ਵਾਸੀਆਂ ਨੇ ਕੁਝ ਕਿਲੋਮੀਟਰ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ।  ਮਾਸੂਮ ਦੀ ਅਚਾਨਕ ਮੌਤ ਦੀ ਖਬਰ ਸੁਣਦਿਆਂ ਹੀ ਮਾਂ ਬੇਹੋਸ਼ ਹੋ ਗਈ ਅਤੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ।  ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕ ਬੱਚੇ ਦੀ ਦੇਹ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਲਾਪਰਵਾਹੀ ਨਾਲ ਵਾਹਨ ਚਲਾ ਕੇ ਮੌਤ ਦਾ ਕਾਰਨ ਬਣਨ ਦੇ ਦੋਸ਼ ‘ਚ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬੱਸ ਨੂੰ ਵੀ ਕਬਜ਼ੇ ‘ਚ ਲੈ ਲਿਆ ਗਿਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਕੂਲ ਬੱਸਾਂ ਦੇ ਡਰਾਈਵਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੱਚਿਆਂ ਨੂੰ ਚੜ੍ਹਾਉਣ-ਉਤਾਰਨ ਸਮੇਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
  • Related Posts

    ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀ ਦੇਸ਼ ਵਿਚ ਹਥਿਆਰਬੰਦ ਇਨਕਲਾਬ ਦੇ ਹਾਮੀ ਸਨ- ਅਮੋਲਕ ਸਿੰਘ 

    Spread the love

    Spread the love ਬਲਾਚੌਰ 15 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੱਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ…

    ਡਾ ਸੁਨੀਲ ਬਾਂਸਲ ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕ ਬਾਦੀਆਂ ਅਤੇ ਬੀ.ਡੀ.ਪੀ.ਓ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਚ ਨਵੇਂ ਬਣੇ ਆਦਮੀ ਕਲ਼ੀਨਿਕ ਲਈ ਡਾਕਟਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ :

    Spread the love

    Spread the loveMANPREET MONU 15/07/26=ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਆਮ ਆਦਮੀ ਕਲੀਨਿਕ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਾਬਿਤ: ਡਾ ਸੁਨੀਲ ਬਾਂਸਲ ਸਿਵਲ ਸਰਜਨ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ…

    Leave a Reply

    Your email address will not be published. Required fields are marked *