ਸਾਂਝੀਵਾਲਤਾ ਦੀ ਸਿਰਜਣਾ ਨੂੰ ਪ੍ਰਨਾਏ ਸਨ ਗ਼ਦਰੀ ਅਤੇ ਬਬਰ ਅਕਾਲੀ: ਅਮੋਲਕ ਸਿੰਘ

Spread the love
ਬਲਾਚੌਰ 15 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ ਫਲਸਫੇ ਅਨੁਸਾਰ ਸਰਬੱਤ ਦੇ ਭਲੇ ਹਿਤ ਪੰਜਾਬ ਹੀ ਨਹੀਂ ਦੇਸ਼ ਦੇ ਦੂਸਰੇ ਸੂਬਿਆਂ ਦੇ ਇਨਕਲਾਬੀਆਂ ਦਾ ਵੀ ਪੂਰਾ ਪੂਰਾ ਸਹਿਯੋਗ ਲਿਆ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ। ਗ਼ਦਰੀ ਅਤੇ ਬਬਰ ਅਕਾਲੀ ਦੇਸ ਭਗਤ ਸਾਡੇ ਮੁਲਕ ਅੰਦਰ ਸਾਂਝੀਵਾਲਤਾ ਦਾ ਰਾਜ ਅਤੇ ਸਮਾਜ ਸਿਰਜਣ ਦੇ ਮਹਾਨ ਅਤੇ ਉਚੇਰੇ ਉਦੇਸ਼ ਨੂੰ ਪ੍ਰਨਾਏ ਹੋਏ ਸਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ, ਪੰਜਾਬ ਲੋਕ ਸਭਿਆਚਾਰਕ ਮੰਚ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੱਲੋਂ ਨੇੜਲੇ ਪਿੰਡ ਰੱਕੜਾਂ ਬੇਟ ਵਿਖੇ ਬਬਰ ਅਕਾਲੀ ਰਤਨ ਸਿੰਘ ਰੱਕੜ ਦੇ 94 ਵੇਂ ਸ਼ਹੀਦੀ ਸਮਾਗਮ ਸਮੇਂ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਕੀਤਾ ਗਿਆ। ਉਹਨਾਂ ਕਿਹਾ ਕਿ ਬੱਬਰ ਰਤਨ ਸਿੰਘ ਰੱਕੜ ਗ਼ਦਰ ਲਹਿਰ ਦੇ ਕਰਤਾਰ ਸਿੰਘ ਸਰਾਭਾ ਦੀ ਤਰ੍ਹਾਂ ਪੁਲਿਸ ਅਤੇ ਫੌਜ ਦੀਆਂ ਅੱਖਾਂ ਵਿਚ ਘੱਟਾ ਪਾਕੇ ਫ਼ਰਾਰ ਹੋ ਜਾਣ ਦਾ ਮਾਹਿਰ ਹੀ ਨਹੀਂ ਸੀ ਸਗੋਂ ਜਿਊਂਦੇ ਜੀਅ ਪੁਲਿਸ ਫ਼ੌਜ ਦੇ ਹੱਥ ਆਉਣ ਦੀ ਥਾਂ ਸ਼ਹੀਦੀ ਨੂੰ ਪਹਿਲ ਦੇਣਾ ਸੀ। ਉਹਨਾਂ ਨੂੰ ਕਾਲ੍ਹੇ ਪਾਣੀ ਵੀ ਭੇਜਿਆ ਗਿਆ। ਉਹਨਾਂ ਦਾ ਉਦੋਂ ਹੀ ਪਤਾ ਲਗਦਾ ਸੀ ਜਦੋਂ ਉਹ ਪੈਰਾਂ ਚ ਪਈਆਂ ਬੇੜੀਆਂ ਅਤੇ ਹੱਥਾਂ ਨੂੰ ਲੱਗੀਆਂ ਕੜੀਆਂ ਦੀ ਪ੍ਰਵਾਹ ਨਾ ਕਰਦਿਆਂ ਫ਼ਰਾਰ ਹੋ ਜਾਂਦਾ ਸੀ। ਉਹਨਾਂ ਦਾ ਟੀਚਾ ਦੇਸ਼ ਵਿਚ ਅਜੇਹਾ ਇਨਕਲਾਬ ਕਰਨਾ ਸੀ ਜਿੱਥੇ ਭਾਈ ਲਾਲੋਆਂ ਦੇ ਮਾਣ ਅਤੇ ਸਨਮਾਨ ਭਰੇ ਨਿਜ਼ਾਮ ਦੀ ਪੁੱਗਤ ਹੋਵੇ।  ਉਹਨਾਂ ਦਾ ਪਿੰਡ ਰੁੜਕੀ ਖ਼ਾਸ ( ਰੁੜਕੀ ਸੈਣੀਆਂ) ਵਿਖੇ ਭਾਰਤੀ ਫੌਜ ਅਤੇ ਪੁਲਿਸ ਨਾਲ਼ ਹੋਏ ਲਹੂ ਡੋਲ੍ਹਵੇਂ ਮੁਕਾਬਲੇ ਬਾਰੇ ਸਮੇਂ ਦੇ ਕਵੀਆਂ ਨੇ ਵਾਰਾਂ ਰਚੀਆਂ।ਇਹ ਵਿਚਾਰ ਅਮੋਲਕ ਸਿੰਘ ਨੇ ਅੱਜ ਇੱਥੇ ਉਹਨਾਂ ਆਪਣੀ ਲਿਖੀ ਪੁਸਤਕ ” ਗ਼ਦਰ ਅਤੇ ਇਨਕਲਾਬ ਦਾ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ ” ਪ੍ਰਬੰਧਕਾਂ ਭਾਈ ਜਰਨੈਲ ਸਿੰਘ ਖਾਲਸਾ ਚੱਕ ਸਿੰਘਾ ਅਤੇ ਪੰਜਾਬੀ ਸਾਹਿਤ ਸਭਾ ਬਲਾਚੌਰ ਰਜਿ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲ੍ਹਿਆਂ ਨੂੰ ਭੇਟ ਕਰਨ ਸਮੇਂ ਅਜੀਤ ਨਾਲ਼ ਸਾਂਝੇ ਕੀਤੇ।ਇਸ ਮੌਕੇ ਅਮੋਲਕ ਸਿੰਘ ਦੇ ਨਾਲ਼ ਤਲਵਿੰਦਰ ਹੀਰ, ਖੁਸ਼ੀ ਰਾਮ ਗੁਣਾਂਚੌਰ, ਦੇਵ ਰਾਜ ਗੁਣਾਂਚੌਰ, ਮਲਕੀਤ ਝਿੰਗੜ ਸੁਰਜੀਤ ਸਿੰਘ ਗੁਰਜਿੰਦਰ ਸਿੰਘ ਸਾਹਦੜਾ,ਮੁਲਾਜ਼ਮ ਆਗੂ ਬਗ਼ੀਚਾ ਸਿੰਘ  ਰੱਕੜ, ਮਾਸਟਰ ਹਰਭਜਨ ਸਿੰਘ ਆਦਿ ਵੀ ਮੌਜ਼ੂਦ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *