ਕੁਝ ਅਮੀਰਜ਼ਾਦਿਆਂ ਤੇ ਸਰਕਾਰੀ ਬਾਬੂਆਂ ਦੇ ਬੱਚੇ ਉਡਾਉਂਦੇ ਨਿਯਮਾਂ ਦੀਆਂ ਧੱਜ਼ੀਆਂ

Spread the love

ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ()-ਸ਼੍ਰੀ ਮੁਕਤਸਰ ਸਾਹਿਬ ਵਿੱਚ ਅਮੀਰਜ਼ਾਦੇ ਨੌਜਵਾਨ ਬੁਲੇਟ ਮੋਟਰਸਾਇਕਲਾਂ ਨਾਲ ਪਟਾਕੇ ਚਲਾ ਕੇ, ਟਰੈਕਟਰ ਤੇ ਜੀਪਾਂ ਵਿੱਚ ਉੱਚੀ ਅਵਾਜ਼ ਨਾਲ ਸਪੀਕਰ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪੁਲਿਸ ਵੱਲੋਂ ਇਨ੍ਹਾਂ ਅਮੀਰਜ਼ਾਦਿਆਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਸਮਾਜ ਸੇਵੀ ਤਰਸੇਮ ਕੁਮਾਰ, ਸੁਮਿਤ ਗਰਗ, ਸੋਨੂੰ ਛਾਬੜਾ, ਸਿਮਰਜੀਤ ਸਿੰਘ, ਮਨਪ੍ਰੀਤ ਸਿੰਘ, ਬਲਵੀਰ ਸਿੰਘ, ਸਿਕੰਦਰ ਕੁਮਾਰ ਨੇ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਬੇਲਗਾਮ ਘੁੰਮ ਰਹੇ ਅਜਿਹੇ ਵਾਹਨਾਂ ਨੂੰ ਨੱਥ ਪਾਈ ਜਾਵੇ ਜੋ ਹਵਾ ਪ੍ਰਦੂਸ਼ਣ ਫੈਲਾਉਣ ਦੇ ਨਾਲ ਨਾਲ ਬਜ਼ੁਰਗਾਂ, ਬੱਚਿਆਂ ਤੇ ਹਾਰਟ ਦੇ ਮਰੀਜ਼ਾਂ ਲਈ ਮੁਸ਼ਕਲਾਂ ਦਾ ਕਾਰਨ ਬਣਦੇ ਹਨ।
ਜ਼ਿਆਦਾਤਰ ਅਮੀਰਜ਼ਾਦਿਆਂ ਦੇ ਕੁਝ ਬੱਚੇ ਉਡਾਉਂਦੇ ਨਿਯਮਾਂ ਦੀਆਂ ਧੱਜੀਆਂ
ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੁਲੇਟ ਮੋਟਰਸਾਇਕਲ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਸਰਕਾਰੀ ਬਾਬੂਆਂ ਦੇ ਬੱਚਿਆਂ ਕੋਲ ਹਨ, ਤੇ ਜਦੋਂ ਵੀ ਟਰੈਫਿਕ ਪੁਲਿਸ ਅਜਿਹੇ ਨੌਜਵਾਨਾਂ ਨੂੰ ਨਾਕਿਆਂ ਉਪਰ ਰੋਕਦੇ ਹਨ ਤਾਂ ਝੱਟ ਜੇਬ ਵਿਚੋਂ ਫੋਨ ਕੱਢ ਕੇ ਆਪਣੇ ਪਾਪਾ, ਅੰਕਲ ਆਦਿ ਨਾਲ ਮਿਲਾ ਕੇ ਪੁਲਿਸ ਵਾਲਿਆਂ ਦੇ ਕੰਨ ’ਤੇ ਲਗਾ ਦਿੰਦੇ ਹਨ ਤੇ ਸਹਿਜੇ ਹੀ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਜਿਹੇ ਮਿਸਤਰੀਆਂ ’ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਬੁਲੇਟ ਮੋਟਰਸਾਇਕਲਾਂ ਦੇ ਸਾਇਲੈਂਸਰ ਬਦਲਦੇ ਹਨ ਤੇ ਨਿਯਮਾਂ ਨੂੰ ਸ਼ਿੰਕੇ ਟੰਗਦੇ ਹਨ।
ਕੈਪਸ਼ਨ: ਬੁਲੇਟ ਮੋਟਰਾਇਕਲ।
ਫੋਟੋ ਫਾਇਲ: ਐਮਕੇਐਸ 03-03

  • Related Posts

    ਕਾਠਗੜ੍ਹ ਪੁਲਿਸ ਵੱਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

    Spread the love

    Spread the love ਬਲਾਚੌਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਗੈਰ-ਕਾਨੂੰਨੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ…

    106 ਗ੍ਰਾਮ ਹੈਰੋਇਨ ਸਮੇਤ ਮਹਿਲਾ ਕਾਬੂ

    Spread the love

    Spread the loveਗਿੱਦੜਬਾਹਾ, 10 ਜੁਲਾਈ (ਮਨੀਸ਼ ਚਾਵਲਾ ) – ਗਿੱਦੜਬਾਹਾ ਪੁਲਿਸ ਨੇ ਇਕ ਮਹਿਲਾ ਨੂੰ 106 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ…

    Leave a Reply

    Your email address will not be published. Required fields are marked *