ਨਰੇਗਾ ਵੱਲੋਂ ਕਰਵਾਇਆ ਜਾ ਰਿਹਾ ਕੰਮ ਚੜ੍ਹਿਆ ਭ੍ਰਿਸ਼ਟਾਚਾਰ ਦੀ ਭੇਂਟ

Spread the love

ਨਕਾਮੀਆਂ ਛੁਪਾਉਣ ਲਈ ਘਟੀਆ ਕੁਆਲਟੀ ਦੇ ਬਣੇ ਵਾਟਰ ਟ੍ਰੀਟਮੈਂਟ ਪਲਾਂਟ’ਚ ਗੰਦਾ ਪਾਣੀ ਪਾਉਣ ਦੀ ਜਗ੍ਹਾ ਗੰਦੇ ਪਾਣੀ ਦਾ ਰੁਖ ਕੀਤਾ ਛੱਪੜ੍ਹ ਵੱਲ
ਜੇ.ਈ ਅਤੇ ਨਰੇਗਾ ਸੈਕਟਰੀ ਵੱਲੋਂ ਰੱਜ ਕੇ ਉਡਾਈਆਂ ਜਾ ਰਹੀਆਂ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ
ਪੰਜਾਬ ‘ਚ ਸਰਕਾਰ ਬਨਣ ‘ਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ ‘ਚ ਸੁੱਟਣ ਵਾਲੀ ਆਮ ਆਦਮੀ ਪਾਰਟੀ ਦੇ ਨਵੇ ਬਣੇ ਸਰਪੰਚ ਦੇ ਵੀ ਇਸ ਮਾਮਲੇ ‘ਚ ਸ਼ਾਮਿਲ ਹੋਣ ਦੇ ਹੋ ਰਹੇ ਚਰਚੇ

ਸ਼੍ਰੀ ਮੁਕਤਸਰ ਸਾਹਿਬ, 31 ਦਸੰਬਰ ( ਮਨਪ੍ਰੀਤ ਮੋਨੂੰ ) – ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣ ਦਾ ਸੁਪਨਾ ਦਿਖਾ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਨੁੰਮਇਦੇਆ ਦੇ ਖਿਲਾਫ ਵੀ ਭ੍ਰਿਸ਼ਟਾਚਾਰੀ ਹੋਣ ਦੀਆਂ ਮੋਹਰਾਂ ਤਕਰੀਬਨ ਹਰ ਰੋਜ ਹੀ ਲੱਗਦੀਆਂ ਆ ਰਹੀਆ ਹਨ । ਇਸ ਲੜ੍ਹੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਨੇੜ੍ਹਲੇ ਪਿੰਡ ਥਾਂਦੇਵਾਲਾ ਦੇ ਨਵੇ ਬਣੇ ਸਰਪੰਚ ਦੇ ਭ੍ਰਿਸ਼ਟਾਚਾਰ ਹੋਣ ਦੇ ਚਰਚਿਆਂ ਨੇ ਜੋਰ ਫੜ੍ਹਿਆ ਹੋਇਆ । ਦੇਖਣ ‘ਚ ਇੰਝ ਲੱਗ ਰਿਹਾ ਹੈ ਆਮ ਆਦਮੀ ਪਾਰਟੀ ਦੇ ਨੁੰਮਾਇਦੇਆਂ ਵੱਲੋਂ ਭ੍ਰਿਸ਼ਟਾਚਾਰ ਕਰ ਕਰਕੇ ਹੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਤਾਂਕ ‘ਚ ਹੋਣ ਤਾਂ ਜੋਕਿ ਪੰਜਾਬ/ਸ਼ਹਿਰ/ਪਿੰਡ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਸਕੇ ? ਹੈਰਾਨਗੀ ਦੀ ਗੱਲ ਤਾਂ ਇਹ ਹੈ ਇਹ ਹੈ ਕਿ ਕਿਸੇ ਵੀ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀ ਦੀ ਇਸ ਵੱਲ ਨਜ਼ਰ ਨਹੀ ਗਈ ? ਮਾਮਲਾ ਇੰਝ ਹੈ ਕਿ ਪਿੰਡ ਥਾਂਦੇਵਾਲਾ ਵਿਖੇ ਬੀਡੀਪੀਓ ਦਫਤਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗਲੀਆਂ/ਨਾਲੀਆਂ ਪੱਕੀਆਂ ਕਰਨ ਦਾ ਕੰਮ ਜੱਗੀ ਪੱਧਰ ‘ਤੇ ਚੱਲ ਰਿਹਾ ਹੈ ਪਰ ਉਕਤ ਕੰਮ ਦੀ ਮੁਨਿਆਦ ਕਿੰਨੀ ਹੈ ਇਸ ਬਾਰੇ ਕਿਸੇ ਨੂੰ ਕੁਝ ਵੀ ਜਾਣਕਾਰੀ ਨਹੀ ਹੈ । ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਪੀ.ਐਚ.ਐਚ.ਸੀ:045114-ਡੀਬੀ ਸਾਲ 2020 ਅਨੁਸਾਰ ਪਿੰਡਾਂ ਆਦਿ ਦੇ ਛੱਪੜ੍ਹਾਂ ‘ਚ ਨਾਲੀ ਆਦਿ ਦਾ ਗੰਦਾ ਪਾਣੀ ਸਿੱਧਾ ਨਹੀ ਪਾਇਆ ਜਾਵੇਗਾ । ਜਿਸ ਕਾਰਨ ਬੀ.ਡੀ.ਪੀ.ਓ ਦਫਤਰਾਂ ਵੱਲੋਂ ਤਕਰੀਬਨ ਹਰ ਪਿੰਡ-ਪਿੰਡ ‘ਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ ਅਤੇ ਕਈਆਂ ਪਿੰਡਾਂ ‘ਚ ਲਗਾ ਜਾ ਚੁੱਕੇ ਹਨ । ਇਸੇ ਲੜ੍ਹੀ ਤਹਿਤ ਪਿੰਡ ਥਾਂਦੇਵਾਲਾ ‘ਚ ਵੀ ਤਕਰੀਬਨ ਇੱਕ ਸਾਲ ਪਹਿਲ੍ਹਾਂ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਸੀ । ਭਾਂਵੇ ਟ੍ਰੀਟਮੈਂਟ ਪਲਾਂਟ ਘਟੀਆ ਕੁਆਲਟੀ ਦਾ ਬਣੀਆ ਹੋਇਆ ਹੈ ਪਰ ਫਿਰ ਵੀ ਚਲਾਇਆ ਜਾ ਰਿਹਾ ਹੈ । ਇਸ ਦਰਮਿਆਨ ਨਰੇਗਾ ਵੱਲੋਂ ਗਲੀਆਂ ਆਦਿ ਬਨਾਉਣ ਦੇ ਨਾਲ-ਨਾਲ ਨਾਲੀਆਂ ਵੀ ਬਣਾਈਆ ਜਾ ਰਹੀਆ ਹਨ ਪਰ ਉਕਤ ਨਾਲੀਆਂ ਦਾ ਲੈਵਲ ਵਾਟਰ ਟ੍ਰੀਟਮੈਂਟ ਪਲਾਂਟ ਵੱਲੋਂ ਕਰਨ ਦੀ ਬਜਾਏ ਨਾਲੀਆਂ ਦਾ ਲੈਵਲ ਟ੍ਰੀਟਮੈਂਟ ਪਲਾਂਟ ਦੇ ਬਿਲਕੁਲ ਉਲਟੀ ਦਿਸ਼ਾ ਵੱਲ ਕੱਢਿਆ ਗਿਆ ਅਤੇ ਦੇਖਣ ‘ਚ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਬਿਨ੍ਹਾਂ ਲੇਵਲ ਕੱਢੇ ਗਲੀਆਂ ਅਤੇ ਨਾਲੀਆਂ ਬਣਾਈਆ ਜਾ ਰਹੀਆ ਹਨ । ਨਰੇਗਾ ਵੱਲੋਂ ਕਰਵਾਏ ਹਾ ਰਹੇ ਕੰਮ ਦੇ ਭਿਸ਼ਟਾਚਾਰ ਦੀ ਭੇਂਟ ਚੜ੍ਹੇ ਹੋਣ ਦੀ ਭਣਕ ਲੱਗੀ ਤਾਂ ਅਦਾਰਾ ਪੰਜਾਬ ਦਾ ਖੁਲਾਸਾ ਦੀ ਟੀਮ ਨੇ ਮੋਕੇ ‘ਤੇ ਪਹੁੰਚ ਕੇ ਪ੍ਰੈਸ ਕਵਰੇਜ਼ ਕੀਤੀ ਅਤੇ ਇਸ ਦੋਰਾਨ ਪਤਾ ਲੱਗਾ ਕਿ ਨਾਲੀਆਂ ਬਨਾਉਣ ਲਈ ਵਰਤੀਆਂ ਜਾ ਰਹੀਆਂ ਇੱਟਾਂ ਬਿਲਕੁਲ ਘਟੀਆ ਕੁਆਲਟੀ ਦੀ ਲਗਾਈਆਂ ਜਾ ਰਹੀਆ ਸਨ ਜੋਕਿ ਲਗਾਉਣ ਤੋਂ ਪਹਿਲ੍ਹਾਂ ਹੀ ਭੁਰ ਰਹੀਆ ਸਨ ਅਤੇ ਕਈ ਜਗ੍ਹਾ ਤਾਂ ਪੁਰਾਣੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਸੀ । ਕੁਝ ਸਮਾਂ ਪਹਿਲ੍ਹਾਂ ਲੱਗਿਆ ਇੱਟਾਂ ਦਾ ਖੜਵੰਜੇ ਨੂੰ ਪੁੱਟ ਕੇ ਲੇਵਲ ਕਰਨ ਦੀ ਬਜਾਏ ਕਈ ਗੁਣਾ ਜਿਆਦਾ ਖਰਚ ਕਰਕੇ ਤਕਰੀਬਨ 2 ਤੋਂ 3 ਫੁੱਟ ਮਿੱਟੀ ਪਾ ਕੇ ਨਾਲੀਆ ਆਦਿ ਦੀ ਢਾਲ ਛੱਪੜ੍ਹ ਵੱੱਲ ਕਰ ਦਿੱਤੀ ਗਈ ਜਦਕਿ ਖੜਵੰਜੇ ਦੇ ਨਜ਼ਦੀਕ ਸੜ੍ਹਕ ਦੇ ਨਾਲ ਵੱਡੀਆ ਨਾਲੀਆਂ ਵੀ ਲੱਗਦੀ ਹਨ ਪਰ ਫਿਰ ਵੀ ਮਿਲੀਭੁਗਤ ਕਰਕੇ ਗੰਦਾ ਪਾਣੀ ਛੱਪੜ੍ਹ ‘ਚ ਪਾਉਣ ਦੀਆਂ ਤਿਆਰੀਆ ਹੋ ਰਹੀਆ ਹਨ । ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਛੱਪੜ੍ਹ ਨੂੰ ਲੱਗੀ ਮੋਟਰ ਅਤੇ ਕੋਠੇ ‘ਤੇ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਹੋਇਆ ਹੈ । ਜੇਕਰ ਭਵਿੱਖ ‘ਚ ਬਾਰਿਸ਼ ਆਉਦੀ ਹੈ ਤਾਂ ਉਕਤ ਛੱਪੜ੍ਹ ਦਾ ਪਾਣੀ ਲੋਕਾਂ ਦੇ ਘਰਾਂ ‘ਚ ਦਾਖਲ ਹੋਵੇਗਾ ? ਜਦ ਪੰਜਾਬ ਦਾ ਖੁਲਾਸਾ ਦੀ ਟੀਮ
ਤਕਰੀਬਨ ਇੱਕ ਸਾਲ ਪਹਿਲ੍ਹਾਂ ਬਣੇ ਵਾਟਰ ਟ੍ਰੀਟਮੈਂਟ ਪਲਾਂਟ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਉਕਤ ਟ੍ਰੀਟਮੈਂਟ ਪਲਾਂਟ ਬਿਲਕੁਲ ਘਟੀਆਂ ਕੁਆਲਟੀ ਬਣਾਇਆ ਗਿਆ ਹੈ ਜੋਕਿ ਥਾਂ-ਥਾਂ ਤੋਂ ਹੇਠਾਂ ਧੱਸ ਵੀ ਚੁੱਕਾ ਹੈ । ਕੁਝ ਦਿਨ ਪਹਿਲ੍ਹਾਂ ਬੀਡੀਪੀਓ ਕੇਵਲ ਕੁਮਾਰ ਨਾਲ ਜਾਤੀ ਤੋਰ ‘ਤੇ ਰਾਬਤਾ ਕਾਇਮ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਕਤ ਅਧਿਕਾਰੀ ਤੁਰੰਤ ਸਬੰਧਤ ਜੇ.ਈ ਨੂੰ ਮੋਕਾ ਦੇਖਣ ਲਈ ਕਿਹਾ ਗਿਆ ਸੀ ਪਰ ਜੇ.ਈ ਸਾਬ ਨੇ ਗਲੀਆਂ/ਨਾਲੀਆਂ ਦਾ ਲੇਵਲ ਕੱਢਣ ਦੀ ਬਜਾਏ ਪਿੰਡ ਦੇ ਸਰਪੰਚ ਆਦਿ ਹੋਰਾਂ ਨੂੰ ਨਾਲ ਲੈਕੇ ਸ਼ਿਕਾਇਤ ਕਰਤਾ ‘ਤੇ ਦਬਾਅ ਪਾਉਣ ਲੱਗੇ ਪਰ ਕੋਈ ਕਾਰਵਾਈ ਨਹੀ ਕੀਤੀ ਗਈ ? ਨਰੇਗਾ ਵੱਲੋਂ ਕਰਵਾਏ ਜਾ ਰਹੇ ਕੰਮ ਦੇ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹੇ ਹੋਣ ਦੀ ਵੀਡਿਓ ਬਣਾ ਕੇ ਜਾਣਕਾਰੀ ਦਿੱਤੀ ਗਈ ਪਰ ਫਿਰ ਵੀ ਕੋਈ ਵੀ ਕਾਰਵਾਈ ਨਹੀ ਕੀਤੀ ਗਈ । ਦੇਖਣ ‘ਚ ਇੰਝ ਪ੍ਰਤੀਤ ਹੋ ਰਿਹਾ ਹੈ ਜੇ.ਈ ਅਤੇ ਹੋਰਾਂ ਵੱਲੋਂ ਬਣਦਾ ਹਿੱਸਾ ਭ੍ਰਿਸ਼ਟਾਚਾਰ ਕਰਕੇ ਬਣਾਏ ਰੁਪਿਆ ਦਾ ਸਮੇਂ ਸਿਰ ਸੀਨੀਅਰ ਅਧਿਕਾਰੀਆਂ ਨੂੰ ਪਹੁੰਚਾਇਆ ਜਾ ਰਿਹਾ ਹੋਵੇ । ਜਦ ਇਸ ਸਬੰਧੀ ਪਿੰਡ ਥਾਂਦੇਵਾਲਾ ਦੇ ਨਵੇ ਬਣੇ ਸਰਪੰਚ ਦਾ ਪੱਖ ਜਾਨਣ ਲਈ  ਉਨ੍ਹਾਂ ਦੇ ਮੋਬਾਇਲ ਨੰਬਰ 98033-53323 ‘ਤੇ ਕਈ ਵਾਰ ਫੋਨ ਮਿਲਾਇਆ ਗਿਆ ਪਰ ਉਨ੍ਹਾਂ ਫੋਨ ਸਾਡੇ ਪੱਤਰਕਾਰ ਦਾ ਫੋਨ ਚੁੱਕਣਾ ਜਰੂਰੀ ਨਹੀ ਸਮਝਿਆ ।   ਜੇਕਰ ਆਉਣ ਵਾਲੇ ਦਿਨਾਂ ‘ਚ ਵੀ ਬੀ.ਡੀ.ਪੀ.ਓ ਦਫਤਰ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਮਾਮਲਾ ਤਕਨੀਕੀ ਪ੍ਰਿਖਅਕ ਅਤੇ ਚੋਕਸੀ ਵਿਭਾਗ ਦੇ ਧਿਆਨ ‘ਚ ਲਿਆ ਕੇ ਸਬੰਧਤ ਅਧਿਕਾਰੀ/ਕਰਮਚਾਰੀ ਖਿਲਾਫ ਬਣਦੀ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੂੰ ਅਪੀਲ ਹੈ ਕਿ ਇਸ ਮਾਮਲੇ ਵੱਲ ਧਿਆਨ ਦੇਣ ।
  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *