ਨਵਰਾਤਰਿਆਂ ਦੌਰਾਨ ਟੋਲ ਟੈਕਸ ਤੇ ਸ਼ਰਾਬ ਦੇ ਠੇਕੇ ਅਸਥਾਈ ਤੌਰ ਤੇ ਬੰਦ ਕਰਨ ਦੀ ਉਠਾਈ ਮੰਗ

Spread the love
ਸ੍ਰੀ ਅਨੰਦਪੁਰ ਸਾਹਿਬ ਭਾਰਦਵਾਜ  ਨਵਰਾਤਰਿਆਂ ਦੇ ਪਵਿੱਤਰ ਦਿਨਾਂ ਦੌਰਾਨ ਮਾਂ ਨੈਣਾ ਦੇਵੀ ਦੇ ਦਰਸ਼ਨ ਲਈ ਹਰ ਸਾਲ ਲੱਖਾਂ ਸ਼ਰਧਾਲੂ ਹਾਜ਼ਰੀ ਭਰਨ ਆਉਂਦੇ ਹਨ। ਇਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ‘ਜੈ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਨੂਰਪੁਰਬੇਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਡਿਪਟੀ ਕਮਿਸ਼ਨਰ ਬਿਲਾਸਪੁਰ, ਅਤੇ ਮੰਦਿਰ ਅਧਿਕਾਰੀ ਨੈਣਾ ਦੇਵੀ ਮੰਦਰ ਨੂੰ ਇੱਕ ਮੰਗ ਪੱਤਰ ਭੇਜ ਕੇ ਵੱਡੀ ਮੰਗ ਉਠਾਈ ਗਈ ਹੈ। ਮੰਗ ਪੱਤਰ ਰਾਹੀਂ ਕਮੇਟੀ ਨੇ ਨਵਰਾਤਰਿਆਂ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਲੱਗਦੇ ਟੋਲ ਟੈਕਸ ਅਤੇ ਐਂਟਰੀ ਟੈਕਸ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਦੀਪਕ ਪੁਰੀ ਨੇ ਕਿਹਾ ਕਿ ਪਿਛਲੇ ਸਾਲਾਂ ‘ਚ ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਨੇੜੇ ਟੋਲ ਟੈਕਸ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ ਗਿਆ ਸੀ, ਜਿਸ ਨਾਲ ਨੈਣਾ ਦੀ ਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੀ ਸੀ। ਹੁਣ ਇਸੀ ਤਰਜ ਤੇ ਹਿਮਾਚਲ ਪ੍ਰਦੇਸ਼ ‘ਚ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਨਵਰਾਤਰਿਆਂ ਦੌਰਾਨ ਟੋਲ ਟੈਕਸ ਤੇ ਐਂਟਰੀ ਟੈਕਸ ਬੰਦ ਕਰਨੇ ਚਾਹੀਦੇ ਹਨ। ਇਸੇ ਦੇ ਨਾਲ ਮਾਤਾ ਨੈਣਾ ਦੇਵੀ ਧਾਮ ਅਤੇ ਆਸਪਾਸ ਦੇ ਖੇਤਰਾਂ ਵਿੱਚ ਮੌਜੂਦ ਸ਼ਰਾਬ ਦੇ ਠੇਕਿਆਂ ਨੂੰ ਵੀ ਨਵਰਾਤਰਿਆਂ ਦੌਰਾਨ ਬੰਦ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਧਾਰਮਿਕ ਵਾਤਾਵਰਣ ਦੀ ਪਵਿੱਤਰਤਾ ਬਣੀ ਰਹੇ ਅਤੇ ਸ਼ਰਧਾਲੂਆਂ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ। ਪੁਰੀ ਨੇ ਦੱਸਿਆ ਕਿ ਮੰਦਰ ਦੇ ਰਸਤੇ ‘ਚ ਸ਼ਰਾਬ ਦੇ ਠੇਕੇ ਹੋਣ ਕਰਕੇ ਕਈ ਵਾਰੀ ਸ਼ਰਧਾਲੂਆਂ ਨੂੰ ਅਸਹਿਜਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਗ ਪੱਤਰ ਸਿਰਫ਼ ਇੱਕ ਪ੍ਰਸਤਾਵ ਨਹੀਂ, ਸਗੋਂ ਲੱਖਾਂ ਭਗਤਾਂ ਦੀ ਅਵਾਜ਼ ਹੈ। ਮੰਗ ਪੱਤਰ ਭੇਜਣ ਮੌਕੇ ਹਾਜ਼ਰ ਕਮੇਟੀ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਸਾਡੀ ਮੰਗ ਨੂੰ ਪ੍ਰਵਾਨ ਕਰੇਗੀ।ਇਸ ਮੌਕੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਸੁਸ਼ੀਲ ਸ਼ਰਮਾ, ਮਨੀਸ਼ ਰਾਣਾ, ਗੁਰਪ੍ਰੀਤ ਸਿੰਘ, ਦਿਨੇਸ਼ ਕੁਮਾਰ ਮਾਨ, ਅੰਕੁਸ਼ ਕੁਮਾਰ, ਪੰਡਿਤ ਪਿਊਸ਼  ਸ਼ਾਸਤਰੀ, ਵਿਵੇਕ ਕੁਮਾਰ ਹਾਜ਼ਰ ਸਨ।
  • Related Posts

    106 ਗ੍ਰਾਮ ਹੈਰੋਇਨ ਸਮੇਤ ਮਹਿਲਾ ਕਾਬੂ

    Spread the love

    Spread the loveਗਿੱਦੜਬਾਹਾ, 10 ਜੁਲਾਈ (ਮਨੀਸ਼ ਚਾਵਲਾ ) – ਗਿੱਦੜਬਾਹਾ ਪੁਲਿਸ ਨੇ ਇਕ ਮਹਿਲਾ ਨੂੰ 106 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ…

    ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਇੰਤਕਾਲ ਕਰਨ ਦੇ ਬਦਲੇ 5 ਹਜ਼ਾਰ ਦੀ ਮੰਗ, 3500 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ

    Spread the love

    Spread the loveਖੰਨਾ, 10 ਜੁਲਾਈ (ਪੱਤਰਕਾਰ ਗੁਰਦੀਪ ਸਿੰਘ ਸ਼ਾਹਪੁਰ)ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਧੌਲ ਖੁਰਦ, ਸਬ-ਰਜਿਸਟਰਾਰ ਮਲੌਦ (ਜ਼ਿਲ੍ਹਾ…

    Leave a Reply

    Your email address will not be published. Required fields are marked *