ਮਾਮਲਾ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕਰਨ ਦਾ
ਜਦੋਂ ਸਿੱਖ ਰਹੁ ਰੀਤਾਂ ਮੁਤਾਬਕ ਸਜ਼ਾ ਦਿੰਦੇ ਹਨ ਫਿਰ ਦੁਨੀਆ ਗੁੱਸਾ ਕਰਦੀ ਹੈ: ਬਾਬਾ ਜਗਰੂਪ ਸਿੰਘ
ਬਠਿੰਡਾ, 21 ਨਵੰਬਰ (ਸੁਰਿੰਦਰਪਾਲ ਸਿੰਘ): ਸਿੱਖ ਵਿਰੋਧੀ ਤਾਕਤਾਂ ਵੱਲੋਂ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਗੁਰੂ ਸਾਹਿਬਾਨਾਂ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ,ਜਿਸ ਵਿੱਚ ਇੱਕ ਸਿਰ ਫਿਰਿਆ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਤੇ ਬੈਠ ਜਾਂਦਾ ਹੈ ਜੋ ਕਿ ਸਹਿਣ ਯੋਗ ਨਹੀਂ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜਗਰੂਪ ਸਿੰਘ ਬੁੱਗਰਾਂ ਨੇ ਕੀਤਾ। ਉਹਨਾਂ ਕਿਹਾ ਕਿ ਅਜਿਹੀਆਂ ਕਰਤੂਤਾਂ ਜਾਣ ਬੁਝ ਕੇ ਸਿੱਖਾਂ ਨੂੰ ਚੜਾਉਣ ਵਾਸਤੇ ਕੀਤੀਆਂ ਜਾ ਰਹੀਆਂ ਹਨ ਤੇ ਸਿੱਖਾਂ ਨੂੰ ਨੀਵਾਂ ਦਿਖਾਇਆ ਜਾਵੇ,ਇਸ ਲਈ ਸਿੱਖ ਵਿਰੋਧੀ ਤਾਕਤਾਂ ਹਮੇਸ਼ਾ ਸਰਗਰਮ ਰਹਿੰਦੀਆਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਸਿੱਖ ਪਾਣੀ ਦੇ ਵਾਂਗ ਹਨ ਜੋ ਉਹ ਹਮੇਸ਼ਾ ਸ਼ਾਂਤ ਰਹਿੰਦੇ ਹਨ ਪਰ ਜੇ ਅੱਗ ਲਾਈ ਜਾਵੇ ਤਾਂ ਉਹ ਉਬਲ ਵੀ ਪੈਂਦੇ ਹਨ ਤੇ ਫਿਰ ਅੱਗ ਨੂੰ ਅਖੀਰ ਬੁਝਣਾ ਪੈਂਦਾ ਹੈ। ਉਹਨਾਂ ਕਿਹਾ ਕਿ ਜਦੋਂ ਅਜਿਹੇ ਵਿਅਕਤੀਆਂ ਦਾ ਸਿੱਖ ਰਹੁ ਰੀਤਾਂ ਦੇ ਮੁਤਾਬਿਕ ਸੋਧਾ ਲੱਗਦਾ ਹੈ ਤਾਂ ਫਿਰ ਦੁਨੀਆ ਚੀਕਾਂ ਮਾਰਦੀ ਹੈ ਕਿ ਸਿੱਖਾਂ ਨੇ ਇਸ ਤਰ੍ਹਾਂ ਕਿਉਂ ਕੀਤਾ ? ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਸਿੱਖਾਂ ਦੇ ਮੁਕਾਬਲੇ ਕੋਈ ਕੌਮ ਨਹੀਂ ਕਿਉਂਕਿ ਸਿੱਖਾਂ ਨੇ ਹਮੇਸ਼ਾ ਹੀ ਨੇ ਦੁਨੀਆਂ ਦਾ ਭਲਾ ਕੀਤਾ ਹੈ, ਭਾਰਤ ਹੋਵੇ
ਜਾਂ ਕੋਈ ਹੋਰ ਹੋਰ ਦੇਸ਼। ਬਾਬਾ ਜਗਰੂਪ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਸਿੱਖਾਂ ਨੇ ਜੋ ਕੁਰਬਾਨੀਆਂ ਭਾਰਤ ਲਈ ਕੀਤੀਆਂ ਹਨ, ਉਹ ਹੋਰ ਕਿਸੇ ਜਾਤ,ਧਰਮ ਜਾਂ ਫਿਰਕੇ ਵਾਲੇ ਲੋਕਾਂ ਨੇ ਨਹੀਂ ਕੀਤੀਆਂ ਪਰ ਫਿਰ ਸਿੱਖਾਂ ਨੂੰ ਹਮੇਸ਼ਾ ਬਦਨਾਮ ਕੀਤਾ ਜਾਂਦਾ ਹੈ ਜੋ ਕਿ ਬਰਦਾਸ਼ਯੋਗ ਨਹੀਂ। ਉਹਨਾਂ ਸਖਤ ਲਹਿਜੇ ਵਿੱਚ ਕਿਹਾ ਕਿ ਅਜਿਹੇ ਸਿਰਫਰੇ ਲੋਕ ਆਪਣੀਆਂ ਭੈੜੀਆਂ ਕਰਤੂਤਾਂ ਤੋਂ ਵਾਜ ਆਉਣ ਤੇ ਨਹੀਂ ਤਾਂ ਫਿਰ ਉਹਨਾਂ ਨਾਲ ਸਿੱਖਾਂ ਦੀ ਰਹਰੀਤੀ ਦੇ ਮੁਤਾਬਿਕ ਹੀ ਨਿਬੜਿਆ ਜਾਵੇਗਾ।







