ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ) :- ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਕੋਟਕਪੂਰਾ ਡਾਇਮੰਡ ਜਿਲਾ-111 ਦੇ ਯੂਥ ਵਿੰਗ ਵੱਲੋਂ ਅੱਜ ਹਰਿਆਲੀ ਤੀਜ ਤਿਉਹਾਰ ਦੇ ਮੌਕੇ ’ਤੇ ਸਥਾਨਕ ਗਊਸ਼ਾਲਾ ਵਿੱਚ ਗਊ ਮਾਤਾ ਲਈ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਸਮੇਂ ਯੂਥ ਕਲੱਬ ਦੇ ਪ੍ਰਧਾਨ ਮੋਹਿਤ ਮਹਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਲੱਬ ਦੇ ਯੂਥ ਮੈਂਬਰ ਦੇਵਾਸ਼ੂ ਮਿੱਤਲ, ਕੁਨਾਲ ਮਿੱਤਲ, ਵਾਸੂ ਗੋਇਲ, ਮੋਹਿਤ ਗੋਇਲ ਅਤੇ ਆਦਿਤਿਆ ਗੋਇਲ ਨੇ ਭਗਵਾਨ ਰਾਧਾਕ੍ਰਿਸ਼ਨ ਦੇ ਤਿਉਹਾਰ ਹਰਿਆਲੀ ਤੀਜ ਦੇ ਮੌਕੇ ’ਤੇ ਗਊ ਮਾਤਾ ਨੂੰ ਹਰਾ ਚਾਰਾ ਪਾਉਣ ਦੀ ਸੇਵਾ ਕੀਤੀ। ਉਨ੍ਹਾਂ ਦੱਸਿਆ ਕਿ ਸਾਡਾ ਯੂਥ ਵਿੰਗ ਕਲੱਬ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਕੁਮਾਰ ਨੇ ਯੂਥ ਵਿੰਗ ਦੇ ਮੈਂਬਰਾਂ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਾਵਣ ਮਹੀਨਾ ਭਗਵਾਨ ਨੂੰ ਬਹੁਤ ਪਿਆਰਾ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਇਸ ਮਹੀਨੇ ਵਿੱਚ ਆਉਣ ਵਾਲੀ ਹਰਿਆਲੀ ਤੀਜ ’ਤੇ ਸਮਾਜ ਸੇਵਾ ਕਰਦਾ ਹੈ ਤਾਂ ਪ੍ਰਮਾਤਮਾ ਉਸਨੂੰ ਦੁੱਗਣਾ ਫਲ ਦਿੰਦਾ ਹੈ।






