ਮਮਦੋਟ, 19 ਜੂਨ (ਹਰਪ੍ਰੀਤ ਸਿੰਘ ਹੈਪੀ) ਕਸਬਾ ਮਮਦੋਟ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨੂੰ ਉਸ ਸਮੇਂ ਬਹੁਤ ਵੱਡਾ ਸਦਮਾ ਲੱਗਾ, ਜਦੋਂ ਉਹਨਾਂ ਦੇ ਮਾਤਾ ਹਰਬੰਸ ਕੌਰ ਪਤਨੀ ਸਵ: ਕੁਲਦੀਪ ਸਿੰਘ ਆਪਣਾ ਸਵਾਸਾ ਦੀ ਪੂੰਜੀ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ। ਇਸ ਮੌਕੇ ਉਹਨਾਂ ਨਾਲ ਦੁੱਖ ਦੀ ਘੜੀ ਵਿੱਚ ਅਫਸੋਸ ਕਰਨ ਵਾਸਤੇ ਇਲਾਕੇ ਦੇ ਪਤਵੰਤੇ ਸੱਜਣਾ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਐੱਮ. ਐੱਲ. ਏ. ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆਂ, ਮਾਰਕਿਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਐੱਮ. ਸੀ. ਸੋਨੂੰ ਸੇਠੀ, ਐੱਮ. ਸੀ. ਲੇਖ ਰਾਜ, ਪੀ ਏ ਰੋਬੀ ਸੰਧੂ, ਐੱਮ. ਸੀ. ਬਲਵਿੰਦਰ ਸਿੰਘ ਸੇਠਾ ਵਾਲਾ, ਐੱਮ. ਸੀ. ਬਾਜ ਸਿੰਘ, ਹਰਪਾਲ ਸਿੰਘ ਸੋਢੀ ਪ੍ਰਧਾਨ ਕਾਂਗਰਸ ਕਮੇਟੀ ਮਮਦੋਟ, ਕਾਂਗਰਸੀ ਆਗੂ ਆਸ਼ੂ ਬੰਗੜ, ਗੁਰਬਚਨ ਸਿੰਘ ਕਾਲਾ ਟਿੱਬਾ ਸਾਬਕਾ ਚੇਅਰਮੈਨ, ਜੋਗਿੰਦਰ ਸਿੰਘ ਭੋਲਾ ਪ੍ਰਧਾਨ ਪ੍ਰੈੱਸ ਕਲੱਬ ਮਮਦੋਟ, ਪੱਤਰਕਾਰ ਜਸਵੰਤ ਸਿੰਘ ਕੰਬੋਜ, ਸੀਨੀਅਰ ਪੱਤਰਕਾਰ ਬਲਦੇਵ ਰਾਜ ਸ਼ਰਮਾ, ਪੱਤਰਕਾਰ ਬਗੀਚਾ ਸਿੰਘ, ਪੱਤਰਕਾਰ ਰਵਿੰਦਰ ਸਿੰਘ ਕਾਲਾ, ਪੱਤਰਕਾਰ ਬਲਜੀਤ ਸਿੰਘ ਕਚੂਰਾ, ਪੱਤਰਕਾਰ ਸੰਦੀਪ ਸੋਨੀ, ਪੱਤਰਕਾਰ ਹਰਪ੍ਰੀਤ ਸਿੰਘ ਹੈਪੀ, , ਬਲਵਿੰਦਰ ਸਿੰਘ ਰਾਉਕੇ ਜਿਲਾ ਵਾਈਸ ਪ੍ਰਧਾਨ ਐਸ ਸੀ ਵਿੰਗ, ਯੂਥ ਆਪ ਆਗੂ ਬਲਵਿੰਦਰ ਸਿੰਘ ਲੱਡੂ , ਗੁਰਨਾਮ ਸਿੰਘ ਹਜਾਰਾ, ਸੰਜੀਵ ਕੁਮਾਰ ਚਿੰਟੂ ਧਵਨ, ਬਲਵੀਰ ਸਿੰਘ ਫੱਤੇਵਾਲਾ ਹਿਠਾੜ ਬਲਾਕ ਪ੍ਰਧਾਨ, ਬਗੀਚਾ ਸਿੰਘ ਕਾਲੂ ਅਰਾਈ ਹਿਠਾੜ, ਸਰਪੰਚ ਗੁਰਮੁਖ ਸਿੰਘ ਰਾਉਕੇ ਹਿਠਾੜ, ਜੰਗੀਰ ਸਿੰਘ, ਜਗਤਾਰ ਸਿੰਘ ਮਮਦੋਟ, ਵਿਜੈ ਕੁਮਾਰ ਮਹਿਤਾ, ਸ਼ਿੰਗਾਰਾ ਸਿੰਘ ਸਾਬਕਾ ਐਮ ਸੀ ,ਨੰਬਰਦਾਰ ਕਿਰਪਾਲ ਸਿੰਘ ਲਖਮੀਰ ਹਿਠਾੜ, ਦੇਸਾ ਸਿੰਘ ਲੱਖਾ ਸਿੰਘ ਵਾਲਾ ਹਿਠਾੜ ਬਲਾਕ ਪ੍ਰਧਾਨ ਐਸ ਸੀ ਵਿੰਗ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






