ਮਾਛੀਵਾੜਾ ਸਾਹਿਬ 19 ਜੂਨ (ਸੁੱਚਾ ਬੰਗੜ )ਮਾਛੀਵਾੜਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਇੱਕ ਮੋਟਰਸਾਈਕਲ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਿਨਾਂ ਕੋਲੋਂ ਸੱਤ ਮੋਟਰਸਾਈਕਲ ਅਤੇ ਇੱਕ ਐਕਟੀਵਾ ਬਰਾਮਦ ਕੀਤੀ ਗਈ ਹੈ। ਇਹ ਦੋਨੋਂ ਮੁਲਜਮ ਜਿਨਾਂ ਦਾ ਨਾਂ ਪਰਗਟ ਸਿੰਘ ਕਾਲਾ ਪਿੰਡ ਭੱਟੀਆਂ ਅਤੇ ਪਰਦੀਪ ਸਿੰਘ ਦੀਪਾ ਪਿੰਡ ਟਾਂਡਾ ਕੁਸ਼ਲ ਦੇ ਰਹਿਣ ਵਾਲੇ ਹਨ। ਪਰਗਟ ਸਿੰਘ
ਉੱਪਰ ਪਹਿਲਾਂ ਵੀ ਮੁਕਦਮੇ ਦਰਜ ਹਨ। ਥਾਣਾ ਮੁਖੀ ਨੇ ਕਿਹਾ ਕਿ ਇਹ ਮੁਲਜਮ ਆਸ ਪਾਸ ਤੋਂ ਮੋਟਰਸਾਈਕਲ ਚੋਰੀ ਕਰਕੇ ਪ੍ਰਵਾਸੀ ਮਜ਼ਦੂਰਾਂ ਜਾਂ ਜਿਨਾਂ ਲੋਕਾਂ ਨੂੰ ਘੱਟ ਪਤਾ ਹੁੰਦਾ ਹੈ ਉਹਨਾਂ ਨੂੰ ਇਹ ਘੱਟ ਰੇਟ ਵਿੱਚ ਵੇਚ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਨੂੰ ਸੰਭਾਵਨਾ ਹੈ ਕਿ ਇਹਨਾਂ ਕੋਲੋਂ ਮੋਟਰਸਾਈਕਲਾਂ ਤੋਂ ਇਲਾਵਾ ਹੋਰ ਕੁਝ ਵੀ ਬਰਾਮਦ ਹੋ ਸਕਦਾ ਹੈ।






