ਨੂਰਪੁਰ ਬੇਦੀ ਦਲਜੀਤ ਚਨੌਲੀ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ਼ ਪਿੰਡ ਕਰਤਾਰਪੁਰ ਵਿਖੇ ਸੋਹਣ ਲਾਲ ਚੇਚੀ ਦੇ ਘਰ ਵਿਖੇ ਪਹੁੰਚੇ। ਜਿੱਥੇ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਦੀ ਮੌਜੂਦਾ ਸਰਪੰਚ ਜਸਵਿੰਦਰ ਕੌਰ ਦਾ ਹਾਲ ਚਾਲ ਜਾਣਿਆ ਗਿਆ। ਸਰਪੰਚ ਜਸਵਿੰਦਰ ਕੌਰ ਦਾ ਪਿਛਲੇ ਦਿਨੀਂ ਆਪ੍ਰੇਸ਼ਨ ਹੋਇਆ ਸੀ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੋਹਣ ਲਾਲ ਚੇਚੀ ਨਾਲ਼ ਉਨ੍ਹਾਂ ਦੇ ਪਰਿਵਾਰਿਕ ਸਬੰਧ ਹਨ। ਜਿਸ ਕਾਰਨ ਉਹ ਵਿਸ਼ੇਸ਼ ਰੂਪ ਵਿੱਚ ਪਿੰਡ ਕਰਤਾਰਪੁਰ ਵਿਖੇ ਪਹੁੰਚੇ ਹਨ। ਉਨ੍ਹਾਂ ਇਸ ਮੌਕੇ ਸਰਪੰਚ ਜਸਵਿੰਦਰ ਕੌਰ ਦੀ ਜਲਦ ਤੰਦਰੁਸਤੀ ਦੀ ਅਰਦਾਸ ਵੀ ਕੀਤੀ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ਼ ਪਿੰਡ ਕਰਤਾਰਪੁਰ ਦੇ ਵਸਨੀਕਾਂ ਨਾਲ਼ ਮੁਲਾਕਾਤ ਵੀ ਕੀਤੀ ਗਈ।ਇਸ ਮੌਕੇ ਸੋਹਣ ਲਾਲ ਚੇਚੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਪਿੰਡ ਕਰਤਾਰਪੁਰ ਵਿਖੇ ਪਹੁੰਚਣ ਉੱਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਧਰਮ ਚੰਦ, ਪੰਚ ਕਿਸ਼ਨ ਚੰਦ, ਲਾਲ ਚੰਦ ਪੰਚ ਸੋਨੂੰ ਕੁਮਾਰ, ਪੰਚ ਕੁਲਦੀਪ ਚੰਦ, ਪੰਚ ਬਲਵਿੰਦਰ ਕੌਰ, ਸਾਬਕਾ ਸਰਪੰਚ ਗੀਤਾ ਰਾਮ, ਸਾਬਕਾ ਸਰਪੰਚ ਗਿਆਨ ਚੰਦ, ਬਲਵੰਤ ਸਿੰਘ, ਸੂਬੇਦਾਰ ਕੇਵਲ ਚੰਦ, ਸਬ ਇੰਸਪੈਕਟਰ ਸੁਭਾਸ਼ ਕਸਾਣਾ, ਭਜਨ ਲਾਲ ਭੂੰਬਲਾ, ਬਲਵੀਰ ਚੰਦ ਭੂੰਬਲਾ, ਵਿਜੇ ਕੁਮਾਰ ਭੂੰਬਲਾ, ਵਿਜੇ ਕੁਮਾਰ ਭਾਟੀਆ, ਬਿੱਲਾ ਖੇਪੜ, ਹੈਪੀ ਚੇਚੀ, ਕਮਲ ਭਾਟੀਆ, ਤਿਲਕ ਰਾਜ, ਮਹਿੰਦਰ ਪਾਲ, ਪੀ.ਏ. ਰਵਿੰਦਰ ਧੀਮਾਨ ਆਦਿ ਹਾਜ਼ਰ ਸਨ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






