ਕੁਲਦੀਪ ਸਿੰਘ ਔਲਖ ਦੇ ਬੇਟੇ ਇੰਦਰਜੀਤ ਔਲਖ ਨੂੰ ਆਸ਼ੀਰਵਾਦ ਦੇਣ ਪਹੁੰਚੇ ਬਿਕਰਮ ਸਿੰਘ ਮਜੀਠੀਆ

Spread the love

ਸ੍ਰੀ ਗੋਇੰਦਵਾਲ ਸਾਹਿਬ 27 ਮਾਰਚ ( ਕਰਨੈਲ ਸਿੰਘ ਰਿੰਕੂ  ) ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਦੇ ਬੇਟੇ ਇੰਦਰਜੀਤ ਸਿੰਘ ਔਲਖ ਦੇ ਵਿਆਹ ਦੀ ਖੁਸ਼ੀ ਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ ਤੌਰ ਤੇ ਪਹੁੰਚੇ , ਇਸ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋੰ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ,ਉਪਰੰਤ ਕਥਾਵਾਚਕ ਗਿਆਨੀ ਨਿਹਾਲ ਸਿੰਘ ਵਲੋੰ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰੰ ਗੁਰੂ ਸ਼ਬਦ ਨਾਲ ਜੁੜਨ ਲਈ ਪ੍ਰੇਰਿਆ,ਇਸ ਮੌਕੇ ਬਿਕਰਮ ਸਿੰਘ ਮਜੀਠੀਆ ਵਲੋਂ ਔਲਖ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਜਿੱਥੇ ਇੰਦਰਜੀਤ ਸਿੰਘ ਔਲਖ ਨੂੰ ਆਸ਼ੀਰਵਾਦ ਦਿੱਤਾ ਉੱਥੇ  ਕੁਲਦੀਪ ਸਿੰਘ ਔਲਖ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ ,ਇਸ ਮੌਕੇ ਇੰਦਰਜੀਤ ਸਿੰਘ ਔਲਖ ਨੂੰ ਆਸ਼ੀਰਵਾਦ ਦਿੰਦਿਆ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਇਹ ਦੋਵੇਂ ਪਤੀ ਪਤਨੀ ਵਧੀਆ ਚੰਗਾ ਜੀਵਨ ਗੁਰੂ ਸਾਹਿਬ ਦੇ ਭਾਣੇ ਚ ਬਤੀਤ ਕਰਨ,ਬਿਕਰਮ ਮਜੀਠੀਆ ਨੇ ਇੰਦਰਜੀਤ ਸਿੰਘ ਔਲਖ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਜਿੰਦਗੀ ਚ ਵਿਚਦਿਆਂ ਕਈ ਤਰ੍ਹਾਂ ਦੇ ਉਤਾਰ ਚੜਾਅ ਆਉਦੇ ਹਨ ਪਰ ਜੇਕਰ ਸਿਰ ਤੇ ਵਾਹਿਗੁਰੂ ਦਾ ਹੱਥ ਹੋਵੇ ਤਾਂ ਜਿੰਦਗੀ ਚ ਆਉਣ ਵਾਲੀਆਂ ਮੁਸ਼ਕਿਲਾਂ ਵੀ ਇੰਨਸਾਨ ਅਸਾਨੀ ਨਾਲ ਹੱਲ ਕਰ ਲੈਂਦਾ ,ਉਹਨਾਂ ਕਿਹਾ ਕਿ ਮਾਪਿਆਂ ਲਈ ਇਹ ਦਿਨ ਬਹੁਤ ਹੀ ਖੁਸ਼ੀ ਭਰਿਆ ਹੁੰਦਾ,ਉਹਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਦੋਹਾਂ ਪਰਿਵਾਰਾਂ ਚ ਦੋਹਾਂ ਪਤੀ ਪਤਨੀ ਚ ਪਿਆਰ ਇਤਫਾਕ ਵਿਸ਼ਵਾਸ ਬਣਾਈ ਰੱਖਣ ,ਇਸ ਮੌਕੇ ਹੋਰਨਾਂ ਤੋੰ ਇਲਾਵਾ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਪ੍ਰੇਮ ਸਿੰਘ ਪੰਨੂੰ ,ਸੀਨੀਅਰ ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਮਿੰਨਾ,ਨਿਰਮਲ ਸਿੰਘ ਢੋਟੀ ਸਰਪੰਚ ਗੋਇੰਦਵਾਲ ਸਾਹਿਬ,ਅਮਰਿੰਦਰ ਸਿੰਘ ਮਹਾਰਾਜਾ ਗੈਸ ਏਜੰਸੀ,ਕਾਬਲ ਸਿੰਘ ਮੱਲੀ,ਹਰਦੇਵ ਸਿੰਘ ਮੱਲੀ,ਸਾਬਕਾ ਸਰਪੰਚ ਕੁਲਦੀਪ ਸਿੰਘ, ਹਰਭਜਨ ਸਿੰਘ ਰਾਠੌਰ ,ਸ਼ੇਰ ਸਿੰਘ , ਨੰਬਰਦਾਰ ਅਮਰਜੀਤ ਸਿੰਘ, ,ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਫਤਿਆਬਾਦ,ਬੇਅੰਤ ਸਿੰਘ,ਸੁਰਿੰਦਰ ਸਿੰਘ ਸਾਬਕਾ ਸਰਪੰਚ,ਏਐੱਸਆਈ ਬਲਬੀਰ ਚੰਦ  ਆਦਿ ਸ਼ਖਸ਼ੀਅਤਾਂ ਵਲੋੰ ਕੁਲਦੀਪ ਸਿੰਘ ਔਲਖ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *