ਘਨੌਰ ਦੇ ਵਾਰਡ ਨੰਬਰ 11 ਚ ਲਗਾਇਆ ਫ੍ਰੀ ਮੈਡੀਕਲ ਚੈੱਕਅਪ ਕੈਂਪ       

Spread the love

ਘਨੌਰ 18 ਦਿਸੰਬਰ (ਅਭਿਸ਼ੇਕ ਸੂਦ) ਹਲਕਾ ਵਿਧਾਇਕ ਗੁਰਲਾਲ ਸਿੰਘ ਦੀ ਰਹਿਨੁਮਾਈ ਹੇਠ ਯੁਵਕ ਸੇਵਾਵਾਂ ਕਲੱਬ ਘਨੌਰ ਦੇ ਪ੍ਰਧਾਨ ਤੇ MC ਵਾਰਡ ਨੰਬਰ 11 ਗੁਰਵਿੰਦਰ ਸਿੰਘ ਕਾਲ਼ਾ ਨੇ ਪਹਿਲਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਆਮ ਆਦਮੀ ਪਾਰਟੀ ਵਾਰਡ ਨੰਬਰ 11 ਦੇ ਦਫ਼ਤਰ ਵਿੱਖੇ ਲਗਾਇਆ ਗਿਆ। ਇਸ ਕੈਂਪ ਚ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਤੋਂ  ਇਲਾਵਾ ਜਰਨਲ ਬਿਮਾਰੀਆਂ ਦੇ ਮਰੀਜ਼ਾਂ ਦਾ ਵੀ ਫ੍ਰੀ ਚੈੱਕਅਪ ਕੀਤਾ ਗਿਆ। ਇਸ ਕੈਂਪ ਵਿੱਚ ਡੋਨ ਬੋਸਕੋ ਘਨੌਰ ਤੋਂ  ਜਨਰਲ ਫਿਜ਼ੀਸ਼ੀਅਨ ਡਾਕਟਰ ਸੁਖਵਿੰਦਰ ਸਿੰਘ ਬਰਾੜ ਤੇ ਉਹਨਾਂ ਦੀ ਟੀਮ ਵੱਲੋਂ 200 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਤੇ ਫ੍ਰੀ ਦਵਾਈਆਂ ਦਿੱਤੀਆਂ। ਇਸ ਮੌਕੇ ਵਿਸੇਸ਼ ਤੌਰ ਤੇ ਘਨੌਰ ਥਾਣਾ ਮੁਖੀ ਸਾਹਿਬ ਸਿੰਘ ਪੁਹੰਚੇ ਤੇ ਉਹਨਾਂ ਗਲਬਾਤ ਦੌਰਾਨ ਗੁਰਵਿੰਦਰ ਸਿੰਘ ਕਾਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ MC ਦਾ ਸੈਟੀਫਿਕੇਟ ਮਿਲਣ ਤੋਂ ਪਹਿਲਾਂ ਹੀ ਵਾਰਡ ਦੀ ਤਰੱਕੀ ਲਈ ਕਾਰਜ ਕਿੱਤੇ ਜਾਣਾ ਬਹੁੱਤ ਸ਼ਲਾਘਾਯੋਗ ਗੱਲ ਹੈ।ਸਾਨੂੰ ਸਾਰਿਆਂ ਨੂੰ ਇਹੋ ਜਿਹੇ ਲੋਕ ਭਲਾਈ ਦੇ ਕਾਰਜ ਸਮੇਂ ਸਮੇਂ ਤੇ ਕਰਦੇ ਰਹਿਣਾ ਚਾਹੀਦਾ ਹੈ। ਓਹਨਾਂ ਘਨੌਰ ਵਾਸੀਆਂ ਨੂੰ ਅਪੀਲ ਕੀਤੀ  ਕਿ ਕੈਂਪ ਵਿੱਚ ਆ ਕੇ ਆਪਣੀ ਮੁਫ਼ਤ ਜਾਂਚ ਕਰਵਾਉਣ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ

ਪੰਮਾ, ਬਲਜਿੰਦਰ ਸਿੰਘ, ਮੁਖ਼ਤਿਆਰ ਸਿੰਘ, ਸੁਰਿੰਦਰ ਤੁਲੀ, ਕੁਲਦੀਪ ਗੱਬਰ, ਹਰਦੀਪ ਗੁਰਾਇਆ, ਸੱਤਪਾਲ ਬੈਰਾਗੀ,ਅਸ਼ਵਨੀ ਆਦਿ ਮੌਜੂਦ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *