ਜਨਮਦਿਨ ਮੌਕੇ ਕੀਤਾ ਖੂਨਦਾਨ ਅਤੇ ਕੀਤੇ ਅਪ੍ਰੇਸ਼ਨ 

Spread the love

ਮਲੋਟ, 4 ਸਤੰਬਰ (ਕ੍ਰਿਸ਼ਨ ਮਦਾਨ/ ਅਮਰਨਾਥ ਸੋਨੀ) ਡਾਕਟਰ ਅਭਿਸ਼ੇਕ ਖੇੜਾ ਨੇ ਖੂਨਦਾਨ ਕਰਕੇ ਅਤੇ ਸਰਕਾਰੀ ਹਸਪਤਾਲ ਚ ਡਿਊਟੀ ਦੌਰਾਨ ਦੂਰਬੀਨ ਨਾਲ ਪਿੱਤੇ ਦੇ ਅਪ੍ਰੇਸ਼ਨ ਕਰਕੇ ਮਰੀਜ਼ਾਂ ਨੂੰ ਦਿੱਤੀ ਰਾਹਤ। ਅੱਜ ਡਾਕਟਰ ਅਭਿਸ਼ੇਕ ਖੇੜਾ ਜੋ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਹਨਾਂ ਨੇ ਆਪਣੇ ਜਨਮਦਿਨ ਤੇ ਗਰੀਬ ਮਰੀਜ਼ਾਂ ਦੇ ਪਿੱਤੇ ਦੇ ਅਪਰੇਸ਼ਨ ਦੂਰਬੀਨ ਨਾਲ ਕਰਕੇ ਅਤੇ ਆਪਣਾ ਖੂਨਦਾਨ ਕਰਕੇ ਆਪਣਾ ਜਨਮਦਿਨ ਮਨਾਇਆ । ਉਹਨਾਂ ਨਾਲ ਉਹਨਾਂ ਦੀ ਟੀਮ ਡਾਕਟਰ ਅੰਕਿਤਾ ,ਡਾਕਟਰ ਸੋਮਿਆ, ਡਾਕਟਰ ਸੁਨੀਲ ਨੱਡਾ ਡਾਕਟਰ ਅਰਪਣ, ਓਟੀ ਸਟਾਫ ਗੁਰਵਿੰਦਰ, ਸ਼ਾਲੂ, ਮਲਕੀਤ, ਗੁਲਾਬ ਸਿੰਘ, ਦਵਿੰਦਰ ਸਿੰਘ, ਬਲਕਰਨ ਸਿੰਘ ਆਦਿ ਦੇ ਸਹਿਯੋਗ ਨਾਲ ਇਹ ਅਪ੍ਰੇਸ਼ਨ ਸਿਰੇ ਚਾੜੇ ਗਏ।  ਇੱਥੇ ਦੱਸਣ ਯੋਗ ਹੈ ਕਿ ਡਾਕਟਰ ਸਾਹਿਬ ਨੇ ਐਮਬੀਬੀਐਸ ਜੀਐਮਸੀ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਇਸ ਤੋਂ ਬਾਅਦ ਪੋਸਟ ਗ੍ਰੈਜੂਏਟ ਡੀਐਨਬੀ ਦੀ ਡਿਗਰੀ ਅਤੇ ਬਾਅਦ ਵਿੱਚ ਬਠਿੰਡਾ ਏਮਜ਼ ਦੇ ਵਿੱਚ ਵੀ ਕੰਮ ਕੀਤਾ ਹੈ ਅਤੇ ਹੁਣ ਇਹ ਸਿਵਲ ਹਸਪਤਾਲ ਮੁਕਤਸਰ ਸਾਹਿਬ ਤੋਂ ਪਿਛਲੇ ਇਕ ਸਾਲ ਤੋਂ ਸੇਵਾਵਾਂ ਦੇ ਰਹੇ ਹਨ । ਇਹਨਾਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਦਾ ਪੇਪਰ  ਐਮਆਰਸੀਐਸ ਪਾਰਟ ਏ ਦਾ ਟੈਸਟ ਵੀ ਦਿੱਤਾ ਹੋਇਆ ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *