ਜ਼ਿਲ੍ਹੇ ਵਿੱਚ 8 ਸਕੂਲਾਂ ਦੀ ਹੋਵੇਗੀ ਕਾਇਆ ਕਲਪ

Spread the love

ਕਪੂਰਥਲਾ 6 ਅਪ੍ਰੈਲ ( ਕੌੜਾ)- ਪੰਜਾਬ ਸਰਕਾਰ ਵਲੋਂ “ ਪੰਜਾਬ ਸਿੱਖਿਆ ਕ੍ਰਾਂਤੀ “ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਕੱਲ੍ਹ 7 ਅਪ੍ਰੈਲ ਤੋਂ ਕਪੂਰਥਲਾ ਜ਼ਿਲ੍ਹੇ ਦੇ 8 ਸਕੂਲਾਂ ਅੰਦਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ “ ਪੰਜਾਬ ਸਿੱਖਿਆ ਕ੍ਰਾਂਤੀ “ ਤਹਿਤ ਅਗਲੇ ਡੇਢ ਮਹੀਨੇ ਤੱਕ ਜ਼ਿਲ੍ਹੇ ਭਰ ਦੇ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ । ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ ਜਿਹੜੇ ਸਕੂਲਾਂ ਅੰਦਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਵੇਗੀ ਉਨ੍ਹਾਂ ਵਿਚ ਸਰਕਾਰੀ ਸਕੂਲ ਬਲੇਰਖਾਨਪੁਰ ਵਿਖੇ 14.51 ਲੱਖ ਰੁਪੈ ਦੀ ਲਾਗਤ ਨਾਲ ਸਾਇੰਸ ਲੈਬ ਦੀ ਉਸਾਰੀ ਤੇ ਕਲਾਸ  ਰੂਮਾਂ ਦਾ ਨਵੀਨੀਕਰਨ ਸ਼ਾਮਿਲ ਹੈ । ਇਸ ਤੋਂ ਇਲਾਵਾ ਸਰਕਾਰੀ ਸਕੂਲ ਢਪਈ ਵਿਖੇ 7.51 ਲੱਖ ਰੁਪੈ ਨਾਲ ਐਡੀਸ਼ਨਲ ਕਲਾਸ ਰੂਮ ਦੀ ਉਸਾਰੀ ਤੇ 1.66 ਲੱਖ ਰੁਪੈ ਨਾਲ ਪਖਾਨਿਆਂ ਦੀ ਉਸਾਰੀ ਹੋਵੇਗੀ । ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ 43 ਲੱਖ ਰੁਪੈ ਨਾਲ ਸਕੂਲ ਦਾ ਮੁਕੰਮਲ ਨਵੀਨੀਕਰਨ ਤੇ 8 ਲੱਖ ਰੁਪੈ ਨਾਲ ਨਵੀਂ ਚਾਰਦੀਵਾਰੀ ਕੀਤੀ ਜਾਵੇਗੀ । ਸਰਕਾਰੀ ਸਕੂਲ (ਲੜਕੀਆਂ )ਫਗਵਾੜਾ ਵਿਖੇ ਵੀ 2 ਲੱਖ ਰੁਪੈ ਨਾਲ ਚਾਰਦੀਵਾਰੀ ਹੋਵੇਗੀ । ਸੁਲਤਾਨਪੁਰ ਲੋਧੀ ਦੇ ਛੰਨਾ ਸ਼ੇਰ ਸਿੰਘ ਵਿਖੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਵਿਖੇ 11 ਲੱਖ ਰੁਪੈ ਨਾਲ ਸਾਇੰਸ ਲੈਬ ਦੀ ਉਸਾਰੀ ਤੇ 6.26 ਲੱਖ ਨਾਲ ਐਡੀਸ਼ਨਲ ਕਲਾਸ ਰੂਮ ਦੀ ਉਸਾਰੀ ਹੋਵੇਗੀ । ਇਸ ਤੋਂ ਇਲਾਵਾ 7.51 ਲੱਖ ਰੁਪੈ ਵਾਲ ਐਡੀਸ਼ਨਲ ਕਲਾਸ ਰੂਮ ਦੀ ਉਸਾਰੀ ਦੇ ਨਾਲ ਨਾਲ 4.50 ਲੱਖ ਰੁਪੈ ਨਾਲ ਚਾਰਦੀਵਾਰੀ ਹੋਵੇਗੀ । ਸਰਕਾਰੀ ਸਕੂਲ ਧਾਲੀਵਾਲ ਬੇਟ ਵਿਖੇ ਨਵੀਂ ਚਾਰਦੀਵਾਰੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਇਬਰਾਹਿਮਵਾਲ ਵਿਖੇ 7.51 ਲੱਖ ਰੁਪੈ ਨਾਲ ਐਡੀਸ਼ਨਲ ਕਲਾਸ ਰੂਮ ਦੀ ਉਸਾਰੀ ਹੋਵੇਗੀ ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *