ਜਿਲ੍ਹਾ ਪ੍ਰਧਾਨ ਭੰਗੂ ਦਾ ਪ੍ਰਧਾਨ ਮਨੀਸ਼ ਗਰਗ ਦੀ ਟੀਮ ਨੇ ਕੀਤਾ ਸਨਮਾਨ

Spread the love
ਬਰਨਾਲਾ,  ਜੂਨ (ਬਲਵਿੰਦਰ ਆਜ਼ਾਦ):-ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਪਰਮਿੰਦਰ ਸਿੰਘ ਭੰਗੂ ਦਾ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਭੰਗੂ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਨੇ ਭਦੌੜ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਅਤੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਨੂੰ ਜਿਥੇ ਜੀਓ ਆਇਆਂ ਕਿਹਾ, ਉਥੇ ਹੀ ਉਨ੍ਹਾਂ ਵੱਲੋਂ ਦਿੱਤੇ ਮਾਣ ਸਨਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਦਾ ਤਿੰਨੇ ਵਿਧਾਨ ਸਭਾ ਹਲਕਿਆਂ ’ਚ ਮਾਣ ਸਨਮਾਨ ਬਹਾਲ ਰੱਖਣਗੇ। ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਜਿਲ੍ਹਾ ਬਰਨਾਲਾ ਦਾ ਜਿਥੇ ਵਿਸਥਾਰ ਕੀਤਾ ਜਾਵੇਗਾ, ਉਥੇ ਹੀ ਪਾਰਟੀ ਨੂੰ ਸਮਰਪਿਤ ਆਗੂ ਅਤੇ ਵਰਕਰਾਂ ਨੂੰ ਢੁਕਵੇਂ ਅਹੁਦੇ ਦਿੱਤੇ ਜਾਣਗੇ। ਪ੍ਰਧਾਨ ਭੰਗੂ ਨੇ ਕਿਹਾ ਕਿ ਉਹ ਮੁਢੋਂ ਹੀ ਪਾਰਟੀ ਨਾਲ ਇਕ ਆਮ ਵਰਕਰ ਵਾਂਗ ਮਿਹਨਤ ਕਰਦੇ ਆ ਰਹੇ ਹਨ, ਉਨ੍ਹਾਂ ਨੇ ਕਦੇ ਵੀ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ, ਸਗੋਂ ਹਰ ਚੋਣ ’ਚ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਬਹੁਤ ਵੱਡੀ ਜਿੰਮੇਵਾਰੀ ਨਿਭਾਈ ਹੈ। ਪਾਰਟੀ ਦੀ ਹਾਈਕਮਾਂਡ ਨੇ ਉਨ੍ਹਾਂ ਦੀ ਮਿਹਨਤ ਸਦਕਾ ਜਿਥੇ ਪਹਿਲਾਂ ਮਾਰਕੀਟ ਕਮੇਟੀ ਬਰਨਾਲਾ ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਉਥੇ ਹੀ ਕੁਝ ਮਹੀਨਿਆਂ ਬਾਅਦ ਪਾਰਟੀ ਨੇ ਜਥੇਬੰਦਕ ਢਾਂਚੇ ’ਚ ਵੱਡੀ ਜਿੰਮੇਵਾਰੀ ਦੇ ਕੇ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਜਿਸਦੇ ਤਹਿਤ ਉਹ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦੇ ਹਨ, ਉਥੇ ਹੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਤਹਿ ਦਿਲੋਂ ਧੰਨਵਾਦੀ ਹਨ। ਇਸ ਸਨਮਾਨ ਸਮਾਗਮ ’ਚ ਹਾਜਰੀਨਾਂ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਜਿਲ੍ਹਾ ਪ੍ਰਧਾਨ ਭੰਗੂ ਨੂੰ ਬੁੱਕੇ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਮਨੋਬਲ ਵਧਿਆ ਹੈ। ਹਰ ਸਮੇਂ ਹਰ ਦਿਨ ਲੋਕ ਸੇਵਾ ਨੂੰ ਸਮਰਪਿਤ ਪਰਮਿੰਦਰ ਭੰਗੂ ਹਮੇਸ਼ਾ ਆਪ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜਕੇ ਦੁੱਖ ਸੁੱਖ ’ਚ ਖੜਦੇ ਹਨ। ਇਸ ਮੌਕੇ ਮਾਤਾ ਜਸਵੰਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ, ਹੇਮਰਾਜ ਸ਼ਰਮਾ ਸ਼ਹਿਰੀ ਪ੍ਰਧਾਨ, ਡਾ.ਸੁਖਵਿੰਦਰ ਸਿੰਘ ਸੋਨੂੰ ਸੀਨੀਅਰ ਆਪ ਆਗੂ ਮੁਸਲਿਮ ਵਿੰਗ, ਅਸ਼ੋਕ ਰਾਮ ਮੀਤ ਪ੍ਰਧਾਨ ਨਗਰ ਕੌਂਸਲ ਭਦੌੜ, ਅਮਰਜੀਤ ਸਿੰਘ ਕੌਂਸਲਰ ਭਦੌੜ, ਡਾ. ਬਲਵੀਰ ਸਿੰਘ ਠੰਡੂ ਕੌਂਸਲਰ ਭਦੌੜ, ਲਾਭ ਸਿੰਘ ਕੌਂਸਲਰ ਭਦੌੜ, ਸਰਪੰਚ ਰੇਸ਼ਮ ਸਿੰਘ ਜੰਗੀਆਣਾ, ਪੰਚ ਜੋਗਾ ਸਿੰਘ ਅਲਕੜਾ, ਤੀਰਥ ਸਿੰਘ ਤਲਵੰਡੀ ਬਲਾਕ ਸਭਾ ਮੈਂਬਰ, ਜੋਗਿੰਦਰ ਸਿੰਘ ਮਠਾੜੂ ਦੀਪਗੜ੍ਹ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਇਲਾਵਾ ਭੁਲਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਸਨੀਤ ਸਿੰਘ, ਹੈਪੀ ਸਿੰਘ ਆਦਿ ਆਪ ਆਗੂ ਤੇ ਵਰਕਰ ਹਾਜਰ ਸਨ।
  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *