ਸੰਤ ਸ਼੍ਰੋਮਣੀ ਗੁਰੂ ਕਬੀਰ ਸਾਹਿਬ ਜੀ ਦੇ 627 ਜਨਮ ਦਿਹਾੜੇ ਉੱਪਰ ਸ਼ੋਭਾ ਯਾਤਰਾ ਸਜਾਈ ਗਈ

Spread the love
ਗਿੱਦੜਬਾਹਾ,  ਜੂਨ (ਲਖਵੀਰ ਸਿੰਘ ਧੂਲਕੋਟੀਆ)- ਸੰਤ ਸ਼੍ਰੋਮਣੀ ਗੁਰੂ ਕਬੀਰ ਸਾਹਿਬ ਜੀ ਦੇ 627 ਜਨਮ ਦਿਹਾੜੇ ਉੱਪਰ ਸ਼ੋਭਾ ਯਾਤਰਾ ਸਜਾਈ ਗਈ ਇਸ ਮੌਕੇ ਬਹੁਜਨ ਸੁਰੱਖਿਆ ਦਲ ਪੰਜਾਬ ਪ੍ਰਧਾਨ ਧਰਮਪਾਲ ਧੰਮੀ ਨੇ ਸਮੁੱਚੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਸਾਨੂੰ ਆਪਸ ਵਿੱਚ ਪਿਆਰ ਸਦਾਚਾਰ ਭਾਈਚਾਰਕਤਾ ਅਤੇ ਸੱਚ ਦੇ ਰਾਹ ਉੱਪਰ ਚੱਲਣ ਦਾ ਸੰਦੇਸ਼ ਦਿੱਤਾ ਹੈ ਪਾਖੰਡਵਾਦ ਤੋਂ ਦੂਰ ਹੋ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਕਿਉਂਕਿ ਸੰਤ ਸ਼੍ਰੋਮਣੀ ਕਬੀਰ ਸਾਹਿਬ ਸੰਤ ਸ਼੍ਰੋਮਣੀ ਰਵਿਦਾਸ ਮਹਾਰਾਜ ਜੋ ਆਪਸ ਵਿੱਚ ਸਮਕਾਲੀਨ ਸੰਤ ਸਨ ਉਹਨਾਂ ਨੇ ਹਮੇਸ਼ਾ ਸੱਚ ਦੇ ਰਾਹ ਤੇ ਚਲਦਿਆਂ ਉਸ ਵਕਤ ਦੇ ਹੁਕਮਰਾਨਾ ਨਾਲ ਟੱਕਰ ਲਈ ਜੋ ਜਬਰ ਜੁਲਮ ਦੇ ਹਮਾਇਤੀ ਸਨ ਅਤੇ ਉਹਨਾਂ ਹੁਕਮਰਾਨਾ ਨੂੰ ਪਾਰਬ੍ਰਹਮ ਸੱਚ ਦਾ ਰਸਤਾ ਦਿਖਾਇਆ ਅਤੇ ਪਖੰਡਵਾਦ ਤੋਂ ਦੂਰ ਹੋ ਕੇ ਮਾਨਵਤਾ ਹਿੱਤ ਰਹਿਣ ਲਈ ਸੰਦੇਸ਼ ਦਿੱਤਾ ! ਇਸ ਮੌਕੇ ਡਾ: ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਆਪਸ ਵਿੱਚ ਭਰਾ ਹਾਂ ਅਤੇ ਗਰੀਬ ਮਜਲੂਮਾਂ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਾਂਗੇ ! ਇਸ ਮੌਕੇ ਗੁਰਜੀਤ ਸਿੰਘ , ਬਿਨਟੂ ਸਿਲਣ , ਦਲੀਪ ਕੁਮਾਰ , ਬਲਜੀਤ ਸਿੰਘ , ਅਨਮੋਲ ਸਿਲਣ , ਆਰੀਅਨ ਅਤੇ ਮਲੋਟ ਤੋਂ ਸਪੈਸ਼ਲ ਤੌਰ ਤੇ ਆਏ ਸੁਦੇਸ਼ ਕਾਇਤ ਮੌਜੂਦ ਸਨ ਅਤੇ ਸ਼ੋਭਾ ਯਾਤਰਾ ਮੌਕੇ ਸਭ ਨੇ ਮਿਲ ਕੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ।
  • Related Posts

    ਲੇਖਕ ਮੰਚ ਸਮਰਾਲਾ ਦੀ ਮਾਸਿਕ ਬੈਠਕ ਵਿੱਚ ਥਈਲੈਂਡ ਦੀ ਯਾਤਰਾ ਦੇ ਤਜਰਬੇ ਸਾਂਝੇ

    Spread the love

    Spread the loveਸਮਰਾਲਾ, 12 ਜੁਲਾਈ (ਮੁਕੇਸ਼ ਵਰਮਾ) ਲੇਖਕ ਮੰਚ ਸਮਰਾਲਾ (ਰਜਿ.) ਦੀ ਮਾਸਿਕ ਬੈਠਕ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸਰਪ੍ਰਸਤੀ ਹੇਠ ਕਰਵਾਈ ਗਈ। ਬੈਠਕ ਦੀ ਸ਼ੁਰੂਆਤ ਮੰਚ ਦੇ…

    ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਲਾਕ ਸਕੱਤਰ ਕਿਸ਼ੋਰ ਬਾਵਾ ਨੇ ਕੀਤੀ ਬੱਸ  ਰਵਾਨਾ 

    Spread the love

    Spread the loveਤਪਾ ਮੰਡੀ 12 ਜੁਲਾਈ ( ਗੋਲਡੀ ਵਿਆਸ) ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ…

    Leave a Reply

    Your email address will not be published. Required fields are marked *