ਭਗਵਤੀ ਜਾਗਰਣ ਕਰਵਾ ਕੇ ਬਰਨਾਲਾ ਲੋਕ ਸੇਵਾ ਦਲ ਨੇ ਕੀਤੀਆਂ ਭੰਡਾਰੇ ਦੀਆਂ ਤਿਆਰੀਆਂ ਆਰੰਭ 

Spread the love
ਬਰਨਾਲਾ, ਜੂਨ (ਬਲਵਿੰਦਰ ਆਜ਼ਾਦ) :- ਬਰਨਾਲਾ ਲੋਕ ਸੇਵਾ ਦਲ (ਪੁਰਾਣਾ ਨਾਮ ਭਾਰਤੀਆ ਲੋਕ ਸੇਵਾ ਦਲ) ਵੱਲੋਂ 34ਵਾਂ ਭਗਵਤੀ ਮਾਤਾ ਦਾ ਜਾਗਰਣ ਨੇੜੇ ਨਿਰੰਕਾਰੀ ਭਵਨ ਕੇ ਸੀ ਰੋਡ ਬਰਨਾਲਾ ਵਿਖੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਚੇਅਰਮੈਨ ਬਾਲ ਕ੍ਰਿਸ਼ਨ ਬਾਲੀ ਗਰਗ ਅਤੇ ਸਰਪ੍ਰਸਤ ਰਾਕੇਸ਼ ਕੁਮਾਰ ਕਾਕਾ ਦੀ ਦੇਖ ਰੇਖ ਚ ਕਰਵਾਇਆ ਗਿਆ ਇਸ ਮੌਕੇ ਜੈ ਸ਼੍ਰੀ ਮਹਾਮਾਈ ਸੰਕੀਰਤਨ ਮੰਡਲ ਲਹਿਰਾਗਾਗਾ ਨੇ ਭਗਵਤੀ ਮਾਤਾ ਦਾ ਗੁਣਗਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਜੀਵ ਸ਼ਰਮਾ ਅਤੇ ਸਕੱਤਰ ਮੋਹਨ ਲਾਲ ਨੇ ਦੱਸਿਆ ਕਿ ਬਰਨਾਲਾ ਲੋਕ ਸੇਵਾ ਦਲ (ਰਜਿ) ਵੱਲੋਂ ਹਰ ਸਾਲ ਭਗਵਤੀ ਮਾਤਾ ਦਾ ਜਾਗਰਣ ਕਰਵਾ ਕੇ ਮਹਾਮਾਈ ਦਾ ਆਸ਼ੀਰਵਾਦ ਲੈ ਕੇ ਸਾਉਣ ਦੇ ਨਵਰਾਤਰਿਆਂ ਚ ਲੱਗਣ ਵਾਲੇ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਹਨ। ਉਨ੍ਹਾਂ ਮਾਤਾ ਜੀ ਦੇ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਭੰਡਾਰੇ ਚ ਯੋਗਦਾਨ ਪਾਉਣ ਲਈ ਵਿੱਤ ਸਕੱਤਰ ਯਾਦਵਿੰਦਰ ਨੀਟੂ ( ਬਬਲੀ ਕਰਿਆਣਾ ਸਟੋਰ) ਕੇ ਸੀ ਰੋਡ ਬਰਨਾਲਾ ਵਿਖੇ ਤਾਲਮੇਲ ਕਰਨ। ਮਹਾਮਾਈ ਦੇ ਭੰਡਾਰੇ ਮੌਕੇ ਭੰਡਾਰਾ ਅਤੁੱਟ ਵਰਤਾਇਆ ਗਿਆ। ਜਾਗਰਣ ਚ ਬਰਨਾਲਾ ਲੋਕ ਸੇਵਾ ਦਲ ਦੇ ਸਹਾਇਕ ਵਿੱਤ ਸਕੱਤਰ ਸੋਨੂੰ ਗਰਗ, ਸੀਤਲ ਕੁਮਾਰ, ਦਰਸ਼ਨ ਕੁਮਾਰ ਡਾ: ਵਰਿੰਦਰ ਕੁਮਾਰ, ਸੁਰਿੰਦਰ ਮੋਹਨ, ਕ੍ਰਿਸ਼ਨ ਕੁਮਾਰ ਚੋਪੜਾ, ਸੁਰਿੰਦਰ ਕੁਮਾਰ, ਡਾ: ਦਿਨੇਸ਼, ਭੀਮ ਸੈਨ ਚੱਕੀ ਵਾਲੇ ਤੋਂ ਇਲਾਵਾ ਸੀਨੀਅਰ ਪੱਤਰਕਾਰ ਅਤੇ ਪੰਜ ਆਬ ਜ਼ਿਲ੍ਹਾ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਦੇਵ, ਸੇਵਾ ਭਾਰਤੀ ਜ਼ਿਲ੍ਹਾ ਬਰਨਾਲਾ ਦੇ ਸਕੱਤਰ ਮੁਨੀਸ਼ ਬਾਂਸਲ, ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਮਨਜੀਤ ਕੌਰ, ਜਸਵਿੰਦਰ ਜਟਾਣਾ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *