ਟਿੱਬਾ ਸੜਕ ਤੇ ਨਵੇਂ ਬਣੇ ਦਰਬਾਰ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵਿਖੇ ਤਿੰਨ ਰੋਜ਼ਾ ਜੋੜ ਮੇਲਾ 

Spread the love
ਕਪੂਰਥਲਾ , 11 ਜੁਲਾਈ (ਕੌੜਾ)- ਬਾਬਾ ਸੁਖਜੀਤ ਸਿੰਘ ਜੋਗੀ ਗੱਦੀ ਨਸ਼ੀਨ ਪੀਰ ਬਾਬਾ ਸ਼ਾਹ ਹੁਸੈਨ ਜੀ, ਦੇ ਦਰਬਾਰ ਤਲਵੰਡੀ ਚੌਧਰੀਆਂ ਵਿਖੇ 16, 17, 18 ਜੁਲਾਈ ਨੂੰ ਐਨਆਰਆਈ ਵੀਰਾਂ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਤਿੰਨ ਰੋਜ਼ਾ ਜੋੜ ਮੇਲੇ ਦੀਆਂ ਤਿਆਰੀਆਂ ਉਪਰੰਤ ਬਾਬਾ ਸੁਖਜੀਤ ਸਿੰਘ ਜੋਗੀ ਨੇ ਦੱਸਿਆ ਕਿ 14 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਅਤੇ 16 ਜੁਲਾਈ ਦਿਨ ਬੁੱਧਵਾਰ ਨੂੰ ਭੋਗ ਪਾਉਣ ਉਪਰੰਤ ਵੱਖ-ਵੱਖ ਧਰਮਾਂ ਦੀਆਂ 15 ਲੜਕੀਆਂ ਦੇ ਵਿਆਹ ਉਹਨਾਂ ਦੀ ਸ਼ਰਧਾ ਅਨੁਸਾਰ ਕੀਤੇ ਜਾਣਗੇ। ਯਾਦ ਰਹੇ ਕਿ ਚਾਰ ਵਿਆਹ ਸੂਫੀ ਗਾਇਕ ਖਾਨ ਵੱਲੋਂ ਕੀਤੇ ਜਾ ਰਹੇ ਹਨ। ਬਾਬਾ ਜੋਗੀ ਨੇ ਅੱਗੇ ਦੱਸਿਆ ਕਿ 17 ਜੁਲਾਈ ਦਿਨ ਵੀਰਵਾਰ ਨੂੰ ਸੂਫੀ ਕਲਾਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਸੂਫੀ ਮਹਿਫਲ ਵਿੱਚ ਸਾਜਨ ਭੱਟੀ, ਰਹਿਮਤ ਅਲੀ, ਚਰਨਜੀਤ ਚੰਨੀ, ਰਣਜੀਤ ਰਾਣਾ, ਜੀ ਖਾਨ ਅਤੇ ਰਜਾ ਸਿਸਟਰ ਆਪਣੀ ਭਰਵੀਂ ਹਾਜ਼ਰੀ ਲਵਾਉਣਗੇ। ਸੂਫੀ ਕਲਾਮ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸੰਚਾਲਣਾ ਐਂਕਰ ਰਣਜੀਤ ਮਾਨ ਐ
ਕਰਨਗੇ। 18 ਜੁਲਾਈ ਦਿਨ ਸ਼ੁਕਰਵਾਰ ਨੂੰ ਪੰਜਾਬ ਦੇ ਏਡੀਜੀਪੀ ਜਗਜੀਤ ਸਿੰਘ ਸਰੋਆ ਸੰਚਾਲਕ ਰੈਸਲਿੰਗ ਅਕੈਡਮੀ ਵਰਿਆਣਾ ਜਲੰਧਰ ਦੀ ਅਗਵਾਈ ਵਿੱਚ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਭਟਕੇ ਦੀ ਕੁਸ਼ਤੀ ਜੱਸਾ ਪੱਟੀ ਅਤੇ ਰੋਸ਼ਨ ਕਿਰਨਗੜ੍ਹ ਵਿਚਕਾਰ ਦੂਜੀ ਕੁਸ਼ਤੀ ਨਿਤਨ ਭੱਟੀ ਅਤੇ ਹਰਵਿੰਦਰ ਤੀਜੀ ਕੁਸ਼ਤੀ ਸੈਂਟੀ ਅਤੇ ਭੁਪਿੰਦਰ ਵਿਚਕਾਰ ਹੋਵੇਗੀ। ਇੰਡੀਆ ਸਟਰੋਂਗ ਮੈਨ ਕੱਪ ਵੀ ਕਰਵਾਇਆ ਜਾਵੇਗਾ। ਵੀਰਪਾਲ ਕੋਚ ਦੀ ਅਗਵਾਈ ਵਿੱਚ ਵਾਲੀਵਾਲ ਮੈਚ ਕਰਾਏ ਜਾਣਗੇ। ਇਸ ਮੌਕੇ ਬਾਬਾ ਸੁਖਜੀਤ ਸਿੰਘ ਜੋਗੀ ਨਾਲ ਲਵਪ੍ਰੀਤ ਸਿੰਘ ਸਹੋਤਾ, ਰਾਜਨ ਤਲਵੰਡੀ, ਅੰਗਰੇਜ ਸਿੰਘ‌, ਵੀਰਪਾਲ ਅਟਵਾਲ ਮੈਂਬਰ ਪੰਚਾਇਤ, ਹਰਬੰਸ ਸਿੰਘ, ਕਮਲ ਬਿੱਟੂ‌‌, ਸਿਤਾਰ ਸਿੰਘ ਲੱਡੂ‌, ਜਸਪਰੀਤ ਸਿੰਘ, ਸਤਵਿੰਦਰ ਸਿੰਘ, ਸੋਨੂ ਅਮਰਕੋਟ‌, ਕਾਲਾ ਠੇਕੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *