ਡਿਸਟਰਿਕਟ ਗਵਰਨਰ 3090 ਸੰਦੀਪ ਚੌਹਾਨ ਨੇ ਰੋਟਰੀ ਕਲੱਬ ਨਾਭਾ ਦਾ ਕੀਤਾ ਦੌਰਾ 

Spread the love
ਨਾਭਾ 16 ਜੂਨ (ਰਮਨ ਭਾਟੀਆ) ਰੋਟਰੀ ਕਲੱਬ ਨਾਭਾ ਵੱਲੋਂ ਬੀਤੀ ਰਾਤ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਪ੍ਰਧਾਨ ਚਰਨ ਸਿੰਘ ਅਤੇ ਜਰਨਲ ਸਕੱਤਰ ਜੇਪੀ ਗੁਪਤਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰੋਟਰੀ ਗਵਰਨਰ 3090 ਸੰਦੀਪ ਚੌਹਾਨ ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਗਵਰਨਰ ਵਿਜ਼ਿਟ ਤਹਿਤ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਜ਼ਿਲ੍ਹਾ ਗਵਰਨਰ ਅਮਿਤ ਸਿੰਗਲਾ, ਗਵਰਨਰ 2027-2028 ਸ਼ਿਵ ਸ਼ੰਕਰ ਵਿਸ਼ਿਸ਼ਟ, ਘਨਸ਼ਿਆਮ ਕਾਂਸਲ ਸਾਬਕਾ ਗਵਰਨਰ, ਅਮਜਦ ਅਲੀ ਰੋਟਰੀ ਮੁੱਖ ਸਲਾਹਕਾਰ, ਸ਼ਾਸਤਰੀ ਲਲਿਤ ਸ਼ਰਮਾ ਸਹਾਇਕ ਗਵਰਨਰ ਮੌਜੂਦ ਸਨ। ਇਸ ਮੌਕੇ ‘ਤੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ, ਜਿਸ ਤੋਂ ਬਾਅਦ ਜ਼ਿਲ੍ਹਾ ਗਵਰਨਰ ਨੂੰ ਰੋਟਰੀ ਕਾਲਰ ਦਿੱਤਾ ਗਿਆ। ਇਸ ਮੌਕੇ ਸਟੇਜ ‘ਤੇ ਐਡਵੋਕੇਟ ਭਾਰਤ ਭੂਸ਼ਣ ਨਿਤਿਨ ਜੈਨ ਨੇ 2024-2025 ਟੀਮ ਵੱਲੋਂ ਕੀਤੇ ਗਏ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਉਨ੍ਹਾਂ ਦੱਸਿਆ ਕਿ ਨਾਭਾ ਟੀਮ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੋਟਰੀ ਕਲੱਬ ਦੀ ਸਮਾਜ ਸੇਵਾ ਦੇ ਉਦੇਸ਼ ਨੂੰ ਬਹੁਤ ਵਧੀਆ ਢੰਗ ਨਾਲ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨਾਭਾ ਦੀ ਟੀਮ ਵੱਲੋਂ 52 ਦੇ ਕਰੀਬ ਸਮਾਜ ਭਲਾਈ ਦੇ ਪ੍ਰੋਜੈਕਟ ਕੀਤੇ ਗਏ ਹਨ। ਇਸ ਤੋਂ ਬਾਅਦ ਗਵਰਨਰ ਸੰਦੀਪ ਚੌਹਾਨ ਨੇ ਨਾਭਾ ਟੀਮ ਵੱਲੋਂ ਕੀਤੇ ਗਏ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਅਗਲੀ ਟੀਮ ਵੀ ਰੋਟਰੀ ਦੇ ਇਸੇ ਤਰ੍ਹਾਂ ਦੇ ਸਮਾਜ ਸੇਵਾ ਪ੍ਰੋਜੈਕਟ ਕਰੇਗੀ। ਅੰਤ ਵਿੱਚ ਕਲੱਬ ਦੇ ਪ੍ਰਧਾਨ ਚਰਨ ਸਿੰਘ ਐਮਡੀ ਮਲਕੀਤ ਐਗਰੋ ਟੈਕ, ਜਰਨਲ ਸਕੱਤਰ ਜੇਪੀ ਗੁਪਤਾ, ਪ੍ਰੋਜੈਕਟ ਚੇਅਰਮੈਨ ਜੀਵਨ ਪ੍ਰਕਾਸ਼ ਬਾਂਸਲ ਅਤੇ ਹੋਰ ਮੈਂਬਰਾਂ ਮੁੱਖ ਮਹਿਮਾਨਾਂ ਅਤੇ ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਸੰਧੂ, ਵਿਨਯਕ ਮਲਹੋਤਰਾ, ਅਸ਼ੌਕ ਕਿੰਗਰ, ਦਰਸ਼ਨ ਬੁੱਟਰ, ਐਡਵੋਕੇਟ ਨਿਤਿਨ ਜੈਨ, ਰਵਨੀਸ਼ ਗੋਇਲ, ਦਰਸ਼ਨ ਅਰੋੜਾ, ਐਡਵੋਕੇਟ ਰੋਹਿਤ ਜਿੰਦਲ, ਸਿਕੰਦਰ ਪ੍ਰਤਾਪ ਸਿੰਘ, ਡਾ ਜੇ ਪੀ ਨਰੂਲਾ, ਰਾਜ ਕੁਮਾਰ ਜਤਵਾਨੀ, ਮਨਦੀਪ ਸਿੰਘ ਭਾਟੀਆ, ਗੁਰਤੇਜ ਸਿੰਘ ਕੋਲ, ਧਨੰਜੇ ਵਾਲੀਆ, ਪ੍ਰੀਤਮ ਬੱਤਰਾ, ਨਰਿੰਦਰ ਮੋਹਣ ਸ਼ਰਮਾ, ਵਿਕਾਸ ਗੋਇਲ, ਗਣਪਤ ਗੋਇਲ, ਓਮ ਪ੍ਰਕਾਸ਼ ਬਾਂਗਾ, ਰਾਜੇਸ਼ ਅੱਗਰਵਾਲ, ਨਿਤਿਨ ਗੁਪਤਾ, ਸੰਜੇ ਬਾਂਸਲ, ਅਜੇ ਮੱਗੋ, ਵਿਨੋਦ ਮਹਿਤਾ, ਆਦਿ ਹਾਜ਼ਰ ਸਨ।
  • Related Posts

    ਸਰਕਾਰ ਦਾ ਉਦੇਸ਼ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕਟਵਾਉਣ ਦੀ ਬਜਾਏ ਸਰਕਾਰ ਨੂੰ ਲੋਕਾਂ ਦੇ ਦਰ ਤੱਕ ਲੈ ਕੇ ਜਾਣਾ – ਹਰਭਜਨ ਸਿੰਘ ਈਟੀਓ  ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਲੋਕ ਮਿਲਣੀ ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਪਿੰਡ ਨੰਗਲ ਦਿਆਲ ਸਿੰਘ ਅਤੇ ਬੰਮਾ ਵਿਖੇ ਲੋਕਾਂ ਨਾਲ ਕੀਤੀ ਸਿੱਧੀ ਗੱਲਬਾਤ, ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਦਿੱਤੇ ਹੱਲ ਦੇ ਨਿਰਦੇਸ਼

    Spread the love

    Spread the love ਅੰਮ੍ਰਿਤਸਰ, 11 ਜੁਲਾਈ( ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੰਗਲ…

    ਪਿੰਡ ਡੱਲਾ ਦੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਐੱਸ. ਆਰ. ਕਲੇਰ ਨਾਲ ਉਹਨਾਂ ਦੇ ਗ੍ਰਹਿ ਵਿਖੇ ਕੀਤੀ ਮੁਲਾਕਾਤ ਐੱਸ. ਆਰ. ਕਲੇਰ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕਰਵਾਇਆ ਮੂੰਹ ਮਿੱਠਾ

    Spread the love

    Spread the love ਜਗਰਾਓਂ, 11ਜੁਲਾਈ –(ਜਸਵਿੰਦਰ ਸਿੰਘ ਡਾਂਗੀਆ)  ਪਿੰਡ ਡੱਲਾ ਦੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਸਾਬਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਜਗਰਾਓਂ ਦੇ…

    Leave a Reply

    Your email address will not be published. Required fields are marked *