ਤਰਕਾਰ ਮਨਦੀਪ ਸੰਧੂ ਟੈਲੀਕਾਮ ਦਾ ਕੰਮ ਛੱਡ ਕੇ ਹੋਏ ਫਾਰਮਿੰਗ ਵੱਲ

Spread the love

ਫਗਵਾੜਾ, 4 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ )- ਟੈਲੀਕਾਮ ਖੇਤਰ ਵਿਚ ਐਮ ਐਨ ਪੀ ਕਿੰਗ ਦੇ ਤੌਰ ਤੇ ਆਪਣੀ ਪਹਿਚਾਣ ਬਣਾਉਣ ਵਾਲੇ ਫਗਵਾੜਾ ਹਲਕੇ ਨਾਲ ਸਬੰਧਿਤ ਸੀਨੀਅਰ ਪੱਤਰਕਾਰ ਮਨਦੀਪ ਸਿੰਘ ਸੰਧੂ ਹੁਣ ਟੈਲੀਕਾਮ ਦਾ ਕੰਮ ਛੱਡ ਕੇ ਔਰਗੈਨਿਕ ਫਾਰਮਿੰਗ ਦੇ ਕੰਮ ਨੂੰ ਤਰਜੀਹ ਦੇ ਰਹੇ ਹਨ। ਬੀਤੇ 15 ਸਾਲਾਂ ਤੋਂ ਟੈਲੀਕਾਮ ਦਾ ਕੰਮ ਕਰ ਰਹੇ ਮਨਦੀਪ ਸੰਧੂ ਦਾ ਇਹ ਸਫਰ ਚਣੌਤੀਆਂ ਭਰਪੂਰ ਰਿਹਾ ਹੈ। ਇਥੇ ਉਨ੍ਹਾਂ 4-5 ਹਜ਼ਾਰ ਰੁਪਏ ਲੈਣ ਵਾਲੇ ਡੀ ਐਸ ਈ ਲੈਵਲ ਤੋਂ ਕੰਮ ਸ਼ੁਰੂ ਕਰ ਕੇ 5-6 ਸਾਲਾਂ ਵਿੱਚ ਹੀ ਆਪਣੀ ਫਰਮ ਖੜੀ ਕਰ ਕੇ ਕਰੋੜਾਂ ਦੀ ਟਰਨਓਵਰ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਕਈ ਵਾਰ ਜੀ ਪੀ ਐੱਸ ਰੈੰਕਿੰਗ ਵਿੱਚ ਪੰਜਾਬ ਦੇ ਟੌਪ-10 ਡਿਸਟਰੀਬਿਊਟਰਾਂ ਵਿਚ ਰਹੇ। ਉਨਾਂ ਦੱਸਿਆ ਕਿ ਜਿਸ ਲੈਵਲ ਨੂੰ ਉਹ ਟੈਲੀਕਾਮ ਦੇ 15 ਸਾਲਾਂ ਦੇ ਸਫ਼ਰ ਦੌਰਾਨ ਹਾਸਲ ਨਹੀਂ ਕਰ ਸਕੇ ਉਹ ਲੈਵਲ ਉਨ੍ਹਾਂ ਨੇ ਔਰਗੈਨਿਕ ਫਾਰਮਿੰਗ ਦੇ ਐਗਰੋ ਅਡਵਾਈਜ਼ਰ ਦੇ ਤੌਰ ਤੇ ਤਿੰਨ ਮਹੀਨਿਆਂ ਵਿਚ ਹਾਸਲ ਕਰ ਲਿਆ ਜਿਸ ਕਰਕੇ ਅਚਾਨਕ ਟੈਲੀਕਾਮ ਦਾ ਕੰਮ ਛੱਡਣ ਦਾ ਫੈਸਲਾ ਲੈਣਾ ਪਿਆ। ਉਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਹਰ ਪਲ ਆਪਣੇ ਪਰਿਵਾਰ ਨਾਲ ਬਤੀਤ ਕਰਨਾ ਪਸੰਦ ਕਰਦੇ ਹਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *