ਸ੍ਰੀ ਮੁਕਤਸਰ ਸਾਹਿਬ, 18 ਅਗਸਤ ()- ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ (ਮੇਨ) ਵਿਖੇ ਪਿਛਲੇ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਆ ਰਹੀ ਰੁਕਾਵਟ ਨੂੰ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੇ ਯਤਨਾਂ ਕਰਕੇ ਤੁਰੰਤ ਹੱਲ ਕਰਵਾਇਆ ਗਿਆ। ਸਕੂਲ ਮੁੱਖੀ ਮੈਡਮ ਬਿੰਦਰਪਾਲ ਕੌਰ ਵੱਲੋਂ ਇਸ ਕਾਰਜ ਲਈ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਭਵਿੱਖ ’ਚ ਇਸੇ ਤਰ੍ਹਾਂ ਸਕੂਲ ਦੀ ਬਿਹਤਰੀ ਲਈ ਸਹਿਯੋਗ ਦੇਣ ਦੀ ਆਸ ਜਤਾਈ।






