ਦੋਵਾਂ ਫੋਰਮਾਂ ਦੇ ਸੱਦੇ ਤੇ ਆਪ ਸਰਕਾਰ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਦਫਤਰ ਭਿੱਖੀਵਿੰਡ 12 ਤੋ 4 ਵਜੇ ਤੱਕ ਹਜਾਰਾ ਕਿਸਾਨਾ ਮਜ਼ਦੂਰਾ ਅਤੇ ਬੀਬੀਆ ਵੱਲੋ ਕੀਤਾ ਗਿਆ ਘਿਰਾਓ

Spread the love

ਸਰਾਏ ਅਮਾਨਤ ਖਾਂ, 31 ਮਾਰਚ (ਗੁਰਸ਼ਰਨ ਸਿੰਘ ਔਲਖ) – ਜਿੱਥੇ ਸਾਰੇ ਪੰਜਾਬ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਉੱਥੇ ਅੱਜ ਜੋਨ ਭਾਈ ਤਾਰੂ ਜੀ ਤੇ ਜ਼ੋਨ ਸੈਣ ਭਗਤ ਵੱਲੋ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਛੀਨਾ ਤੇ ਦਲਬਾਗ ਸਿੰਘ ਪਹੁਵਿੰਡ ਦੀ ਪ੍ਰਧਾਨਗੀ ਹੇਠ ਤੇ ਉਗਰਾਹਾ ਤੇ ਸਿੱਧੂਪੁਰ ਜਥੇਬੰਦੀ ਦੇ ਸਹਿਯੋਗ ਨਾਲ ਵਿਸਾਲ ਧਰਨਾ ਦਿੱਤਾ ਗਿਆ । ਇਸ ਮੌਕੇ ਕਿਸਾਨਾ ਨੂੰ ਸੰਬੋਧਨ ਕਰਦਿਆ ਜਿਲਾ ਆਗੂ ਰੇਸ਼ਮ ਸਿੰਘ ਘੁਰਕਵਿੰਡ, ਦਿਲਬਾਗ ਸਿੰਘ ਪਹੂਵਿੰਡ, ਪਰਮਜੀਤ ਸਿੰਘ ਛੀਨਾ,ਹਰਪ੍ਰੀਤ ਸਿੰਘ ਭੁੱਚਰ, ਦਲੇਰ ਸਿੰਘ ਰਾਜੋਕੇ( ਉਗਰਾਹਾ) ਦਿਲਬਾਗ ਸਿੰਘ ਦਰਾਜਕੇ(ਸਿੱਧੂਪੁਰ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ 19 ਮਾਰਚ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮੀਟਿੰਗ ਲਈ ਬੁਲਾ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਫ਼ਦ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ , ਹਰਿਆਣਾ ਦੀਆ ਹੱਦਾਂ ਤੇ 13 ਫਰਵਰੀ 2024 ਤੋਂ ਜਾਰੀ ਕਿਸਾਨ ਅੰਦੋਲਨ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ਤੇ ਪੁਲੀਸ ਜਬਰ ਰਾਹੀ ਮੋਰਚਿਆਂ ਤੇ ਹਮਲੇ ਕਰਕੇ ਧਰਨੇ ਖਦੇੜਨ ਦੇ ਖਿਲਾਫ ਖੇਮਕਰਨ ਹਲਕੇ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਭਿੱਖੀਵਿੰਡ ਸਥਿੱਤ ਦਫਤਰ ਦੇ ਸਾਹਮਣੇ ਵਿਸਾਲ ਧਰਨਾ ਲਗਾ ਕੇ ਸਖਤ ਰੋਸ ਪ੍ਰਦਰਸ਼ਨ ਕੀਤਾ ਗਿਆ ।

 ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨਾਲ ਸਬੰਧਿਤ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਫ਼ਸਲਾਂ ਤੇ ਐਮ. ਐਸ.ਪੀ. ਗਰੰਟੀ ਕਾਨੂੰਨ, ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ, ਮਨਰੇਗਾ ਤਹਿਤ ਵੱਧ ਰੁਜਗਾਰ ਦੀ ਮੰਗ ਸਮੇਤ 12 ਮੰਗਾਂ ਦੇ ਜਲਦ ਹੱਲ ਕੀਤੇ ਜਾਣ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ, ਚਲਦੇ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਾਰਨ ਹੋਏ ਹਰ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ ਅਤੇ ਟਰਾਲੀਆਂ ਜਾਂ ਹੋਰ ਸਮਾਨ ਚੋਰੀ ਹੋਣ ਦੇ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਸਾਜ਼ਿਸ਼ ਵਿੱਚ ਸ਼ਾਮਿਲ ਵਿਧਾਇਕ ਗੁਰਲਾਲ ਘਨੌਰ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ। ( ਚੋਰੀ ਹੋਇਆ ਸਮਾਨ ਜਿਵੇਂ ਕਿ ਟਰੈਕਟਰ-ਟਰਾਲੀਆਂ, ਏ ਸੀ, ਫਰਿਜ਼, ਪਖੇ, ਟੈਂਟ, ਸਟੇਜ , ਸਪੀਕਰ, ਲੰਗਰ, ਮੋਟਰ ਸਾਈਕਲ, ਪਾਣੀ ਵਾਲੀਆਂ ਮੋਟਰਾਂ, ਕੂਲਰ, ਪਾਣੀ ਵਾਲੀਆਂ ਟੈਂਕੀਆਂ, ਕੰਪਿਊਟਰ, ਅਲਮਾਰੀਆਂ, ਮੰਜੇ, ਸੋਲਰ ਪੈਨਲ, ਕੁਰਸੀਆਂ ਮੇਜ਼, ਨਕਦੀ, ਗੱਦੇ ਦਰੀਆਂ, ਮੈਟ, ਲੰਗਰ ਦੇ ਬਰਤਨ, ਮੋਬਾਈਲ, ਕਪੜੇ, ਕੰਬਲ, ਗੈਸ ਸਿਲੰਡਰ, ਚੁੱਲ੍ਹੇ ਭੱਠੀਆਂ ਆਦਿ )। ਇਸ ਮੈਕੇ ਪ੍ਰੈੱਸ ਨੋਟ ਜਾਰੀ ਕਰਦਿਆ ਰਣਜੀਤ ਸਿੰਘ ਚੀਮਾ, ਦਲਬੀਰ ਸਿੰਘ ਮੱਲ੍ਹੀ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਮੋਰਚਿਆਂ ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨਾਂ ਮਜਦੂਰਾਂ ਦੀ ਕੁੱਟ ਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ 20 ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਜਿੰਨਾ ਸ਼ਰਾਰਤੀ ਅਨਸਰਾਂ ਵੱਲੋਂ ਸ਼ੰਭੂ ਖਨੌਰੀ ਤੇ ਚੋਰੀ-ਚਕਾਰੀ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ, ਅਜਿਹੇ ਅਨਸਰਾਂ ਤੇ ਤੁਰੰਤ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ । ਪੰਜਾਬ ਸਰਕਾਰ ਜਲਦ ਤੋਂ ਜਲਦ ਇਹਨਾਂ ਮਸਲਿਆਂ ਨੂੰ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾ ਵਿੱਚ ਇਸ ਤੋਂ ਵੀ ਤਿੱਖੇ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਪੂਰਨ ਸਿੰਘ ਮੱਦਰ, ਮਾਨ ਸਿੰਘ ਮਾੜੀਮੇਘਾ, ਬਚਿੱਤਰ ਸਿੰਘ ਨਵਾਪਿੰਡ,ਅਜਮੇਰ ਸਿੰਘ ਅਮੀਸ਼ਾਹ, ਸੁਬੇਗ ਸਿੰਘ ਮੱਖੀ ਕਲ੍ਹਾ, ਨਿਰਵੈਲ ਸਿੰਘ ਚੇਲਾ,ਸੁਖਪਾਲ ਸਿੰਘ ਦੋਦੇ ,ਕੁਲਦੀਪ ਸਿੰਘ ਸਰਾਂ, ਲਖਵਿੰਦਰ ਸਿੰਘ ਗੰਡੀਵਿੰਡ,ਕੁਲਜੀਤ ਸਿੰਘ ਛੀਨਾ, ਰਸਪਾਲ ਸਿੰਘ ਕਸੇਲ, ਸਵਰਨ ਸਿੰਘ, ਸੁਖਵੰਤ ਸਿੰਘ ਗੰਡੀਵਿੰਡ, ਹਰਪਾਲ ਸਿੰਘ ਕਸੇਲ, ਡਾਕਟਰ ਸਤਵਿੰਦਰ ਸਿੰਘ ਬਾਠ, ਕਸ਼ਮੀਰ ਸਿੰਘ ਭੁੱਚਰ, ਸੁੱਚਾ ਸਿੰਘ ਸੋਹਲ, ਪ੍ਰੀਤਮ ਸਿੰਘ ਮੀਆਂਪੁਰ,ਨਰਿੰਦਰ ਸਿੰਘ ਭੁੱਚਰ ਕਲਾਂ, ਮੋਹਕਮ ਸਿੰਘ ਚੀਮਾ,ਸੁਖਬੀਰ ਸਿੰਘ ਬਘਿਆੜੀ, ਜੈਮਲ ਸਿੰਘ ਮਾੜੀਕੰਬੋਕੀ, ਗੁਰਜਿੰਦਰ ਸਿੰਘ ਬੂਹ ਹਵੇਲੀਆ, ਬਿੱਕਰ ਸਿੰਘ ਭਿੱਖੀਵਿੰਡ ,ਅਜੀਤ ਸਿੰਘ ਸਭਰਾ, ਚਾਨਣ ਸਿੰਘ ਆਸਲ, ਇੰਦਰਜੀਤ ਸਿੰਘ,ਬਖਸ਼ੀਸ ਸਿੰਘ ਬਹਾਦਰ ਨਗਰ ,ਸਤਨਾਮ ਸਿੰਘ ਆਸਲ,ਅਰੂੜ ਸਿੰਘ ਆਸਲ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *