ਫਰੀਦਕੋਟ 1ਅਗਸਤ (ਵਿਪਨ ਮਿੱਤਲ)-ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਸਕੱਤਰ ਡਾ.ਬਲਜੀਤ ਸ਼ਰਮਾ ਗੋਲੇਵਾਲਾ ਨੇ ਦੱਸਿਆ ਕਿ 2 ਅਗਸਤ ਨੂੰ ਉਨ੍ਹਾਂ ਦੇ ਕਲੱਬ ਵੱਲੋਂ ‘ਤੀਆਂ ਦਾ ਮੇਲਾ’ ਸਵੇਰੇ 10:00 ਵਜੇ ਤੋਂ ਦੁਪਹਿਰ 1:45 ਤੱਕ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਇਹ ਮੇਲਾ ਕੇਵਲ ਬੇਟੀਆਂ ਅਤੇ ਔਰਤਾਂ ਵਾਸਤੇ ਹੋਵੇਗਾ। ਇਸ ਮੇਲੇ ’ਚ ਪੀਂਘਾਂ, ਮਿੱਕੀ ਮਾਊਂਸ, ਲੋਕ ਨਾਲ ਗਿੱਧਾ, ਲੋਕ ਗੀਤ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ। ਇਸ ਮੇਲੇ ’ਚ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ.ਫ਼ਰੀਦਕੋਟ ਡਾ.ਪ੍ਰਗਿਆ ਜੈਨ ਸ਼ਾਮਲ ਹੋਣਗੇ। ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੀਮਤੀ ਕਮਲ ਸੱਚਰ ਸੁਪਤਨੀ ਅਸ਼ੋਕ ਸੱਚਰ ਚੇਅਰਮੈਨ ਦੁਸਹਿਰਾ ਕਮੇਟੀ ਫ਼ਰੀਦਕੋਟ, ਪਰਵਿੰਦਰ ਕੌਰ ਗਿੱਲ ਸੁਪਤਨੀ ਵਿਕਰਮਜੋਤ ਸਿੰਘ ਗਿੱਲ, ਸਮਾਜ ਸੇਵਿਕਾ ਮੰਜੂ ਸੁਖੀਜਾ ਸੁਪਤਨੀ ਰਾਜੇਸ਼ ਸੁਖੀਜਾ, ਪਰਮਜੀਤ ਕੌਰ ਸੁਪਤਨੀ ਸਤਿੰਦਰਜੀਤ ਸਿੰਘ ਸੰਧੂ, ਸ਼ੀਨਮ ਸੱਚਰ ਸੁਪਤਨੀ ਇੰਜਨੀਅਰ ਰਾਹੁਲ ਸੱਚਰ, ਦੀਪ ਸ਼ਿਖਾ ਸੁਪਤਨੀ ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫ਼ਰੀਦਕੋਟ, ਸੁਮਨੀਤ ਕੌਰ ਬਰਾੜ ਸੁਪਤਨੀ ਮਨਪ੍ਰੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਰੋਟਰੀ ਕਲੱਬ ਫ਼ਰੀਦਕੋਟ, ਚਿੱਤਰਾ ਸ਼ਰਮਾ ਸੁਪਤਨੀ ਦੇਸ਼ ਬੰਧੂ ਸ਼ਰਮਾ, ਚਰਨਜੀਤ ਕੌਰ ਮਾਹਲ ਸੁਪਤਨੀ ਭਗਤ ਸਿੰਘ ਮਾਹਲ, ਵਰਿੰਦਰ ਕੌਰ ਸੁਪਤਨੀ ਮਨਪ੍ਰੀਤ ਸਿੰਘ ਸੰਧੂ, ਬਲਜੀਤ ਸ਼ਰਮਾ ਸੁਪਤਨੀ ਤਿਲਕ ਰਾਜ ਸ਼ਰਮਾ, ਪਿ੍ਰੰਸੀਪਲ ਸੁਰਿੰਦਰਪਾਲ ਕੌਰ ਸੁਪਤਨੀ ਕੇ.ਪੀ.ਸਿੰਘ ਸਰਾਂ ਸਮਾਜ ਸੇਵੀ, ਰੀਨਾ ਛਾਬੜਾ ਸੁਪਤਨੀ ਵਿਜੈ ਛਾਬੜਾ ਐਮ.ਸੀ, ਤੇਜਿੰਦਰ ਕੌਰ ਕੋਹਲੀ ਸੁਪਤਨੀ ਪਿ੍ਰਤਪਾਲ ਸਿੰਘ ਕੋਹਲੀ, ਗਗਨੀਤ ਕੌਰ ਖੋਸਾ ਸੁਪਤਨੀ ਗੁਰਤੇਜ ਸਿੰਘ ਖੋਸਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ, ਸ਼ਾਲਿਨੀ ਸੁਖੀਜਾ, ਸੁਪਤਨੀ ਰਜਤ ਸੁਖੀਜਾ, ਜੋਤੀ ਕਟਾਰੀਆ ਸੁਪਤਨੀ ਰਾਜੀਵ ਕਟਾਰੀਆ ਰਾਜੂ, ਅਮਰ ਸ਼ਰਮਾ ਮੈਨੇਜਰ-ਕਮ-ਸਕੱਤਰ ਗੁਰੂ ਤੇਗ ਬਹਾਦਰ ਮਿਸ਼ਨ ਸੀ.ਸੈ.ਸਕੂਲ ਸਕੂਲ ਫ਼ਰੀਦਕੋਟ ਸੁਪਤਨੀ ਅਸ਼ੋਕ ਸ਼ਰਮਾ, ਡਾ.ਗੁਰਲੀਨ ਕੌਰ, ਸੋਨਮ ਮਸੌਨ ਸੁਪਤਨੀ ਸੁਭਾਸ਼ ਮਸੌਨ, ਸ਼ਵੇਤਾ ਜੈਨ ਸੁਪਤਨੀ ਕਪਿਲ ਜੈਨ, ਸੋਨੀਆ ਬਾਂਸਲ ਸੁਪਤਨੀ ਵਿਸ਼ਾਲ ਬਾਂਸਲ, ਵੰਦਨਾ ਗੁਪਤਾ ਸਪੁਤਨੀ ਪ੍ਰਦੀਪ ਗੁਪਤਾ, ਮਨਜੋਤ ਕੌਰ ਬਰਾੜ ਸੁਪਤਨੀ ਸਤਨਾਮ ਸਿੰਘ ਬਰਾੜ, ਕਿਰਨ ਸੁਖੀਜਾ ਮਲਟੀਪਰਪਜ਼ ਵੋਕੇਸ਼ਨਲ ਸੈਂਟਰ ਫ਼ਰੀਦਕੋਟ ਸ਼ਾਮਲ ਹੋਣਗੇ। ਇਸ ਮੇਲੇ ਦਾ ਮੰਚ ਸੰਚਾਲਨ ਰਵਿੰਦਰ ਕੌਰ ਸੁਪਤਨੀ ਸਮਾਜ ਸੇਵੀ ਰਾਜਿੰਦਰ ਦਾਸ ਰਿੰਕੂ ਕਰਨਗੇ। ਕਲੱਬ ਦੇ ਪ੍ਰਧਾਨ ਅਤੇ ਸਕੱਤਰ ਨੇ ਸ਼ਹਿਰ ਦੀਆਂ ਔਰਤਾਂ ਅਤੇ ਬੇਟੀਆਂ ਨੂੰ ਇਸ ਤੀਆਂ ਦੇ ਤਿਉਹਾਰ ’ਚ ਸ਼ਾਮਲ ਹੋਣ ਲਈ ਸਨਿੱਮਰ ਅਪੀਲ ਕੀਤੀ ਹੈ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






