ਫ਼ਰੀਦਕੋਟ, 26 ਅਗਸਤ (ਵਿਪਨ ਮਿੱਤਲ)-ਪਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ ਦੇ ਫ਼ਰੀਦਕੋਟ ਆਸ਼ਰਮ ਵਿਖੇ ਖੂਨਦਾਨ ਕੈਂਪ ਲੋੜਵੰਦ ਮਰੀਜ਼ਾਂ ਦੀ ਸੇਵਾ ਵਾਸਤੇ ਲਗਾਇਆ ਗਿਆ। ਇਸ ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਤਸੱਲੀਬਖਸ਼ ਢੰਗ ਨਾਲ ਖੂਨ ਇਕੱਤਰ ਕੀਤਾ। ਇਸ ਕੈਂਪ ਲਈ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ-ਸਾਹਿਬਜ਼ਾਦਾ ਅਜੀਤ ਸਿੰਘ ਵੱਲੋਂ ਵੱਡਮੁੱਲਾ ਸਹਿਯੋਗ ਦਿੱਤਾ ਗਿਆ। ਇਸ ਕੈਂਪ ਦੌਰਾਨ 24 ਸਵੈਇੱਛਕ ਖੂਨਦਾਨੀਆਂ ਨੇ ਲੋੜਵੰਦ ਮਰੀਜ਼ਾਂ ਵਾਸਤੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਕੈਂਪ ਪ੍ਰਬੰਧਕ ਦੀਦੀ ਬੀ.ਕੇ.ਸੰਗੀਤਾ ਦੀਦੀ, ਬੀ.ਕੇ.ਕਮਲਾ ਦੀਦੀ, ਬੀ.ਕੇ.ਦੀਪਾਲੀ ਦੀਦੀ, ਬੀ.ਕੇ.ਰਿੰਪੀ ਦੀਦੀ, ਬੀ.ਕੇ.ਜੋਤੀ ਦੀਦੀ, ਬੀ.ਕੇ.ਸ਼ਿਵਾਨੀ ਦੀਦੀ ਨੇ ਪਹੁੰਚੇ ਮੈਡੀਕਲ ਟੀਮ, ਗੁਰੁਦਆਰਾ ਲੰਗਰ ਮਾਵਾ ਖੀਵੀ ਜੀ-ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਪ੍ਰਬੰਧਕਾਂ ਅਤੇ ਖੂਨਦਾਨੀਆਂ ਦਾ ਸੁਆਗਤ ਕੀਤਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਸਿਵਲ ਸਰਜਨ ਫ਼ਰੀਦਕੋਟ ਡਾ.ਚੰਦਰ ਸ਼ੇਖਰ ਕੱਕੜ, ਦੰਦਾਂ ਦੇ ਮਾਹਿਰ ਡਾ.ਅਨੀਤਾ ਕੱਕੜ, ਜਗਦੀਸ਼ ਸੱਚਦੇਵਾ, ਜਗਦੀਪ ਮੁਖੀਜਾ, ਗੁਰਜੀਤ ਸਿੰਘ ਢਿੱਲੋਂ, ਆਸ਼ੂ ਭਾਈ ਨੇ ਪ੍ਰਬੰਧਕ ਬ੍ਰਹਮ ਕੁਮਾਰੀਜ਼ ਨਾਲ ਮਿਲ ਕੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ.ਚੰਦਰ ਸ਼ੇਖਰ ਕੱਕੜ ਨੇ ਖੂਨਦਾਨ ਦੀ ਮਹੱਤਤਾ ਦੱਸ ਕੇ ਅਪੀਲ ਕੀਤੀ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਡਾਕਟਰੀ ਸਲਾਹ ਅਨੁਸਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਇਨਸਾਨੀ ਖੂਨਦਾਨ ਦਾ ਕੋਈ ਬਦਲ ਨਹੀਂ ਹੈ, ਇਸ ਲਈ ਕੀਮਤੀ ਜਾਨਾਂ ਬਚਾਉਣ ਵਾਸਤੇ ਸਾਨੂੰ ਖੁਦ ਖੂਨਦਾਨ ਕਰਨਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਬ੍ਰਹਮ ਕੁਮਾਰੀਜ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਮੇਸ਼ਾ ਮਾਨਵਤਾ ਭਲਾਈ ਕਾਰਜ ’ਚ ਮੋਹਰੀ ਰਹਿ ਕੇ ਯੋਗਦਾਨ ਦਿੱਤਾ ਜਾਂਦਾ ਹੈ।






