ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ)ਇਕਾਈ ਬਸੀ ਪਠਾਣਾਂ ਦੀ ਹੋਈ ਮੀਟਿੰਗ 

Spread the love

ਬੱਸੀ ਪਠਾਣਾ, 20 ਮਈ (ਉਦੇ ਧੀਮਾਨ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਬਸੀ ਪਠਾਣਾ ਇਕਾਈ ਦੀ ਮੀਟਿੰਗ ਇਕਾਈ ਦੇ ਮੁਖੀ ਹਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੈਗਜ਼ੀਨ ਵੰਡ ਤੇ ਹਿਸਾਬ- ਕਿਤਾਬ, ਪਿਛਲੀ ਮੀਟਿੰਗ ਦਾ ਰੀਵਿਊ, ਸੂਬੇ ਤੇ ਜ਼ੋਨ ਦੀਆਂ ਮੀਟਿੰਗਾਂ ਦੀਆਂ ਕਾਰਵਾਈ ਰਿਪੋਰਟਾਂ, ਪਰਿਵਾਰਕ ਮਿਲਣੀ, ਸਕੂਲਾਂ ਵਿੱਚ ਜਾਦੂ ਦੇ ਪ੍ਰੋਗਰਾਮ ਦੇਣ ਤੇ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਆਦਿ ਦੇ ਏਜੰਡਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਇਕਾਈ ਮੁਖੀ ਹਰਨੇਕ ਸਿੰਘ ਤੇ ਮੀਡੀਆ ਮੁਖੀ ਮੇਹਰ ਸਿੰਘ ਅਤੇ ਜ਼ੋਨ ਦੇ ਮਾਨਸਿਕ ਸਿਹਤ ਵਿਭਾਗ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ 29 ਅਗਸਤ ਤੋਂ 31 ਅਗਸਤ(ਸ਼ੁੱਕਰਵਾਰ ਤੇ ਐਤਵਾਰ) ਨੂੰ ਕਰਵਾਈ ਜਾ ਰਹੀ ਹੈ ਜੋ ਕਿ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਹੋਵੇਗੀ ਤੇ ਪ੍ਰੀਖਿਆ ਕਰਵਾਉਣ ਦੀ ਮਿਤੀ ਦੀ ਚੋਣ ਸਕੂਲ ਮੁਖੀਆਂ ਵੱਲੋਂ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਪਰਖ਼ ਪ੍ਰੀਖਿਆ ਕੇਵਲ 40 ਮਿੰਟ ਦੀ ਹੋਵੇਗੀ ਤੇ ਕੁੱਲ 60 ਪ੍ਰਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪਰਖ਼ ਪ੍ਰੀਖਿਆ ਦਾ ਮਨੋਰਥ ਵਿਦਿਆਰਥੀਆਂ ਵਿੱਚ ਪੁਸਤਕ ਸੱਭਿਆਚਾਰ ਪ੍ਰਫੁੱਲਿਤ ਕਰਨ  ਅਤੇ ਹੋਣਹਾਰ ਵਿਦਿਆਰਥੀ ਬਣਨ ਲਈ ਪ੍ਰੇਰਤ ਕਰਨਾ ਹੈ। ਇਹ ਪ੍ਰੀਖਿਆ ਵਿਦਿਆਰਥੀਆ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਤੋਂ ਇਲਾਵਾ ਵਹਿਮਾ ਭਰਮਾ ਤੋਂ ਮੁਕਤ ਕਰੇਗੀ ਤੇ ਸਮਾਜ ਦੇ ਅਸਲੀ ਨਾਇਕਾਂ ਬਾਰੇ ਜਾਣਕਾਰੀ ਵਿੱਚ ਵਾਧਾ ਵੀ ਕਰੇਗੀ। ਇਸ ਮੌਕੇ ਐਡਵੋਕੇਟ ਕੰਵਲਜੀਤ ਸਿੰਘ, ਮਾਸਟਰ ਕਰਨੈਲ ਸਿੰਘ, ਕੁਲਵੰਤ ਸਿੰਘ, ਅਜੀਤ ਪ੍ਰਦੇਸੀ,ਸੰਦੀਪ ਸਿੰਘ, ਅਵਤਾਰ ਸਿੰਘ, ਦਿਲਬਾਗ ਸਿੰਘ ਰੇਡਿਓਲੋਜਿਸਟ ਤੇ ਹੋਰ ਮੈਂਬਰ ਵੀ ਹਾਜ਼ਰ ਸਨ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *