ਰਵਨੀਤ ਕੌਰ ਅਤੇ ਖੁਸ਼ਪਰੀਤ ਕੌਰ ਨੇ 12ਵੀ ਕਲਾਸ ਵਿੱਚੋਂ 93% ਅੰਕ ਪ੍ਰਾਪਤ ਕਰਕੇ ਟਾਂਕ ਕਸ਼ੱਤਰੀ ਭਾਈਚਾਰੇ ਦਾ ਕੀਤਾ ਨਾਮ ਉੱਚਾ: ਪ੍ਰਧਾਨ ਰੱਖਰਾ

Spread the love

ਸ਼੍ਰੀ ਮੁਕਤਸਰ ਸਾਹਿਬ, 21 ਮਈ ()- ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਰਵਨੀਤ ਕੋਰ ਅਤੇ ਖੁਸ਼ਪਰੀਤ ਕੋਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੀਆਂ )ਵਿੱਚ ਪੜਾਈ ਕਰਕੇ 10+2 ਕਲਾਸ ਵਿੱਚੋਂ 93% ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ,ਅਧਿਆਪਕਾਂ ,ਸਕੂਲ ਅਤੇ ਆਪਣੇ ਭਾਈਚਾਰੇ ਦਾ ਨਾਮ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਚ ਉੱਚਾ ਕੀਤਾ ਇਸ ਖੁਸ਼ੀ ਦੇ ਮੋਕੇ ਤੇ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਨੇ ਬੱਚੀਆਂ ਨੂੰ ਘਰ ਜਾਕੇ ਵਧਾਈ ਦਿੱਤੀ ਅਤੇ ਕਾਜੂਆ ਵਾਲੀ ਕਤਲੀ ਬਰਫੀ ਖੁਆ ਕੇ ਮੂੰਹ ਮਿੱਠਾ ਕਰਵਾਇਆ ਇਸ ਮੋਕੇ ਰੱਖਰਾ ਨੇ ਕਿਹਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਭਾਈਚਾਰੇ ਦੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਸਾਲ 2025 ਦੀ ਪ੍ਰੀਖਿਆ ਦੀ ਦਸਵੀਂ ਜਾ ਬਾਂਰਵੀ ਕਲਾਸ ਵਿੱਚੋਂ 80% ਤੋ ਵੱਧ ਅੰਕ ਪ੍ਰਾਪਤ ਕੀਤੇ ਹਨ ਉਹਨਾ ਵਿਦਿਆਰਥੀਆਂ ਦੀ ਇੱਕ ਪਾਸਪੋਸਟ ਸਾਹਿਜ ਦੀ ਫੋਟੋ,ਨਾਮ ਅਤੇ ਰਿਜਲਟ ਦੀ ਫੋਟੋ ਕਾਪੀ ਮੇਰੇ ਟੈਲੀਫੋਨ ਨੰਬਰ 98146/76514 ਤੇ ਪੰਦਰਾਂ ਦਿਨਾਂ ਦੇ ਅੰਦਰ ਤੱਕ ਭੇਜ ਦਿਉ। ਰੱਖਰਾ ਨੇ ਦੱਸਿਆ ਟਾਂਕ ਕਸ਼ੱਤਰੀ ਸਭਾ ਵਲੋ ਇੱਕ ਬਹੁਤ ਵੱਡਾ ਸਮਾਗਮ ਬਾਬਾ ਨਾਮਦੇਵ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖਿਆ ਜਾਵੇਗਾ ਜਿਸ ਵਿੱਚ 80% ਤੋ ਵੱਧ ਅੰਕ ਲੈਣ ਵਾਲੇ ਵਿਦਿਆਰਥੀਆ ਦਾ ਜੋਰਦਾਰ ਸਨਮਾਨ ਕੀਤਾ ਜਾਵੇਗਾ।

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *