ਖ਼ਾਲਿਸਤਾਨ ਵਿਰੋਧੀ ਬਿਰਤਾਂਤ ਨੂੰ ਤੋੜਨ ਦੇ ਲਈ ਪਿੰਡਾਂ/ ਸ਼ਹਿਰਾਂ ਵਿੱਚ ਚਲਾਈ ਜਾਵੇਗੀ ਖਾਲਿਸਤਾਨ ਦੀ ਲਹਿਰ: ਬਾਬਾ ਮਹਿਰਾਜ

Spread the love

ਬਠਿੰਡਾ 22 ਮਈ (ਐੱਸ ਐੱਸ ਰਾਹੀ):ਸਰਕਾਰ ਵੱਲੋਂ ਸਿਰਜੇ ਖ਼ਾਲਿਸਤਾਨ ਵਿਰੋਧੀ ਬਿਰਤਾਂਤ ਨੂੰ ਤੋੜਨ ਦੇ ਲਈ ਪਿੰਡ- ਪਿੰਡ, ਸ਼ਹਿਰ- ਸ਼ਹਿਰ ਖਾਲਿਸਤਾਨ ਦੀ ਲਹਿਰ ਚਲਾਈ ਜਾਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ  ਖਾਲਸਾ ਜੱਥੇਬੰਦੀ ਦੇ ਆਗੂ  ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕੀਤਾ। ਉਹਨਾਂ ਕਿਹਾ ਕਿ ਤੀਸਰੇ ਘੱਲੂਘਾਰੇ ਜੂਨ ’84 ਦੇ ਸਿੱਖ ਜੁਝਾਰੂਆਂ, ਖਾਲਿਸਤਾਨ ਲਈ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਤੇ ਸੰਘਰਸ਼ ਲੇਖੇ ਜ਼ਿੰਦਗੀਆਂ ਲਗਾਉਣ ਵਾਲਿਆਂ ਦੀ ਯਾਦ ਵਿੱਚ ਖਾਲਿਸਤਾਨ ਲਹਿਰ ਨੂੰ ਪ੍ਰਚੰਡ ਕਰਨ ਦੇ ਲਈ ਦਲ ਖਾਲਸਾ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸੇ ਤਹਿਤ ਹੀ ਪਿੰਡ ਗਿੱਲ ਕਲਾਂ ਵਿੱਚ 24 ਮਈ ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਵਿਖੇ ਸਵੇਰੇ 11:30 ਵਜੇ ਸਮਾਗਮ ਕਰਵਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਮੂਹ ਸੰਗਤਾਂ ਵੱਧ ਚੜ ਕੇ ਇਸ ਸਮਾਗਮ ਵਿੱਚ ਹਿੱਸਾ ਲੈਣ। ਉਹਨਾਂ ਸਮੂਹ ਨੌਜਵਾਨਾਂ, ਪੰਜਾਬ ਤੇ ਪੰਥ ਪ੍ਰਸਤ ਲੋਕਾਂ ਨੂੰ ਬੇਨਤੀ ਕੀਤੀ ਕਿ ਸੁਨਹਿਰੀ ਭਵਿੱਖ ਦੇ ਲਈ ਇਸ ਸੰਘਰਸ਼ ਡੱਟ ਕੇ ਸਾਥ ਦਿੱਤਾ ਜਾਵੇ ਕਿਉਂਕਿ ਖਾਲਿਸਤਾਨ ਤੋਂ ਬਿਨਾਂ ਪੰਜਾਬ ਦਾ ਭਲਾ ਕਦੇ ਨਹੀਂ ਹੋ ਸਕਦਾ।

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *