ਖੇਤਾਂ ਵਿੱਚ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੇ ਹਨ ਪਰ ਉਦੋਂ ਤੱਕ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ ਜਦੋਂ ਫਾਇਰ ਬ੍ਰਿਗੇਡ ਮਲੋਟ ਤੋਂ ਪਹੁੰਚਦੀ ਹੈ ਤਾਂ ਕਣਕ ਸੁਆਹ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਫਾਇਰ ਬ੍ਰਿਗੇਡ ਵਾਲੇ ਸਿਰਫ ਫਾਰਮੈਲਟੀ ਪੂਰੀ ਕਰਨ ਵਾਸਤੇ ਸੁਆਹ ਤੇ ਹੀ ਪਾਣੀ ਛੱਡੀ ਜਾਂਦੇ ਹਨ। ਕੱਲ੍ਹ 19 ਅਪ੍ਰੈਲ ਨੂੰ ਪਿੰਡ ਬਾਮ ਦੇ ਕਿਸਾਨ ਨੇ ਦੱਸਿਆ ਕਿ ਕਿ ਆਪਣੀ ਕਣਕ ਵੱਢ ਰਿਹਾ ਸੀ ਤਾਂ ਉਸ ਦੀ ਕਣਕ ਨੂੰ ਅੱਗ ਲੱਗ ਗਈ ਉਸ ਨੇ ਚਾਰ ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਦਿੱਤੀ ਤਾਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਟਰੈਕਟਰ ਤਵੀਆਂ ਕਲਟੀਵੇਟਰ ਅਤੇ ਪਾਣੀ ਦੇ ਡਰੰਮ ਲ਼ੈ ਕੇ ਪਹੁੰਚ ਗਏ । ਅਤੇ ਅੱਗ ਤੇ ਕਾਬੂ ਪਾ ਲਿਆ। ਹੁਣ ਦੇਖਦੇ ਹਾਂ ਊਠ ਦਾ ਬੁੱਲ੍ਹ ਕਦੋਂ ਡਿੱਗਦਾ ਹੈ ਅਤੇ ਕਦੋਂ ਫਾਇਰ ਬ੍ਰਿਗੇਡ ਵਾਲੀ ਮੰਗ ਪੂਰੀ ਹੁੰਦੀ ਹੈ।ਕਿਸਾਨ ਆਗੂ ਜਗਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਪਿਛਲੇ ਸਾਲ ਮੇਰਾ ਕਾਫੀ ਨਾੜ ਸੜ ਗਿਆ ਸੀ ਅਤੇ ਮੈਂ ਤੂੜੀ ਬਨਾਉਣ ਤੋਂ ਰਹਿ ਗਿਆ ਸੀ ਸ਼ੁਕਰ ਹੈ ਕਿ ਮੈਂ ਕਣਕ ਵੱਢ ਲਈ ਸੀ ਪਰ ਪਿੱਛੋਂ ਨਾੜ ਨੂੰ ਅੱਗ ਲੱਗ ਗਈ ਅਤੇ ਅੱਗ ਲੋਕਾਂ ਦੇ ਖੇਤਾਂ ਵਿੱਚੋਂ ਦੀ ਪਿੰਡ ਵਿੱਚ ਆਣ ਵੜੀ ਖੇਤਾਂ ਦੇ ਨਾਲ ਲੱਗਦੇ ਐਸ ਸੀ ਲੋਕਾਂ ਦੇ ਮਕਾਨ ਸਾੜ ਦਿੱਤੇ ਸਨ ਅਤੇ ਉਹਨਾਂ ਦਾ ਜੋ ਵੀ ਬਾਲਣ ਤੂੜੀ ਵਗੈਰਾ ਪਿਆ ਸੀ ਸਭ ਖਤਮ ਕਰ ਦਿੱਤਾ । ਉਹਨਾਂ ਮੰਗ ਕੀਤੀ ਕਿ ਪੰਨੀ ਵਾਲੇ ਫਾਇਰ ਬ੍ਰਿਗੇਡ ਦਾ ਪ੍ਰਬੰਧ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਕਿਸਾਨ ਬੇਅੰਤ ਸਿੰਘ ਜਟਾਣਾ ਨੇ ਕਿਹਾ ਕਿ ਮੈਂ ਤਕਰੀਬਨ 50 ਕਿਲਿਆਂ ਦੀ ਖੇਤੀ ਕਰਦਾ ਹਾਂ ਅਤੇ ਮੇਰੇ ਕੋਲ ਆਪਣੀ ਜਮੀਨ ਤੋਂ ਇਲਾਵਾ ਮੈਂ ਠੇਕੇ ਤੇ ਲੈ ਕੇ ਖੇਤੀ ਕਰਦਾ ਹਾਂ ਕਣਕ ਸੀਜਨ ਦੌਰਾਨ ਮੈਨੂੰ ਹਰ ਵਕਤ ਫਿਕਰ ਲੱਗਾ ਰਹਿੰਦਾ ਹੈ ਕਿ ਕੋਈ ਅਨਹੋਣੀ ਨਾ ਵਾਪਰ ਜਾਵੇ ਫਿਰ ਠੇਕਾ ਕਿਵੇਂ ਭਰਾਂਗਾ ਮੈਂ ਇੱਕ ਆਦਮੀ ਨੂੰ ਤਾਂ ਦਿਨ ਰਾਤ ਆਪਣੀ ਕਣਕ ਦੀ ਰਾਖੀ ਵਾਸਤੇ ਹੀ ਪੱਕਾ ਕਰ ਲੈਂਦਾ ਹਾਂ ਕਿ ਜਦੋਂ ਕਣਕ ਪਕਦੀ ਹੈ ਤਾਂ 15 ਦਿਨ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ ਮੇਰੇ ਜਿਆਦਾ ਖੇਤ ਹੋਣ ਕਾਰਨ ਵੱਖੋ ਵੱਖਰੇ ਖੇਤਾਂ ਵਿੱਚ ਰਾਖੀ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ ਜੇ ਫਾਇਰ ਬ੍ਗੇਡ ਦਾ ਪ੍ਰਬੰਧ ਹੋ ਜਾਵੇ ਤਾਂ ਕੰਮ ਸੁਖਾਲਾ ਹੋ ਸਕਦਾ ਹੈ। ਕਿਸਾਨ ਆਗੂ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਉੜਾਂਗ ਵਿੱਚ ਤਾਂ ਹਰ ਸਾਲ ਅਨਹੋਣੀ ਵਾਪਰ ਜਾਂਦੀ ਹੈ ਅਤੇ ਪਿਛਲੇ ਸਾਲ ਤਾਂ ਬਹੁਤ ਵੱਡੀ ਅਨਹੋਣੀ ਵਾਪਰ ਗਈ ਸੀ ਪਹਿਲਾਂ ਮੀਹ ਝੱਖੜ ਨੇ ਕਣਕ ਵਿਛਾ ਦਿੱਤੀ ਅਤੇ ਉਸ ਤੋਂ ਬਾਅਦ ਅੱਗ ਨੇ ਕਾਫੀ ਰਕਬਾ ਲਪੇਟ ਵਿੱਚ ਲੈ ਲਿਆ ਦੋ ਸਾਲ ਪਹਿਲਾਂ ਤਾਂ ਅੱਗ ਢਿੱਪਾਂਂ ਵਾਲੀ ਤੋਂ ਚੱਲ ਕੇ ਆਈ ਅਤੇ ਉੜਾਂਗ ਪਿੰਡ ਵਿੱਚ ਵੀ ਬਹੁਤ ਵੱਡਾ ਨੁਕਸਾਨ ਕਰ ਗਈ ਲੋਕਾਂ ਨੇ ਆਪਣੇ ਟਰੈਕਟਰ ਲਿਆ ਕੇ ਅਤੇ ਪਾਣੀ ਦੇ ਡਰੰਮ ਭਰ ਕੇ ਅੱਗ ਤੇ ਕੰਟਰੋਲ ਕੀਤਾ ਜੇ ਪੰਨੀ ਵਾਲਾ ਵਿਖੇ ਫਾਇਰ ਬਰਗੇਡ ਦਾ ਪ੍ਰਬੰਧ ਹੋ ਜਾਵੇ ਤਾਂ ਨੁਕਸਾਨ ਹੋਣੋ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।






