“ਫਕੀਰੀ” ਗੀਤ ਨੇ ਪਖੰਡੀ ਲੋਕਾਂ ਦੀ ਖੋਲੀ ਪੋਲ-ਬਾਬਾ ਗੁਰਵਿੰਦਰ ਸਿੰਘ ਲਾਡੀ 

Spread the love
ਮਾਛੀਵਾੜਾ ਸਾਹਿਬ 9 ਜੂਨ (ਸੁੱਚਾ ਬੰਗੜ)ਆਏ ਦਿਨ ਕਿਸੇ ਨਾ ਕਿਸੇ ਕਲਾਕਾਰ ਵੱਲੋਂ ਕੋਈ ਨਾ ਕੋਈ ਗਾਣਾ ਰਿਕਾਰਡ ਹੋ ਕੇ ਲੋਕਾਂ ਦੀ ਕਚਹਿਰੀ ਵਿੱਚ ਆਉਂਦਾ ਹੈ ਤਾਂ ਕੋਈ ਨਾ ਕੋਈ ਉਸ ਗਾਣੇ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਜਰੂਰ ਹੁੰਦੀਆਂ ਹਨ ਪਰ ਬਹੁਤੇ ਲੋਕਾਂ ਦਾ ਉਹਨਾਂ ਗੱਲਾਂ ਵੱਲ ਧਿਆਨ ਘੱਟ ਹੀ ਜਾਂਦਾ ਹੈ। ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਜੀ ਲਾਡੀ ਮਾਛੀਵਾੜਾ ਸਾਹਿਬ ਵਾਲਿਆਂ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਸੰਜੀਵ ਆਨੰਦ ਦੀ ਕਲਮ ਤੋਂ ਲਿਖਿਆ ਹੋਇਆ ਗੀਤ “ਫਕੀਰੀ” ਅਤੇ ਮੇਰੇ ਪਰਮ ਮਿੱਤਰ ਬਾਬਾ ਗੁਲਾਬ ਸਿੰਘ ਜੀ ਦੀ ਸੁਰੀਲੀ ਆਵਾਜ਼ ਤੋਂ ਰਿਕਾਰਡ ਹੋਇਆ ਇਹ ਗੀਤ ਸਮਾਜ ਨੂੰ ਸੇਧ ਦੇਣ ਗੀਤ ਹੈ। ਬਾਬਾ ਲਾਡੀ ਨੇ ਦੱਸਿਆ ਸੰਜੀਵ ਆਨੰਦ ਮਾਛੀਵਾੜਾ ਸਾਹਿਬ ਇਲਾਕੇ ਦੇ ਹੀ ਜੰਮਪਲ ਨੇ ਉਨਾਂ ਨੇ ਹਮੇਸ਼ਾ ਹੀ ਇਹੋ ਜਿਹੀਆਂ ਲਿਖਤਾਂ ਨੂੰ ਪਹਿਲ ਦਿੱਤੀ ਹੈ ਜੋ ਸਮਾਜ ਨੂੰ ਹਮੇਸ਼ਾ ਹੀ ਸੇਧ ਦਿੰਦੀਆਂ ਹਨ। ਉਹਨਾਂ ਨੇ ਇਸ ਗੀਤ ਵਿੱਚ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਫਕੀਰੀ ਵਾਲਾ ਘਰ ਅਜੇ ਬਹੁਤ ਦੂਰ ਹੈ। ਉਹਨਾਂ ਨੇ ਨੌਜਵਾਨ ਪੀੜੀ ਨੂੰ ਪਖੰਡਵਾਦ ਤੋਂ ਬਚਣ ਲਈ ਸੁਨੇਹਾ ਦਿੱਤਾ ਹੈ ਪਰ ਅੱਜ ਕੱਲ ਦੇ ਸਮੇਂ ਵਿੱਚ ਫਕੀਰੀ ਨੂੰ ਹਾਸਿਲ ਕਰਨ ਦਾ ਘਰ ਬਹੁਤ ਦੂਰ ਹੈ। ਕੁਝ ਕ ਪਖੰਡੀ ਲੋਕਾਂ ਨੇ ਫਕੀਰੀ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਸੰਜੀਵ ਆਨੰਦ ਦੀ ਕਲਮ ਤੋਂ ਲਿਖੇ ਹੋਏ ਗੀਤ ਅਤੇ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਤੋਂ ਗਾਏ ਹੋਏ ਉਹਨਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਅਤੇ ਇਸ ਫਕੀਰੀ ਗੀਤ ਨੂੰ ਵੀ ਲੋਕ ਰਜਵਾਂ ਪਿਆਰ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਗੀਤ ਵਿੱਚ ਦਿਖਾਇਆ ਗਿਆ ਹੈ ਕਿ ਫਕੀਰੀ ਵਾਲਾ ਚੋਲਾ ਪਾ ਕੇ ਕਿਵੇਂ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਠੱਗਿਆ ਜਾ ਰਿਹਾ ਹੈ ਪਰ ਜੋ ਅਸਲ ਵਿੱਚ ਫਕੀਰ ਹੁੰਦੇ ਨੇ ਉਹ ਦੁਨਿਆਵੀ ਦੁਨੀਆ ਤੋਂ ਦੂਰ ਹੀ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਕੁਝ ਲੋਕ ਕੰਨ ਪੜਵਾ ਕੇ ਕੰਨੀ ਮੁੰਦਰਾਂ ਪਵਾ ਲੈਂਦੇ ਹਨ ਅਤੇ ਜਟਾਂ ਵੀ ਰੱਖ ਲੈਂਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਫਕੀਰੀ ਨਹੀਂ ਮਿਲਦੀ ਹੈ। ਇਸੇ ਹਕੀਕਤ ਨੂੰ ਸੰਜੀਵ ਆਨੰਦ ਨੇ ਆਪਣੀ ਕਲਮ ਦੇ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਫਕੀਰੀ ਦੇ ਰਾਹ ਬਹੁਤ ਦੂਰ ਨੇ ਇਨਾ ਪਖੰਡ ਕਰਨ ਵਾਲੇ ਲੋਕਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸੰਜੀਵ ਆਨੰਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਜੀਵ ਆਨੰਦ ਹਮੇਸ਼ਾ ਹੀ ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਅਤੇ ਸਮਾਜ ਵਿੱਚ ਜੋ ਵਾਪਰਦਾ ਹੈ ਉਹ ਹਮੇਸ਼ਾ ਹੀ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀ ਕਲਮ ਅਤੇ ਉਹਨਾਂ ਦੀ ਸਿਹਤ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਕਿ ਉਹ ਇਹੋ ਜਿਹੇ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਆਪਣੀ ਕਲਮ ਰਾਹੀਂ ਲਿਖ ਸਕਣ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *