ਬਰਸਾਤ ਕਾਰਨ ਬੇਘਰ ਹੋਏ ਲੋਕਾਂ ਸਰਕਾਰ ਤੁਰੰਤ ਸਾਰ ਲਵੇ: ਬੀਬੀ ਬਾਲੀਆਂ 

Spread the love
ਬਰਨਾਲਾ, 29 ਅਗਸਤ (ਸਟਾਫ ਰਿਪੋਰਟਰ):- ਤਿੰਨ ਦਿਨ ਲਗਾਤਾਰ ਹੋਈ ਬਰਸਾਤ ਕਾਰਨ ਬੇਘਰ ਹੋਏ ਕਿਸਾਨ ਅਤੇ ਮਜ਼ਦੂਰਾਂ ਦੀ ਪੰਜਾਬ ਸਰਕਾਰ ਤੁਰੰਤ ਸਾਰ ਲਵੇ ਅਤੇ ਇਹਨਾਂ ਲਈ ਵਿਸ਼ੇਸ਼ ਆਰਥਿਕ ਪੈਕਜ ਦਾ ਐਲਾਨ ਕਰੇ। ਇਹ ਪ੍ਰਗਟਾਵਾ ਹਲਕਾ ਭਦੌੜ ਦੀ ਸੀਨੀਅਰ ਮਹਿਲਾ ਕਾਂਗਰਸ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਅੱਜ ਪਿੰਡ ਅੱਜ ਪਿੰਡ ਰੂੜੇਕੇ ਕਲਾਂ ਵਿਖੇ ਆਪਣੇ ਦੌਰੇ ਦੌਰਾਨ ਬਰਸਾਤ ਕਾਰਨ ਘਰੋਂ ਬੇਘਰ ਹੋਏ ਲੋਕਾਂ ਨਾਲ ਮੁਲਾਕਾਤ ਕਰਨ ਉਪਰੰਤ ਕੀਤਾ। ਬੀਬੀ ਬਾਲੀਆਂ ਨੇ ਦੱਸਿਆ ਕਿ ਇਸੇ ਪਿੰਡ ਦੇ ਰਹਿਣ ਵਾਲੇ ਬੂਟਾ ਸਿੰਘ, ਨਾਜਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ ਅਤੇ ਵੀਰਪਾਲ ਕੌਰ ਜੋ ਕਿ ਬਰਸਾਤ ਕਾਰਨ ਬੇਕਾਰ ਹੋ ਕੇ ਇੱਕ ਟਰੱਕ ਵਿੱਚ ਆਪਣਾ ਸਮਾਨ ਰੱਖ ਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਹਨਾਂ ਅੱਗੇ ਕਿਹਾ ਕਿ ਹਰ ਸੂਬਾ ਸਰਕਾਰ ਦਾ ਇਹ ਇਖਲਾਕੀ ਤੌਰ ‘ਤੇ ਫਰਜ਼ ਬਣਦਾ ਹੈ ਕਿ ਉਹ ਕੁਦਰਤ ਦੀ ਕਰੋਪੀ ਕਾਰਨ ਪੀੜਤ ਜਨਤਾ ਦੀ ਸਾਰ ਲਵੇ ਅਤੇ ਉਹਨਾਂ ਦੇ ਪ੍ਰਭਾਵਿਤ ਹੋਏ ਜਨ ਜੀਵਨ ਨੂੰ ਮੁੜ ਸੁਖਾਲਾ ਕਰਨ ਲਈ ਕੋਈ ਆਰਥਿਕ ਪੈਕਜ ਦਾ ਐਲਾਨ ਕਰੇ ਉਹਨਾਂ ਕਿਹਾ ਕਿ ਅੱਜ ਸੂਬੇ ਭਰ ਅੰਦਰ ਦੀ ਇਸ ਕਰੋਪੀ ਕਾਰਨ ਕਿਸਾਨ ਮਜ਼ਦੂਰ ,ਦੁਕਾਨਦਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਕਿਸਾਨਾਂ ਦੀਆਂ ਜਮੀਨਾਂ ਹਾਲਾਂ ਵਿੱਚ ਰੁੜ ਗਈਆਂ ਹਨ। ਬਾਜ਼ਾਰਾਂ ਵਿੱਚ ਪਾਣੀ ਭਰ ਜਾਣ ਕਾਰਨ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਇਸ ਦੇ ਨਾਲ ਰੋਜਾਨਾ ਦਿਹਾੜੀਦਾਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲਾ ਮਜ਼ਦੂਰ ਤਬਕਾ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਹੋ ਗਿਆ ਹੈ। ਬੀਬੀ ਬਾਲੀਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਆਪਣੇ ਨੁਮਾਇੰਦਿਆਂ ਰਾਹੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਪੰਚਾਂ ਸਰਪੰਚਾਂ ਰਾਹੀਂ ਸਰਵੇ ਕਰਵਾ ਕੇ ਸਬੰਧਤ ਪਰਿਵਾਰਾਂ ਨੂੰ ਬਣਦੀ ਮਾਲੀ ਸਹਾਇਤਾ ਉਪਲਬਧ ਕਰਵਾਵੇ ਤਾਂ ਜੋ ਹੜਾਂ ਅਤੇ ਬਰਸਾਤ ਦੀ ਮਾਰ ਝੱਲ ਲਏ ਲੋਕਾਂ ਦਾ ਜਨਜੀਵਨ ਮੁੜੀ ਪਟੜੀ ਉੱਪਰ ਚੜ ਸਕੇ ਇਸ ਮੌਕੇ ਉਹਨਾਂ ਨਾਲ ਸੁਖਵਿੰਦਰ ਸਿੰਘ ਅਤੇ ਨੈਬ ਸਿੰਘ ਵੀ ਹਾਜ਼ਰ ਸਨ।
  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    Leave a Reply

    Your email address will not be published. Required fields are marked *