ਬੀ ਡੀ ਪੀ ਓ ਨੂੰ ਬਦਲ ਕੇ ਕੀਤਾ ਸ਼ਲਾਘਾਯੋਗ ਕੰਮ – ਸਾਹੀ

Spread the love

ਕਪੂਰਥਲਾ , 9 ਅਪ੍ਰੈਲ (ਕੌੜਾ)- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਲੇਖਾਕਾਰ ਤੋਂ ਬਣੇ ਬੀ.ਡੀ.ਪੀ.ਓ ਸੁਲਤਾਨਪੁਰ ਲੋਧੀ ਤੋਂ ਚਾਰਜ ਵਾਪਿਸ ਲੈ ਕੇ ਫਿਰ ਤੋਂ ਲੇਖਾਕਾਰ ਬਣਾਉਣ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੇਰੀ ਨਾਲ ਲਿਆ ਗਿਆ ਦਰੁਸਤ ਫੈਸਲਾ ਹੈ। ਉਹਨਾਂ ਦੋਸ਼ ਲਗਾਇਆ ਕਿ ਬੀ. ਡੀ. ਪੀ. ਓ. ਕਾਲ ਦੌਰਾਨ ਅਵਤਾਰ ਸਿੰਘ ਵੱਲੋਂ ਸਾਰੇ ਹਲਕੇ ਵਿੱਚ ਕੀਤੀ ਲੁੱਟ ਦੀ ਜਾਂਚ ਕਰਵਾਉਣ ਲਈ ਵਿਜੀਲੈਂਸ ਇਨਕੁਆਰੀ ਕਰਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਉਕਤ ਬੀਡੀਪੀਓ ਦਾ ਰਿਸ਼ਵਤ ਖੋਰੀ ਦਾ ਮਸਲਾ ਵਿਧਾਨ ਸਭਾ ਵਿੱਚ ਵੀ ਗੂੰਜਿਆ ਸੀ। ਪਰ ਕਾਰਵਾਈ ਬੁਹਤ ਲੇਟ ਹੋਈ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਮੇਰੇ ਨਿੱਜੀ ਘਰ ਦਾ 50 ਕੁ ਫੁੱਟ ਰਸਤਾ ਬਣਨ ਵਾਲਾ ਰਹਿੰਦਾ ਹੈ। ਜਿਸ ਲਈ ਮੈਂ ਉਕਤ ਬੀਡੀਪੀਓ ਨੂੰ ਮਿਲ ਕੇ ਰਸਤਾ ਬਣਾਉਣ ਲਈ ਆਖਿਆ ਸੀ ਜੋ ਨੂਰਪੁਰ ਦੀ ਪੰਚਾਇਤ ਵੱਲੋਂ ਮਤਾ ਪਾ ਕਿ ਡੀ.ਡੀ.ਪੀ.ਓ ਕਪੂਰਥਲਾ ਤੋਂ ਵੀ ਪਾਸ ਕਰਵਾਇਆ ਗਿਆ ਸੀ। ਪਰ ਬੀ.ਡੀ.ਪੀ.ਓ. ਨੇ ਮੇਰੇ ਤੋਂ ਵੀ 50,000 ਰੂਪਏ ਦੀ ਕਥਿਤ ਤੌਰ ਤੇ ਰਿਸ਼ਵਤ ਮੰਗੀ ਸੀ। ਇੱਕ ਹਫ਼ਤਾ ਪਹਿਲਾਂ ਵੀ ਮੈਂ ਇਸ ਨੂੰ ਮਿਲ ਕੇ ਕਿਹਾ ਸੀ ਕਿ ਇਹ ਕੰਮ ਕਰਦੇ ਨਹੀਂ ਤਾਂ ਮੈਂ ਤੇਰੀ ਸ਼ਿਕਾਇਤ ਆਪਣੀ ਹਾਈ ਕਮਾਂਡ ਕੋਲ ਕਰ ਦੇਣੀ ਹੈ। ਜਿਸਦੇ ਜਵਾਬ ਚ ਬੀਡੀਪੀਓ ਨੇ ਕਿਹਾ ਕਿ ਤੁਹਾਡੀ ਹਾਈ ਕਮਾਂਡ ਨੇ ਹੀ ਸਾਨੂੰ ਪੈਸੇ ਇਕੱਠੇ ਕਰਨ ਲਈ ਕਿਹਾ ਹੋਇਆ ਹੈ। ਤੁਸੀਂ ਜਿਥੇ ਮਰਜ਼ੀ ਸ਼ਿਕਾਇਤ ਕਰ ਲਵੋ। ਜਥੇਦਾਰ ਸਾਹੀ ਨੇ ਕਿਹਾ ਇਸ  ਲੇਖਾਕਾਰ ਨੇ ਪਿੰਡ ਨੂਰਪੁਰ ਵਿੱਚ ਕਥਿਤ ਬਹੁਤ ਪੈਸੇ ਲੈ ਕੇ ਲੋਕਾਂ ਦੀਆਂ ਨਿੱਜੀ ਜ਼ਮੀਨਾਂ ਵਿੱਚ ਕੰਧਾਂ ਉਸਾਰ ਕੇ ਨਜਾਇਜ਼ ਕਬਜ਼ੇ ਕਰਵਾਏ ਹਨ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *