ਬੁੱਧ ਵਿਹਾਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

Spread the love

ਸ਼੍ਰੀ ਮੁਕਤਸਰ ਸਾਹਿਬ, 21 ਜੁਲਾਈ ()- ਬੁੱਧ ਵਿਹਾਰ ਗਲੀ ਨੰਬਰ ਦੋ ਬੀ ਵਿੱਚ ਤੀਆਂ ਦਾ ਤਿਉਹਾਰ ਦਿਨ ਐਤਵਾਰ ਨੂੰ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮਹੱਲੇ ਦੀਆਂ ਸਾਰੀਆਂ ਔਰਤਾਂ ਅਤੇ ਲੜਕੀਆਂ ਵੱਲੋਂ ਇਹ ਤਿਓਹਾਰ ਮਨਾਇਆ ਗਿਆ। ਜਿਸ ਵਿੱਚ ਗਿੱਧਾ ਸੋਲੋ ਡਾਂਸ ਅਤੇ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਸਕਿਟਾਂ ਰਾਹੀਂ ਇਸ ਪ੍ਰੋਗਰਾਮ ਨੂੰ ਵਧੀਆ ਬਣਾਇਆ ਗਿਆ। ਇਸ ਵਿੱਚ ਪੁਰਾਣੇ ਸਮੇਂ ਦੇ ਮੁਤਾਬਕ ਪੱਖੀਆਂ ਫੁਲਕਾਰੀ ਘੜੇ ਚਰਖਾ ਸੱਗੀ ਫੁੱਲ ਆਦੀ ਦੇ ਪੂਰਾ ਸ਼ਿੰਗਾਰ ਕੀਤਾ ਗਿਆ। ਮੁਹੱਲੇ ਦੀ ਹਰ ਲੜਕੀ ਅਤੇ ਔਰਤ ਪੂਰੀ ਤਰਾਂ ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋ ਕੇ ਇਸ ਪ੍ਰੋਗਰਾਮ ਵਿੱਚ ਚਾਰ ਚੰਨ ਲਗਾ ਰਹੀਆਂ ਸਨ। ਸਾਰਾ ਮਹੱਲਾ ਇਸ ਪ੍ਰੋਗਰਾਮ ਵਿੱਚ ਬੜੇ ਉਤਸ਼ਾਹ ਨਾਲ ਸ਼ਾਮਿਲ ਹੋਇਆ। ਇਸ ਪ੍ਰੋਗਰਾਮ ਦੇ ਇੰਚਾਰਜ ਮਿਸਿਜ ਸੋਨਮ ਮਿਸਿਜ ਸਹਿਜ ਅਤੇ ਕੁਮਾਰੀ ਗੁਣਗੁਣ ਚਾਵਲਾ ਨੇ ਇਹ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਸਾਰੇ ਮਹੱਲੇ ਦੀਆਂ ਛੋਟੀਆਂ ਬੱਚੀਆਂ ਵੱਲੋਂ ਵੀ ਖਾਸ ਤੌਰ ਤੇ ਆਪਣਾ ਗਿੱਧੇ ਦਾ ਪ੍ਰੋਗਰਾਮ ਕੀਤਾ ਗਿਆ।ਸਾਰਿਆਂ ਨਾਲੋਂ ਵੱਧ ਖੁਸ਼ੀ ਦੀ ਗੱਲ ਕਿ ਛੋਟੀਆਂ ਬੱਚੀਆਂ ਵੱਲੋਂ ਵੀ ਪੰਜਾਬੀ ਬੋਲੀਆਂ ਪਾਈਆਂ ਗਈਆਂ ਹਰ ਇੱਕ ਲੜਕੀ ਮਿਸ ਪੰਜਾਬਣ ਦੇ ਖਿਤਾਬ ਜਿੱਤਣ ਦੇ ਬਰਾਬਰ ਸੀ। ਸਾਰੀਆਂ ਆਈਆਂ ਹੋਈਆਂ ਔਰਤਾਂ ਬੱਚਿਆਂ ਲਈ ਗੋਲਗੱਪੇ ਅਤੇ ਜਲੇਬੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਮਹੱਲਾ ਦੋ 2 ਆਪਣਾ ਹਰ ਮਹੀਨੇ ਕੋਈ ਨਾ ਕੋਈ ਸਾਂਝਾ ਪ੍ਰੋਗਰਾਮ ਕਰਦਾ ਰਹਿੰਦਾ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *